ਪੰਜਾਬ ਦੇ ਇੱਕ ਭਿਖਾਰੀ ਦੀ ਖ਼ੌਫਨਾਕ ਪ੍ਰੇਮ ਕਹਾਣੀ,ਹਰ ਹੱਦ ਕੀਤੀ ਪਾਰ, ਪੁਲਿਸ ਵੀ ਰਹਿ ਗਈ ਹੈਰਾਨ

25 ਤੋਂ 30 ਸਾਲ ਦੀ ਮਹਿਲਾ ਦੀ ਖਾਲੀ ਪਲਾਟ ਵਿੱਚ ਮਿਲੀ ਲਾਸ਼ ਤੋਂ ਪਰਦਾ ਉਠਿਆ

 ਪੰਜਾਬ ਦੇ ਇੱਕ ਭਿਖਾਰੀ ਦੀ  ਖ਼ੌਫਨਾਕ ਪ੍ਰੇਮ ਕਹਾਣੀ,ਹਰ ਹੱਦ ਕੀਤੀ ਪਾਰ, ਪੁਲਿਸ ਵੀ ਰਹਿ ਗਈ ਹੈਰਾਨ
25 ਤੋਂ 30 ਸਾਲ ਦੀ ਮਹਿਲਾ ਦੀ ਖਾਲੀ ਪਲਾਟ ਵਿੱਚ ਮਿਲੀ ਲਾਸ਼ ਤੋਂ ਪਰਦਾ ਉਠਿਆ

ਭਰਤ ਸ਼ਰਮਾ/ ਲੁਧਿਆਣਾ: ਲੁਧਿਆਣਾ ਵਿੱਚ ਇੱਕ ਮਹੀਨਾ ਪਹਿਲਾਂ ਹੋਏ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਹੋਇਆਂ ਪੁਲਿਸ ਨੇ  ਚੌਂਕਾ ਦੇਣ ਵਾਲਾ ਖ਼ੁਲਾਸਾ ਕੀਤਾ ਹੈ,  ਮਹੀਨੇ ਪਹਿਲਾਂ ਕੰਗਣਵਾਲ ਇਲਾਕੇ ਵਿੱਚ 25 ਤੋਂ 30 ਸਾਲ ਦੀ  ਇੱਕ ਮਹਿਲਾ ਦੀ ਲਾਸ਼ ਖਾਲੀ ਪਲਾਟ ਵਿੱਚੋਂ ਲਾਸ਼ ਮਿਲੀ ਸੀ,ਹੁਣ ਇਸ ਮਾਮਲੇ ਵਿੱਚ ਖ਼ੌਫਨਾਕ ਖ਼ੁਲਾਸਾ ਹੋਇਆ ਹੈ 

ਭਿਖਾਰੀ ਨੇ ਕੀਤਾ ਕਤਲ 

ਜਿਸ ਮਹਿਲਾ ਦੀ ਲਾਸ਼ ਖਾਲੀ ਪਲਾਟ ਤੋਂ ਮਿਲੀ ਸੀ ਉਸ ਦਾ ਨਾਂ  ਰਾਧਾ ਸੀ, ਉਸ ਦੇ ਕਤਲ ਨੂੰ ਅੰਜਾਮ  ਉਸ ਦੇ ਭਿਖਾਰੀ ਪ੍ਰੇਮੀ ਨੇ ਹੀ ਦਿੱਤਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ,  ਉਤਰਾਖੰਡ ਦੇ ਬਾਗੇਸ਼ਵਰ ਦਾ ਰਹਿਣ ਵਾਲਾ  ਮੋਨੂੰ  ਕਿਰਾਏ 'ਤੇ ਰਹਿੰਦਾ ਹੈ, ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਨੂੰ ਖਾਲੀ ਪਲਾਟ ਵਿੱਚ ਸੁੱਟ ਕੇ ਮੋਨੂੰ ਫ਼ਰਾਰ ਹੋ ਗਿਆ ਸੀ,  ਮੋਨੂੰ ਰਾਮ ਦਾ ਮ੍ਰਿਤਕ ਰਾਧਾ ਨਾਲ ਪ੍ਰੇਮ ਸਬੰਧ ਵਿੱਚ ਸੀ ਅਤੇ ਤੀਜੀ ਲੜਕੀ ਦੇ ਆਉਣ ਕਰ ਕੇ ਦੋਹਾਂ ਵਿਚਾਲੇ ਝਗੜਾ ਹੋ ਗਿਆ ਜਿਸ ਕਾਰਨ ਉਸ ਨੇ ਇਹ ਕਤਲ ਕੀਤਾ, ਜਾਣਕਾਰੀ ਇਹ ਵੀ ਹੈ ਕਿ ਦੋਵੇਂ ਪਿਛਲੇ ਚਾਰ ਸਾਲਾਂ ਤੋਂ ਪ੍ਰੇਮ ਸੰਬੰਧਾਂ ਵਿੱਚ ਸਨ 'ਤੇ ਤੀਜੀ ਲੜਕੀ ਬਾਰੇ ਰਾਧਾ ਨੂੰ ਪਤਾ ਚੱਲਣ 'ਤੇ ਦੋਵਾ ਵਿੱਚਾਲੇ ਕਲੇਸ਼ ਹੋਇਆ ਅਤੇ ਰਾਧਾ ਨੇ ਮੋਨੂੰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਤੀਜੀ ਮਹਿਲਾ ਨਾਲ ਸੰਬੰਧ ਨਹੀਂ ਤੋੜੇਗਾ ਤਾਂ ਉਹ ਉਸ ਨੂੰ ਫਿਰ ਜੇਲ੍ਹ ਭੇਜ ਦਏਗੀ।

 ਥਾਣਾ ਕੋਤਵਾਲੀ ਵਿੱਚ ਮੋਨੂੰ ਖਿਲਾਫ ਲਗਭਗ ਇੱਕ ਸਾਲ ਪਹਿਲਾਂ ਚੋਰੀ ਦਾ ਕੇਸ ਵੀ ਦਰਜ ਹੋਇਆ ਸੀ ਤੇ ਉਹ 6 ਮਹੀਨੇ ਜੇਲ੍ਹ ਵਿੱਚ ਰਿਹਾ ਅਤੇ ਬਾਹਰ ਆਉਣ ਤੋਂ ਬਾਅਦ 6 ਮਹੀਨੇ ਤੱਕ ਗਾਇਬ ਵੀ ਰਿਹਾ ਸੀ