ਪਿਤਾ, ਮਾਂ ਮਿਲਕੇ ਕਰਵਾਉਂਦੇ ਸਨ ਨਾਬਾਲਿਗ ਤੋਂ ਜਿਸਮਫ਼ਰੋਸ਼ੀ ਦਾ ਧੰਦਾ, ਵਿਰੋਧ ਕਰਨ 'ਤੇ ਦਿੰਦੇ ਸਨ ਤਸੀਹੇ

 ਜਗਰਾਉ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਕ ਨਬਾਲਿਗ ਬੱਚੀ ਨੇ ਆਪਣੇ ਪਿਤਾ, ਮਤਰੇਈ ਮਾਂ ਅਤੇ ਭਰਾ-ਭਰਜਾਈ 'ਤੇ ਉਸ ਤੋਂ ਜਿਸਮਫ਼ਰੋਸ਼ੀ ਦਾ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਨੇ  

ਪਿਤਾ, ਮਾਂ  ਮਿਲਕੇ ਕਰਵਾਉਂਦੇ ਸਨ ਨਾਬਾਲਿਗ ਤੋਂ ਜਿਸਮਫ਼ਰੋਸ਼ੀ ਦਾ ਧੰਦਾ, ਵਿਰੋਧ ਕਰਨ 'ਤੇ ਦਿੰਦੇ ਸਨ ਤਸੀਹੇ
ਜਗਰਾਉ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਕ ਨਬਾਲਿਗ ਬੱਚੀ ਨੇ ਆਪਣੇ ਪਿਤਾ, ਮਤਰੇਈ ਮਾਂ ਅਤੇ ਭਰਾ-ਭਰਜਾਈ 'ਤੇ ਉਸ ਤੋਂ ਜਿਸਮਫ਼ਰੋਸ਼ੀ ਦਾ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਨੇ

ਭਰਤ ਸ਼ਰਮਾ/ : ਲੁਧਿਆਣਾ : ਲੁਧਿਆਣਾ ਦੇ ਥਾਣਾ ਸਿਟੀ ਜਗਰਾਉ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਕ ਨਬਾਲਿਗ ਬੱਚੀ ਨੇ ਆਪਣੇ ਪਿਤਾ, ਮਤਰੇਈ ਮਾਂ ਅਤੇ ਭਰਾ-ਭਰਜਾਈ 'ਤੇ ਉਸ ਤੋਂ ਜਿਸਮਫ਼ਰੋਸ਼ੀ ਦਾ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਨੇ, ਨਬਾਲਿਗ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਚਾਰਾਂ ਸਮੇਤ  2  ਹੋਰ  ਖਿਲਾਫ਼ ਕੇਸ ਦਰਜ ਕੀਤਾ ਹੈ।  ਇਨ੍ਹਾਂ ਹੀ ਨਹੀਂ ਪੁਲਿਸ ਨੇ ਨਬਾਲਿਗ ਨਾਲ ਜ਼ਬਰਦਸਤੀ ਸੰਬੰਧ ਬਣਾਉਣ ਵਾਲੇ ਇੱਕ ਮੁਲਜ਼ਮ ਨੂੰ ਫੜਿਆ ਵੀ ਹੈ।

ਇਸ ਤਰ੍ਹਾਂ ਹੋਇਆ ਖ਼ੁਲਾਸਾ 

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਿਤ ਬੱਚੀ ਦੀ ਉਮਰ ਕਰੀਬ 15 ਸਾਲ ਹੈ। ਉਸ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ 20 ਸਾਲ ਪਹਿਲਾਂ ਹੋਇਆ ਸੀ, ਪਰ ਲੜਾਈ-ਝਗੜੇ ਹੋਣ ਕਰਕੇ ਕਰੀਬ 7 ਸਾਲ ਪਹਿਲਾਂ ਦੋਵੇ ਵੱਖ ਹੋ ਗਏ ਸਨ। ਦੱਸ ਦਈਏ ਕਿ ਦੋਵੇਂ ਹੀ  ਦੂਜਾ ਵਿਆਹ ਕਰ ਚੁੱਕੇ ਨੇ ਪਹਿਲੇ ਵਿਆਹ ਤੋਂ ਇੱਕ ਪੁੱਤਰ ਅਤੇ ਧੀ ਹੋਏ ਸਨ, ਪੁੱਤਰ ਅਤੇ ਧੀ  ਮਾਂ ਕੋਲ ਹੀ ਰਹਿੰਦੇ ਸਨ, ਪਰ ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਤੋਂ ਕੁੱਝ ਦਿਨ ਪਹਿਲਾਂ ਉਸ ਦਾ ਪਹਿਲਾ ਪਤੀ ਆਪਣੀ ਧੀ ਨੂੰ  ਲਾਲਚ ਦੇਕੇ ਆਪਣੇ ਨਾਲ ਲੈ ਗਿਆ, ਕੁੱਝ ਦਿਨ ਤਾਂ ਫੋਨ 'ਤੇ ਮਾਂ ਦੀ ਗੱਲ ਹੁੰਦੀ ਰਹੀ, ਪਰ ਫਿਰ ਧੀ ਨੂੰ ਮਾਂ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਗਿਆ। ਇੱਕ ਦਿਨ ਧੀ ਨੇ ਲੁੱਕ ਕੇ ਫੋਨ ਕੀਤਾ ਅਤੇ ਦੱਸਿਆ ਕਿ ਉਸ 'ਤੇ ਕੀ ਕਹਿਰ ਢਾਇਆ ਜਾ ਰਿਹਾ ਹੈ, ਕਿੱਦਾਂ ਉਸ ਨਾਲ ਮਾਰ ਕੁੱਟ ਕਰਦੇ ਹਨ।

ਭਰਜਾਈ ਵੀ ਇਸ ਵਿੱਚ ਸ਼ਾਮਲ

ਕੁੜੀ ਨੇ ਮਾਂ ਨੂੰ ਦੱਸਿਆ ਕਿ ਭਰਜਾਈ ਨੇ ਇੱਕ ਦਿਨ ਉਸ ਨੂੰ ਇੱਕ ਸ਼ਖਸ ਕੋਲ ਛੱਡ ਦਿੱਤਾ। ਰਾਤ ਵੇਲੇ ਉਸ ਸ਼ਖਸ ਨੇ ਬੱਚੀ ਨਾਲ ਜ਼ਬਰਦਸਤੀ ਸੰਬੰਧ ਬਣਾਏ। ਇਸ ਤੋਂ ਬਾਅਦ ਇੱਕ ਦਿਨ ਰੋਸ਼ਨ ਨਾਂ ਦੇ ਵਿਅਕਤੀ ਕੋਲ ਛੱਡ ਦਿੱਤਾ, ਉਸਨੇ ਵੀ ਇਹ ਹੀ ਕੀਤਾ,  ਮਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਇਸ ਸ਼ਿਕਾਇਤ  ਦੇ ਆਧਾਰ 'ਤੇ ਪੁਲਿਸ ਨੇ ਗੁਰਪ੍ਰੀਤ ਸਿੰਘ, ਪਿੰਕੀ, ਅਕਾਸ਼, ਪੂਜਾ, ਰੋਸ਼ਨ ਕੁਮਾਰ ਅਤੇ ਇੱਕ ਅਣਪਛਾਤੇ ਖਿਲਾਫ਼ ਕੇਸ ਦਰਜ ਕੀਤਾ ਹੈ। ਰੋਸ਼ਨ ਕੁਮਾਰ  ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।

ਬਹਿਰਹਾਲ ਇਸ ਮਾਮਲੇ ਨੇ ਜਿੱਥੇ ਪਿਓ-ਧੀ ਦੇ ਰਿਸ਼ਤੇ ਨੂੰ ਤਾਰ-ਤਾਰ ਕੀਤਾ ਹੈ ਉੱਥੇ ਇੱਕ ਔਰਤ ਦੇ ਨਾਲ ਦੂਜੀ ਔਰਤ ਦੇ ਰਿਸ਼ਤੇ ਨੂੰ ਵੀ ਸ਼ਰਮਨਾਕ ਕਰ ਦਿੱਤਾ ਹੈ।