ਲੁਧਿਆਣਾ ਦੇ ਪਿੰਡ ਖਾਨਪੁਰ ਡੇਰੇ ਦੀ ਵਾਰਦਾਤ
Trending Photos
ਭਰਤ ਸ਼ਰਮਾ/ ਲੁਧਿਆਣਾ : ਲੁਧਿਆਣਾ ਵਿੱਚ ਕੋਰੋਨਾ ਯੋਧੇ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ, ਲੁਧਿਆਣਾ ਦੇ ਪਿੰਡ ਖਾਨਪੁਰ ਸਥਿਤ ਡੇਰੇ ਵਿੱਚ ਹੈਲਥ ਵਰਕਰ ਮਸਤਾਨ ਸਿੰਘ ਆਪਣੀ ਟੀਮ ਦੇ ਨਾਲ ਡੇਰੇ ਦੇ ਮੈਂਬਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕਰਨ ਗਿਆ ਸੀ, ਡੇਰੇ ਵਿੱਚ ਮੌਜੂਦ 8-9 ਲੋਕਾਂ ਨੇ ਪਹਿਲਾਂ ਮਸਤਾਨ ਸਿੰਘ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਫਿਰ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਉਸੇ ਪੱਗ ਨਾਲ ਉਸਨੂੰ ਬਨ੍ਹ ਕੇ ਰੱਖਿਆ, ਜਦੋਂ ਮਸਤਾਨ ਸਿੰਘ ਸਾਥੀ ਪਹੁੰਚੇ ਤਾਂ ਉਸ ਨੂੰ ਛਡਾਇਆ ਗਿਆ, ਪੁਲਿਸ ਨੇ ਪੀੜਤ ਦੇ ਬਿਆਨ ਦੇ ਅਧਾਰ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
CHC ਦੇ ਡਾਕਟਰ ਅਮਿਤ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੀਲਟ ਸਟਾਫ਼ ਤੋਂ ਡੇਰੇ ਵਿੱਚ ਕੋਰੋਨਾ ਦੇ ਸ਼ੱਕ ਮਰੀਜ਼ਾਂ ਦੀ ਸ਼ਿਕਾਇਤ ਮਿਲੀ ਸੀ, ਬਿਮਾਰੀ ਨਾ ਫੈਲੇ, ਇਸ ਲਈ ਡੇਰੇ ਵਿੱਚ ਹੈਲਥ ਵਰਕਰਾਂ ਨੂੰ ਵੀ ਭੇਜਿਆ ਗਿਆ ਤਾਕੀ ਉਹ ਡੇਰੇ ਦੇ ਲੋਕਾਂ ਨੂੰ ਰਾਜ਼ੀ ਕਰ ਸਕੇ ਪਰ ਡੇਰੇ ਵਿੱਚ ਮੌਜੂਦ ਲੋਕਾਂ ਨੇ ਹੈਲਥ ਮੁਲਾਜ਼ਮ ਮਸਤਾਨ ਸਿੰਘ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਸਾਥੀ ਹੈਲਥ ਵਰਕਰਾਂ ਨੂੰ ਕੁੱਟਮਾਰ ਦੀ ਜਾਣਕਾਰੀ ਉਦੋਂ ਮਿਲੀ ਜਦੋਂ 2 ਘੰਟੇ ਤੱਕ ਮਸਤਾਨ ਸਿੰਘ ਦਾ ਫ਼ੋਨ ਬੰਦ ਸੀ, ਮੌਕੇ 'ਤੇ ਪਹੁੰਚ ਕੇ ਸਾਥੀ ਹੈਲਥ ਵਰਕਰਾਂ ਨੇ ਮਸਤਾਨ ਸਿੰਘ ਨੂੰ ਛਡਾਇਆ