ਪਛਾਣ ਲਓ ਤਿੰਨ ਖ਼ੂੰਖਾਰ ਨੂੰ,15 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਪਹੁੰਚੇ,ਕਈ ਕਤਲ ਕੀਤੇ,ਪੰਜਾਬ ਪੁਲਿਸ ਨੇ ਰੱਖਿਆ ਇਨਾਮ

 ਲੁਧਿਆਣਾ ਵਿੱਚ ਮੁਥੂਟ ਗੋਲਡ ਐਂਡ ਫਾਈਨਾਂਸ ਕੰਪਨੀ ਵਿੱਚ ਲੁੱਟ ਕਰਨ ਪਹੁੰਚੇ ਸਨ ਲੁਟੇਰੇ 

ਪਛਾਣ ਲਓ ਤਿੰਨ ਖ਼ੂੰਖਾਰ ਨੂੰ,15 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਪਹੁੰਚੇ,ਕਈ ਕਤਲ ਕੀਤੇ,ਪੰਜਾਬ ਪੁਲਿਸ ਨੇ ਰੱਖਿਆ ਇਨਾਮ
ਲੁਧਿਆਣਾ ਵਿੱਚ ਮੁਥੂਟ ਗੋਲਡ ਐਂਡ ਫਾਈਨਾਂਸ ਕੰਪਨੀ ਵਿੱਚ ਲੁੱਟ ਕਰਨ ਪਹੁੰਚੇ ਸਨ ਲੁਟੇਰੇ

ਭਰਤ ਸ਼ਰਮਾ/ਲੁਧਿਆਣਾ :  16 ਅਕਤੂਬਰ ਨੂੰ ਲੁਧਿਆਣਾ ਵਿੱਚ 15 ਕਰੋੜ ਦੇ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹੋਈ ਸੀ,ਪਰ ਮੁਥੂਟ ਗੋਲਡ ਕੰਪਨੀ ਦੇ ਮੁਲਾਜ਼ਮਾਂ ਸਥਾਨਕ ਲੋਕਾਂ ਦੀ ਹਿੰਮਤ ਨਾਲ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ,6 ਵਿੱਚੋਂ ਤਿੰਨ ਲੁਟੇਰਿਆਂ ਨੂੰ ਫੜ ਲਿਆ ਗਿਆ ਜਦਕਿ 3 ਹੁਣ ਵੀ ਫ਼ਰਾਰ ਦੱਸੇ ਜਾ ਰਹੇ ਨੇ, ਪੁਲਿਸ ਨੇ ਹੁਣ ਇੰਨਾਂ ਤਿੰਨਾਂ ਲੁਟੇਰਿਆਂ ਦੀਆਂ ਫ਼ੋਟੋਆਂ ਜਾਰੀ ਕੀਤੀਆਂ ਨੇ,ਜਾਣਕਾਰੀ ਦੇਣ ਵਾਲੇ ਨੂੰ 75 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ, ਇੰਨਾਂ ਤਿੰਨਾਂ ਲੁੱਟੇਰਿਆਂ ਦੇ ਸਿਰ 'ਤੇ 25-25 ਹਜ਼ਾਰ ਦਾ ਇਨਾਮ ਰੱਖਿਆ ਗਿਆ ਹੈ,ਪੁਲਿਸ ਮੁਤਾਬਿਕ ਫ਼ਰਾਰ ਤਿੰਨੋ ਲੁਟੇਰੇ ਬਿਹਾਰ ਦੇ ਰਹਿਣ ਵਾਲੇ ਨੇ ਅਤੇ ਪਹਿਲਾਂ ਵੀ ਕਈ ਖ਼ੂੰਖਾਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ
  
 16 ਅਕਤੂਬਰ ਨੂੰ ਹੋਈ ਲੁੱਟ ਦੀ ਕੋਸ਼ਿਸ਼ ਵਿੱਚ ਬਿਹਾਰ ਦੇ ਰਹਿਣ ਵਾਲੇ ਰੋਸ਼ਨ ਕੁਮਾਰ,ਸੁਜੀਤ ਕੁਮਾਰ ਰਾਏ ਅਤੇ ਸੌਰਵ ਕੁਮਾਰ ਨੂੰ ਗਿਰਫ਼ਤਾਰ ਕਰ ਲਿਆ ਸੀ ਜਦਕਿ  ਬਿਹਾਰ ਦੇ ਹੀ ਤਿੰਨ ਹੋਰ ਲੁਟੇਰੇ ਨਿਰਕਤ ਉਰਫ਼ ਸੁਸ਼ੀਲ ਉਰਫ਼ ਸੂਰਜ 
ਅਤੇ ਵਿਕਾਸ ਉਰਫ਼ ਅਲੋਕ ਵਰੁਣ ਉਰਫ਼ ਬਿੱਟੂ ਦੀ ਪੁਲਿਸ ਨੂੰ ਤਲਾਸ਼ ਹੈ    

ਫਰਾਰ ਲੁਟੇਰਾ ਵਿਕਾਸ ਸਿੰਘ ਉਹ ਹੀ ਸ਼ਖ਼ਸ ਹੈ ਜੋ ਦਿੱਲੀ ਤੋਂ ਪਟਨਾ ਪੁਲਿਸ ਦੀ ਹਿਰਾਸਤ ਵਿੱਚੋਂ ਦਸੰਬਰ 2019 ਨੂੰ ਫ਼ਰਾਰ ਹੋਇਆ ਸੀ, ਇਸ ਦੇ ਸਿਰ 'ਤੇ ਕਤਲ ਅਤੇ ਡਕੈਤੀ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਹੈ,ਲੁਧਿਆਣਾ ਵਿੱਚ ਫੜੇ ਗਏ ਗੈਂਗ ਤੋਂ ਅਕਤੂਬਰ 2020 ਵਿੱਚ ਪੱਛਮੀ ਬੰਗਾਲ ਵਿੱਚ ਬੀਜੇਪੀ ਦੇ ਕਾਉਂਸਲਰ ਦੇ ਕਤਲ ਮਾਮਲੇ ਵਿੱਚ ਵੀ ਜਾਂਚ ਕਰ ਰਹੇ ਨੇ  

ਲੁਧਿਆਣਾ ਪੁਲਿਸ ਨੇ ਇੰਨਾਂ ਤਿੰਨੋ ਲੁਟੇਰਿਆਂ ਦੀ ਗਿਰਫ਼ਤਾਰੀ ਦੇ ਲਈ ਕੰਟਰੋਲ ਰੂਮ ਦਾ ਨੰਬਰ ਵੀ ਜਾਰੀ ਕੀਤਾ ਹੈ  7837018500.