ਪੰਜਾਬ ਪੁਲਿਸ ਦੇ ASI ਦੇ ਸਿਰ ਚ ਮਾਰੀ ਰਾਡ, ਅੱਗੋਂ ਮੁਲਾਜ਼ਮ ਮਾਰੇ ਹਵਾਈ ਫਾਇਰ 
Advertisement

ਪੰਜਾਬ ਪੁਲਿਸ ਦੇ ASI ਦੇ ਸਿਰ ਚ ਮਾਰੀ ਰਾਡ, ਅੱਗੋਂ ਮੁਲਾਜ਼ਮ ਮਾਰੇ ਹਵਾਈ ਫਾਇਰ 

ਲੁਧਿਆਣਾ ਦੇ ਵਿੱਚ  ਪੈਟਰੋਲਿੰਗ ਕਰ ਰਹੇ ਏਐਸਆਈ ਅਤੇ ਉਸ ਦੇ ਮੁਲਾਜ਼ਮ ਸਾਥੀ ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜਤੋੜ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਏ ਐਸ ਆਈ ਦਾ ਸਿਰ ਫਟ ਗਿਆ ਜਦੋਂ ਕਿ ਦੂਜਾ ਮੁਲਾਜ਼ਮ ਵੀ ਜ਼ਖਮੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਦੇ ASI ਦੇ ਸਿਰ ਚ ਮਾਰੀ ਰਾਡ, ਅੱਗੋਂ ਮੁਲਾਜ਼ਮ ਮਾਰੇ ਹਵਾਈ ਫਾਇਰ 

ਭਰਤ ਸ਼ਰਮਾ/ਲੁਧਿਆਣਾ : ਲੁਧਿਆਣਾ ਦੇ ਵਿੱਚ ਗੁੰਡਾ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਨੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਪੁਲਿਸ ਤੇ ਵੀ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ ਮਾਮਲਾ ਲੁਧਿਆਣਾ ਦੇ ਟਰਾਂਸਪੋਰਟ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਪੈਟਰੋਲਿੰਗ ਕਰ ਰਹੇ ਏਐਸਆਈ ਅਤੇ ਉਸ ਦੇ ਮੁਲਾਜ਼ਮ ਸਾਥੀ ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜਤੋੜ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਏ ਐਸ ਆਈ ਦਾ ਸਿਰ ਫਟ ਗਿਆ ਜਦੋਂ ਕਿ ਦੂਜਾ ਮੁਲਾਜ਼ਮ ਵੀ ਜ਼ਖਮੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। 

ਜਾਣਕਾਰੀ ਦਿੰਦਿਆਂ ਪੀੜਿਤ ਏ ਐਸ ਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਏ ਟੂ ਜੇਡ ਕੰਪਨੀ ਦੇ ਬਾਹਰ ਲੱਗੇ ਸੈਂਡਵਿਚ 10 ਤੋਂ 12 ਗੁੰਡਾ ਅਨਸਰ ਬੈਠੇ ਸਨ ਅਤੇ ਜਦੋਂ ਪੁਲਿਸ ਨੇ ਇਕ ਵਾਰ ਹਟਾਇਆ ਉਹ ਨਹੀਂ ਹਟੇ ਪੁਲਿਸ ਨਾਲ ਬਹਿਸ ਕਰਨ ਲੱਗੇ ਤਾਂ ਉਹਨਾਂ ਵਿੱਚੋਂ ਇੱਕ ਨੇ ਕੇ ਐਸ ਆਈ ਦੇ ਸਿਰ ਤੇ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਜਿਸ ਤੋਂ ਬਾਦ ਦੂਜੇ ਮੁਲਾਜ਼ਮ ਨੂੰ ਵੀ ਸੱਟਾਂ ਮਾਰੀਆਂ, ਥਾਣਾ ਮੋਤੀ ਨਗਰ ਦੇ ਐਸਐਚਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲੀਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲੀਸ ਵੱਲੋਂ ਆਪਣਾ ਬਚਾਅ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ ਜਿਸ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ। ਪੁਲਿਸ ਵੱਲੋਂ ਦੋ ਮੁਲਜ਼ਮ ਨੂੰ ਹਿਰਾਸਤ ਤੇ ਲੈ ਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। 

WATCH LIVE TV

Trending news