ਵਿਧਾਇਕ ਬਬਲੀ ਨੇ ਕਿਸਾਨਾਂ ਨਾਲ ਕੀਤੀ ਬਦਸਲੂਕੀ,ਕਿਸਾਨਾਂ ਨੇ ਕੀਤਾ ਘੇਰਾਓ
Advertisement

ਵਿਧਾਇਕ ਬਬਲੀ ਨੇ ਕਿਸਾਨਾਂ ਨਾਲ ਕੀਤੀ ਬਦਸਲੂਕੀ,ਕਿਸਾਨਾਂ ਨੇ ਕੀਤਾ ਘੇਰਾਓ

ਟੋਹਾਣਾ ਇਲਾਕੇ ਦੇ ਜੇਜੇਪੀ ਦੇ ਵਿਧਾਇਕ ਦੇਵੇਂਦਰ ਬਬਲੀ ਅਤੇ ਕਿਸਾਨਾਂ ਦੇ ਵਿਚਕਾਰ ਗਹਿਮੋ-ਗਹਿਮੀ ਹੋ ਗਈ।  ਕਿਸਾਨਾਂ ਅਤੇ ਵਿਧਾਇਕ ਦੇ ਵਿਚਕਾਰ ਹੋਈ ਬਹਿਸਬਾਜ਼ੀ ਦੇ ਬਾਅਦ ਦਵਿੰਦਰ ਸਿੰਘ ਬਬਲੀ ਫਤਿਆਬਾਦ ਦੇ ਟੋਹਾਣਾ ਇਲਾਕੇ ਦੇ ਸਿਵਲ ਹਸਪਤਾਲ ਪਹੁੰਚੇ.

ਵਿਧਾਇਕ ਬਬਲੀ ਨੇ ਕਿਸਾਨਾਂ ਨਾਲ ਕੀਤੀ ਬਦਸਲੂਕੀ,ਕਿਸਾਨਾਂ ਨੇ ਕੀਤਾ ਘੇਰਾਓ

ਗਗਨ ਰੁਖਈਆ/ਫਤਿਆਬਾਦ : ਟੋਹਾਣਾ ਇਲਾਕੇ ਦੇ ਜੇਜੇਪੀ ਦੇ ਵਿਧਾਇਕ ਦੇਵੇਂਦਰ ਬਬਲੀ ਅਤੇ ਕਿਸਾਨਾਂ ਦੇ ਵਿਚਕਾਰ ਗਹਿਮੋ-ਗਹਿਮੀ ਹੋ ਗਈ।  ਕਿਸਾਨਾਂ ਅਤੇ ਵਿਧਾਇਕ ਦੇ ਵਿਚਕਾਰ ਹੋਈ ਬਹਿਸਬਾਜ਼ੀ ਦੇ ਬਾਅਦ ਦਵਿੰਦਰ ਸਿੰਘ ਬਬਲੀ ਫਤਿਆਬਾਦ ਦੇ ਟੋਹਾਣਾ ਇਲਾਕੇ ਦੇ ਸਿਵਲ ਹਸਪਤਾਲ ਪਹੁੰਚੇ. ਇੱਥੇ ਵਿਧਾਇਕ ਵੱਲੋਂ ਨਾਗਰਿਕ ਹਸਪਤਾਲ ਵਿੱਚ    ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ. ਜਿਵੇਂ ਹੀ ਦਵਿੰਦਰ ਸਿੰਘ ਬਬਲੀ ਦੀ ਗੱਡੀ ਨਾਗਰਿਕ  ਹਸਪਤਾਲ ਪਹੁੰਚੀ ਤਾਂ ਕਿਸਾਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਕਿਸਾਨ ਵਿਧਾਇਕ ਦੀ ਗੱਡੀ ਦੇ ਅੱਗੇ ਲੇਟ ਗਏ 'ਤੇ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ ਜਿਸ ਤੋਂ ਬਾਅਦ ਪੁਲਸ ਅਤੇ ਕਿਸਾਨਾਂ ਦੇ ਵਿਚਕਾਰ ਝੜਪ ਹੋਈ ਤੇ ਪੁਲਿਸ ਨੇ ਹਲਕੇ ਬਲ ਦਾ ਵੀ ਇਸਤੇਮਾਲ ਕੀਤਾ।

ਵਿਧਾਇਕ ਨੇ ਕਿਸਾਨਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਿਸਾਨਾਂ ਵੱਲੋਂ ਮੇਰੇ ਅਤੇ ਮੇਰੇ ਨਿੱਜੀ  ਸਕੱਤਰ ਉੱਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ ਹੈ. ਜਿਸ 'ਚ ਮੇਰੇ ਸਕੱਤਰ ਦੇ ਸਿਰ 'ਤੇ ਟਾਂਕੇ ਵੀ ਲੱਗੇ ਹਨ ਤੇ ਵਿਧਾਇਕ ਦੀ ਕਾਰ ਦਾ ਸ਼ੀਸ਼ਾ ਵੀ ਤੋੜਿਆ ਗਿਆ ਹੈ. ਦੂਜੇ ਪਾਸੇ ਪੁਲਿਸ ਸੁਰਖਿਆ 'ਤੇ ਸਵਾਲ ਚੁੱਕਦੇ ਹੋਏ ਬਬਲੀ ਨੇ ਕਿਹਾ ਕਿ ਮੰਤਰੀ ਦੀ ਸੁਰੱਖਿਆ ਦੀ ਜਿੰਮੇਵਾਰੀ  ਮੁੱਖਮੰਤਰੀ ਅਤੇ ਉਪ ਮੁੱਖਮੰਤਰੀ ਦੀ ਹੈ. ਇਸ ਬਾਬਤ ਨਰਾਜ਼ ਕਿਸਾਨਾਂ ਦਾ ਦੋਸ਼ ਹੈ ਕਿ ਉਹ ਸ਼ਾਂਤੀ ਨਾਲ ਵਿਧਾਇਕ ਦਾ ਵਿਰੋਧ ਕਰ ਰਹੇ ਸਨ ਪਰ ਮੰਤਰੀ ਵੱਲੋਂ ਬਹਿਸ ਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਮਾਮਲਾ ਹੋਰ ਭੱਖ ਗਿਆ. ਮੰਤਰੀ ਵੱਲੋਂ ਬਦਸਲੂਕੀ ਦਾ ਸ਼ਿਕਾਰ ਹੋਣ ਮਗਰੋਂ ਕਿਸਾਨਾਂ ਨੇ ਵਿਧਾਇਕ ਦਾ ਘਿਰਾਓ ਕੀਤਾ। 

WATCH LIVE TV

Trending news