ਪੰਜਾਬ 'ਚ ਨਸ਼ੇ ਦੀ ਆਮਦ ਜਾਰੀ, ਮਾਨਸਾ ਪੁਲਿਸ ਨੇ ਫੜ੍ਹੀਆਂ 1 ਲੱਖ 30 ਹਜ਼ਾਰ ਨਸ਼ੀਲੀਆਂ ਗੋਲੀਆਂ, 2 ਗ੍ਰਿਫਤਾਰ

ਅਜਿਹੇ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ 'ਤੇ ਲਗਾਮ ਲਗਾਉਣ ਲਈ ਮੁਹਿਮਾਂ ਵਿੱਢੀਆਂ ਗਈਆਂ ਹਨ, ਜਿਸ ਦੇ ਤਹਿਤ ਮਾਨਸਾ ਪੁਲਿਸ ਨੇ ਸ਼ਹਿਰ ਦੀ ਇੱਕ ਕੈਮਿਸਟ ਦੁਕਾਨ 'ਤੇ ਛਾਪੇਮਾਰੀ ਕਰ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। 

ਪੰਜਾਬ 'ਚ ਨਸ਼ੇ ਦੀ ਆਮਦ ਜਾਰੀ, ਮਾਨਸਾ ਪੁਲਿਸ ਨੇ ਫੜ੍ਹੀਆਂ 1 ਲੱਖ 30 ਹਜ਼ਾਰ ਨਸ਼ੀਲੀਆਂ ਗੋਲੀਆਂ, 2 ਗ੍ਰਿਫਤਾਰ
ਪੰਜਾਬ 'ਚ ਨਸ਼ੇ ਦੀ ਆਮਦ ਜਾਰੀ, ਮਾਨਸਾ ਪੁਲਿਸ ਨੇ ਫੜ੍ਹੀਆਂ 1 ਲੱਖ 30 ਹਜ਼ਾਰ ਨਸ਼ੀਲੀਆਂ ਗੋਲੀਆਂ, 2 ਗ੍ਰਿਫਤਾਰ

ਵਿਨੋਦ ਗੋਇਲ/ਮਾਨਸਾ: ਪੰਜਾਬ 'ਚ ਆਏ ਦਿਨ ਨਸ਼ਿਆਂ ਦੀ ਆਮਦ  ਵਧਦੀ ਜਾ ਰਹੀ ਹੈ, ਜਿਸ ਕਾਰਨ ਨਸ਼ਿਆਂ ਦੇ ਇਸ ਛੇਵੇਂ ਦਰਿਆ ਪੰਜਾਬ ਦੀ ਜਵਾਨੀ ਰੁੜ ਕੇ ਖਤਮ ਹੁੰਦੀ ਜਾ ਰਹੀ ਹੈ। ਅਜਿਹੇ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ 'ਤੇ ਲਗਾਮ ਲਗਾਉਣ ਲਈ ਮੁਹਿਮਾਂ ਵਿੱਢੀਆਂ ਗਈਆਂ ਹਨ, ਜਿਸ ਦੇ ਤਹਿਤ ਮਾਨਸਾ ਪੁਲਿਸ ਨੇ ਸ਼ਹਿਰ ਦੀ ਇੱਕ ਕੈਮਿਸਟ ਦੁਕਾਨ 'ਤੇ ਛਾਪੇਮਾਰੀ ਕਰ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। 

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ 1 ਲੱਖ 30 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਟ  ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।  ਦੱਸਿਆ  ਜਾ ਰਿਹਾ ਹੈ ਕਿ ਇਹਨਾਂ ਨਸ਼ੀਲੀਆਂ ਗੋਲੀਆਂ ਦੀ ਕੀਮਤ ਬਜ਼ਾਰ 'ਚ ਕਰੀਬ 6 ਲੱਖ ਰੁਪਏ ਦੱਸੀ ਜਾ ਰਹੀ ਹੈ। 

ਉਧਰ ਪੁਲਿਸ ਨੇ ਦੋਹਾਂ ਤਸਕਰਾਂ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਕਿਆਸ ਲਗਾਏ ਜਾ ਰਹੇ ਨੇ ਕਿ ਇਸ ਮਾਮਲੇ 'ਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। 

ਜ਼ਿਕਰਯੋਗ ਹੈ ਕਿ ਪੰਜਾਬ 'ਚ ਵੱਧ ਰਹੇ ਨਸ਼ਿਆਂ ਕਾਰਨ ਆਏ ਦਿਨ ਪੰਜਾਬ ਦੇ ਨੌਜਵਾਨ ਸ਼ਿਕਾਰ ਹੋ ਰਹੇ ਹਨ , ਹੁਣ ਤੱਕ ਨਾ ਜਾਣੇ ਕਿੰਨੇ ਘਰਾਂ 'ਚ ਸੱਥਰ ਵਿਛ ਚੁੱਕੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਇਹਨਾਂ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਿਆ ਜਾ ਸਕੇ। 

Watch Live Tv-