ਲੁਧਿਆਣਾ ਦੇ ਗਿਰਫ਼ਤਾਰ ਇਸ ਸ਼ਰਾਬ ਮਾਫ਼ੀਆ ਦੇ ਹੱਕ ਨਿੱਤਰੇ ਸਿਮਰਜੀਤ ਬੈਂਸ,ਦੱਸਿਆ ਇਹ ਕਾਰਨ
Advertisement

ਲੁਧਿਆਣਾ ਦੇ ਗਿਰਫ਼ਤਾਰ ਇਸ ਸ਼ਰਾਬ ਮਾਫ਼ੀਆ ਦੇ ਹੱਕ ਨਿੱਤਰੇ ਸਿਮਰਜੀਤ ਬੈਂਸ,ਦੱਸਿਆ ਇਹ ਕਾਰਨ

ਲੁਧਿਆਣਾ ਪੁਲਿਸ ਨੇ ਨਜਾਇਜ਼ ਸ਼ਰਾਬ ਮਾਮਲੇ ਵਿੱਚ ਕੀਤੀ ਸੀ ਗਿਰਫ਼ਤਾਰ

ਲੁਧਿਆਣਾ ਪੁਲਿਸ ਨੇ ਨਜਾਇਜ਼ ਸ਼ਰਾਬ ਮਾਮਲੇ ਵਿੱਚ ਕੀਤੀ ਸੀ ਗਿਰਫ਼ਤਾਰ

ਭਰਤ ਸ਼ਰਮਾ/ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤੀ ਤੋਂ ਬਾਅਦ ਪੂਰੇ ਪੰਜਾਬ ਵਿੱਚ ਸ਼ਰਾਬ ਮਾਫ਼ੀਆਂ ਖ਼ਿਲਾਫ਼ ਰੇਡ ਚੱਲ ਰਹੀ ਹੈ, ਲੁਧਿਆਣਾ ਵਿੱਚ ਵੀ ਇੱਕ ਸ਼ਰਾਬ ਕਾਰੋਬਾਰੀ  ਨੂੰ ਪੁਲਿਸ ਨੇ ਨਜਾਇਜ਼ ਸ਼ਰਾਬ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਹੈ ਜਿਸ ਦਾ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਰੋਧ ਕਰ ਰਹੇ ਨੇ  

ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਗਿਰਫ਼ਤਾਰ ਸ਼ਰਾਬ ਕਾਰੋਬਾਰੀ ਰਾਜੀਵ ਜੋਸ਼ੀ ਦੇ ਹੱਕ ਵਿੱਚ ਨਿੱਤਰ ਆਏ ਨੇ, ਬੈਂਸ ਨੇ  ਕਿਹਾ ਰਾਜੀਵ ਜੋਸ਼ੀ ਪਿਛਲੇ 50 ਸਾਲਾਂ ਤੋਂ ਲਾਇਸੈਂਸ ਦੇ ਜ਼ਰੀਏ ਇਮਾਨਦਾਰੀ ਨਾਲ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ, ਉਨ੍ਹਾਂ ਇਲਜ਼ਾਮ ਲਗਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਮਿਲ ਕੇ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਨੇ ਅਤੇ ਜਿਹੜੇ ਲੋਕ ਇਮਾਨਦਾਰੀ ਨਾਲ ਲਾਇਸੈਂਸ ਦੇ ਜ਼ਰੀਏ ਸ਼ਰਾਬ ਦਾ ਕਾਰੋਬਾਰ ਕਰਦੇ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ 

ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਨਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਸਿਮਰਜੀਤ ਸਿੰਘ ਬੈਂਸ ਨੇ ਸਿਰਫ਼ ਖਾਨਾਪੂਰਤੀ ਦਾ ਨਾਂ ਦਿੱਤਾ ਹੈ, ਉਨ੍ਹਾਂ ਕਿਹਾ ਕਿ ਅਸਲੀ ਗੁਨਾਹਗਾਰਾਂ ਨੂੰ ਪੁਲਿਸ ਹੱਥ ਨਹੀਂ ਪਾ ਰਹੀ ਹੈ
 
ਇਸ ਤੋਂ ਪਹਿਲਾਂ ਮੰਗਲਵਾਰ 4 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਸ਼ਰਾਬ ਦੇ ਸਮਗਲਰਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਉਹ ਇਹ ਸਮਝਣ ਦੀ ਭੁੱਲ ਨਾ ਕਰਨ ਕਿ 100 ਤੋਂ ਵਧ ਲੋਕਾਂ ਦੀ ਮੌਤ ਤੋਂ ਬਾਅਦ ਉਹ ਬੱਚ ਜਾਣਗੇ,ਸਿਰਫ਼ ਇੰਨਾ ਹੀ ਨਹੀਂ ਮੁੱਖ ਮੰਤਰੀ ਨੇ ਕਿਹਾ ਸੀ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਜਿਹੜੇ ਵੀ ਸਿਆਸਤਦਾਨਾਂ ਅਤੇ ਅਫ਼ਸਰਾਂ ਦਾ ਨਾਂ ਆਵੇਗਾ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਮਾਝੇ ਵਿੱਚ ਹੋਏ ਸ਼ਰਾਬ ਕਾਂਡ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਕੋਵਿਡ ਖ਼ਿਲਾਫ਼ ਜੰਗ ਲੜ ਰਹੀ  ਸੀ ਜਿਸ ਦਾ ਫ਼ਾਇਦਾ ਸ਼ਰਾਬ ਮਾਫ਼ੀਆ ਨੇ ਚੁੱਕਿਆ,ਉਨ੍ਹਾਂ ਕਿਹਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਵਾ ਕੇ ਰਹਿਣਗੇ  

Trending news