ਮੂੰਹ 'ਤੇ ਸਿਰਹਾਣਾ ਰੱਖ ਮਾਂ ਨਾਲ ਕੀਤੀ ਕਪੁੱਤਾਂ ਵਾਲੀ ਕਰਤੂਤ ! ਪਰਿਵਾਰ ਦੇ ਉੱਡ ਗਏ ਹੋਸ਼
Advertisement

ਮੂੰਹ 'ਤੇ ਸਿਰਹਾਣਾ ਰੱਖ ਮਾਂ ਨਾਲ ਕੀਤੀ ਕਪੁੱਤਾਂ ਵਾਲੀ ਕਰਤੂਤ ! ਪਰਿਵਾਰ ਦੇ ਉੱਡ ਗਏ ਹੋਸ਼

ਜਗਰਾਓਂ ਦੇ ਪਿੰਡ ਲੱਖਾ ਵਿੱਚ ਪੁੱਤਰ ਨੇ ਮਾਂ ਦਾ ਕਤਲ ਕਰ ਦਿੱਤਾ, ਪੁਤਰ ਮਾਂ ਤੋਂ ਮੰਗ ਰਿਹਾ ਸੀ ਨਸ਼ੇ ਦੇ ਲਈ ਪੈਸੇ

ਜਗਰਾਓਂ ਦੇ ਪਿੰਡ ਲੱਖਾ ਵਿੱਚ ਪੁੱਤਰ ਨੇ ਮਾਂ ਦਾ ਕਤਲ ਕਰ ਦਿੱਤਾ, ਪੁਤਰ ਮਾਂ ਤੋਂ ਮੰਗ ਰਿਹਾ ਸੀ ਨਸ਼ੇ ਦੇ ਲਈ ਪੈਸੇ

ਭਰਤ ਸ਼ਰਮਾ/ਲੁਧਿਆਣਾ : ਜਗਰਾਉਂ  ਦੇ ਪਿੰਡ ਲੱਖਾ ਵਿੱਚ ਇੱਕ ਪੁੱਤਰ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ  ਨੂੰ ਸੁਣ ਕੇ ਕਿਸੇ ਲਈ ਵੀ ਯਕੀਨ ਕਰਨਾ ਬਹੁਤ ਮੁਸ਼ਕਿਲ ਹੈ, ਜਿਸ ਮਾਂ ਨੇ ਤਕਲੀਫਾ ਨਾਲ ਪੁੱਤਰ ਨੂੰ ਜਨਮ ਦਿੱਤਾ ਉਸ ਮਾਂ ਨੂੰ ਤੜਪਾ-ਤੜਪਾ ਕੇ ਉਸੇ ਪੁੱਤਰ ਨੇ ਤਸੀਹੇ ਦੇਕੇ ਮਾਰ ਦਿੱਤਾ 

ਇਸ ਖ਼ੌਫ਼ਨਾਕ ਤਰੀਕੇ ਨਾਲ ਮਾਂ ਨੂੰ ਦਿੱਤੀ ਮੌਤ 

ਪੁੱਤਰ ਨਸ਼ੇ ਦਾ ਆਦੀ ਸੀ, ਰੋਜ਼ਾਨਾ ਪੈਸਿਆਂ ਦੀ ਮੰਗ ਕਰਦਾ ਸੀ, ਮਾਂ ਉਸ ਦੀ ਇਸ ਆਦਤ ਤੋਂ ਪਰੇਸ਼ਾਨ ਸੀ, ਸਨਿੱਚਰਵਾਰ ਨੂੰ ਜਦੋਂ ਮਾਂ ਨੇ ਪੁੱਤਰ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਪੁੱਤਰ ਅੱਗ ਬਬੂਲਾ ਹੋ ਗਿਆ, ਉਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਪਹਿਲਾਂ ਮਾਂ ਦੇ ਹੱਥਾਂ ਪੈਰਾ ਨੂੰ ਰਸੀਆਂ ਨਾਲ ਬਨ੍ਹਿਆਂ ਫਿਰ ਉਸ ਦੇ ਮੂੰਹ 'ਤੇ ਸਿਰਹਾਣਾ ਰੱਖ ਦਿੱਤਾ, ਜਦੋਂ ਤੱਕ ਮਾਂ ਦਾ ਸਾਹ ਆਉਣਾ ਬੰਦ ਨਹੀਂ ਹੋਇਆ ਪੁੱਤਰ ਨੇ ਸਿਰਹਾਣਾ ਨਹੀਂ ਹਟਾਇਆ, ਵਾਰਦਾਤ ਨੂੰ ਅੰਜਾਮ ਦੇਣ ਵੇਲੇ ਪੁੱਤਰ ਪੂਰੀ ਤਰ੍ਹਾਂ ਨਾਲ ਨਸ਼ੇ ਵਿੱਚ ਸੀ, ਪਿਉ ਘਰ ਨਹੀਂ ਸੀ, ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਪੁੱਤਰ ਨੂੰ ਗਿਰਫ਼ਤਾਰ ਕਰ ਲਿਆ, ਪਰ ਪੁੱਤਰ ਦੀ ਇਸ ਕਰਤੂਤ ਨੇ ਪੂਰੇ ਪਰਿਵਾਰ ਦੇ ਹੋਸ਼ ਉੱਠਾ ਦਿੱਤੇ ਨੇ, ਪੁੱਤਰ ਦੀ ਇਸ ਕਰਤੂਤ ਤੇ ਪਿਉ ਦਾ ਦਿਲ ਹਿਲਾ ਦੇਣ ਵਾਲਾ ਬਿਆਨ ਸਾਹਮਣੇ ਆਇਆ ਹੈ 

ਪਿਤਾ ਜਗਰੂਪ ਸਿੰਘ ਦਾ ਬਿਆਨ    

ਮ੍ਰਿਤਕਾ ਦੇ ਪਤੀ ਜਗਰੂਪ ਸਿੰਘ ਨੇ ਕਿਹਾ ਕੀ ਉਹ  ਖੇਤੀ ਦੇ ਕੰਮ ਲਈ ਰਾਜਸਥਾਨ ਗਿਆ ਹੋਇਆ ਸੀ  ਜਦੋਂ ਸਵੇਰੇ ਉਸ ਨੂੰ ਇਸ ਕਤਲ ਬਾਰੇ ਪਤਾ ਲੱਗਿਆ ਉਹ ਹਿੱਲ ਗਿਆ, ਪਿਤਾ ਨੇ ਕਿਹਾ ਜਿਸ ਮਾਂ ਦਾ ਉਸ ਨੇ ਬੇਰਹਿਮੀ ਨਾਲ ਕਤਲ ਕੀਤਾ ਉਸ ਨਾਲ ਉਹ 7 ਬੱਚਿਆਂ ਵਿੱਚ ਸਭ ਤੋਂ ਜ਼ਿਆਦਾ ਲਾਡਸਾ ਸੀ, ਜਗਰੂਪ ਸਿੰਘ ਦੇ 2 ਪੁੱਤਰ ਅਤੇ 5 ਧੀਆਂ ਨੇ  

 

 

Trending news