ਪਿਉ ਨਾਲ ਸੀ ਰੰਜਸ਼ ਤਾਂ ਬਦਲਾ ਲੈਣ ਲਈ ਇਸ ਸ਼ਖ਼ਸ ਨੇ 5 ਸਾਲ ਦੇ ਬੱਚੇ ਖ਼ਿਲਾਫ਼ ਰਚੀ ਖ਼ਤਰਨਾਕ ਸਾਜਿਸ਼,ਪਰ ਇੱਕ ਗ਼ਲਤੀ ਪੈ ਗਈ ਭਾਰੀ

 ਲੁਧਿਆਣਾ ਪੁਲਿਸ ਨੇ ਅਗਵਾ ਹੋਏ 5 ਸਾਲ ਦੇ  ਬੱਚੇ ਨੂੰ ਬੱਸ ਅੱਡੇ ਤੋਂ ਬਰਾਮਦ ਕੀਤਾ ਅਤੇ ਅਗਵਾਕਾਰ ਨੂੰ ਗਿਰਫ਼ਤਾਰ ਕਰ ਲਿਆ 

ਪਿਉ ਨਾਲ ਸੀ ਰੰਜਸ਼ ਤਾਂ ਬਦਲਾ ਲੈਣ ਲਈ ਇਸ ਸ਼ਖ਼ਸ ਨੇ 5 ਸਾਲ ਦੇ ਬੱਚੇ ਖ਼ਿਲਾਫ਼ ਰਚੀ ਖ਼ਤਰਨਾਕ ਸਾਜਿਸ਼,ਪਰ ਇੱਕ ਗ਼ਲਤੀ ਪੈ ਗਈ ਭਾਰੀ
ਲੁਧਿਆਣਾ ਪੁਲਿਸ ਨੇ ਅਗਵਾ ਹੋਏ 5 ਸਾਲ ਦੇ ਬੱਚੇ ਨੂੰ ਬੱਸ ਅੱਡੇ ਤੋਂ ਬਰਾਮਦ ਕੀਤਾ ਅਤੇ ਅਗਵਾਕਾਰ ਨੂੰ ਗਿਰਫ਼ਤਾਰ ਕਰ ਲਿਆ

ਭਰਤ ਸ਼ਰਮਾ/ਲੁਧਿਆਣਾ : ਲੁਧਿਆਣਾ ਪੁਲਿਸ ਨੇ ਆਪਣੀ ਹੁਸ਼ਿਆਰੀ ਨਾਲ 5 ਸਾਲ ਦੇ ਬੱਚੇ ਦੀ ਅਗਵਾ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ,ਪੁਲਿਸ ਦੀ ਇਸ ਕਾਰਵਾਹੀ ਨਾਲ ਬੱਚਾ ਆਪਣੀ ਮਾਂ-ਪਿਉ ਦੀ ਗੋਦ ਵਿੱਚ ਸੁਰੱਖਿਅਤ ਪਹੁੰਚ ਗਿਆ ਹੈ ਉਧਰ ਜਿਸ ਸ਼ਖ਼ਸ ਨੇ ਉਸ ਨੂੰ ਅਗਵਾ ਕੀਤਾ ਸੀ ਉਸ ਨੂੰ ਵੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ,ਜਿਸ ਸ਼ਖ਼ਸ ਨੇ 5 ਸਾਲ ਦੇ ਮਾਸੂਮ ਨੂੰ ਅਗਵਾ ਕੀਤਾ ਸੀ ਉਹ ਪਰਿਵਾਰ ਦਾ ਜਾਣਕਾਰ ਹੀ ਸੀ,ਬਦਲਾ ਲੈਣ ਦੇ ਲਈ ਉਸ ਨੇ ਛੋਟੇ ਬੱਚੇ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸ ਨੂੰ ਅਗਵਾ ਕਰ ਲਿਆ, ਪਰ ਮੁਲਜ਼ਮ ਦੀ ਇੱਕ ਗਲਤੀ ਉਸ 'ਤੇ ਭਾਰੀ ਪਈ ਅਤੇ ਅਗਵਾ ਦੀ ਇਸ ਵੱਡੀ ਸਾਜਿਸ਼ ਤੋਂ ਪਰਦਾ ਉੱਠ ਗਿਆ  

ਪੁਲਿਸ ਨੇ ਇਸ ਤਰ੍ਹਾਂ ਕੀਤੀ ਗਿਰਫ਼ਤਾਰੀ 

 ਲੁਧਿਆਣਾ ਬੱਸ ਸਟੈਂਡ ਪੁਲਿਸ ਇੰਚਾਰਜ ਨੇ ਦੱਸਿਆ ਕਿ ਬੱਚੇ ਨੂੰ ਬੱਸ ਸਟੈਂਡ ਤੋਂ ਹੀ ਬਰਾਮਦ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਮੁਲਜ਼ਮ ਸ਼ੰਕਰ,  ਠੇਕੇਦਾਰ ਦੇ ਕੋਲ ਨਾਲਾਗੜ੍ਹ ਦੇ ਨੇੜਲੇ ਪਿੰਡ ਵਿਚ ਕੰਮ ਕਰਦਾ ਸੀ ਪਰ ਠੇਕੇਦਾਰ ਵੱਲੋਂ ਉਸ ਦੇ ਪੈਸੇ ਨਾ ਦੇਣ 'ਤੇ ਉਸ ਨੇ ਠੇਕੇਦਾਰ ਦੇ 5 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਅਤੇ ਇਸ ਦੀ ਜਾਣਕਾਰੀ ਨਾਲਾਗੜ ਪੁਲਿਸ ਨੇ ਲੁਧਿਆਣਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਲੋਕੇਸ਼ਨ ਲੁਧਿਆਣਾ 'ਚ ਟ੍ਰੇਸ ਕੀਤੀ ਅਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ, ਇਸ ਤੋਂ ਬਾਅਦ ਬੱਚੇ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਅਤੇ ਮੁਲਜ਼ਮ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ