ਮੋਗਾ: ਕੋਰੀਅਰ ਪਾਰਸਲ ਧਮਾਕੇ 'ਚ ਆਇਆ ਨਵਾਂ ਮੋੜ,ਜ਼ਖ਼ਮੀ ਮੁਲਾਜ਼ਮ ਨੇ ਕੀਤਾ ਇਹ ਵੱਡਾ ਖ਼ੁਲਾਸਾ

 ਮੋਗਾ ਵਿੱਚ ਇੱਕ ਕੋਰੀਅਰ ਪਾਰਸਲ ਦਾ ਮੁਲਾਜ਼ਮ ਜ਼ਖ਼ਮੀ ਹੋਇਆ ਸੀ 

ਮੋਗਾ: ਕੋਰੀਅਰ ਪਾਰਸਲ ਧਮਾਕੇ 'ਚ ਆਇਆ ਨਵਾਂ ਮੋੜ,ਜ਼ਖ਼ਮੀ ਮੁਲਾਜ਼ਮ ਨੇ ਕੀਤਾ ਇਹ ਵੱਡਾ ਖ਼ੁਲਾਸਾ
ਮੋਗਾ ਵਿੱਚ ਇੱਕ ਕੋਰੀਅਰ ਪਾਰਸਲ ਦਾ ਮੁਲਾਜ਼ਮ ਜ਼ਖ਼ਮੀ ਹੋਇਆ ਸੀ

ਨਵਦੀਪ ਸਿੰਘ/ਮੋਗਾ : ਮੋਗਾ ਕੋਰੀਅਰ ਧਮਾਕੇ ਵਿੱਚ ਨਵਾਂ ਮੋੜ ਆ ਗਿਆ ਹੈ, ਧਮਾਕੇ ਵਿੱਚ ਕੋਰੀਅਰ ਕੰਪਨੀ ਦਾ ਜਿਹੜਾ ਮੁਲਾਜ਼ਮ  ਜ਼ਖ਼ਮੀ ਹੋਇਆ ਸੀ ਉਸ ਨੇ ਦੱਸਿਆ ਹੈ ਕਿ ਉਸ ਦਾ ਇੱਕ ਸਾਥੀ ਫ਼ੋਟੋ ਸਟੇਟ ਕਰਵਾਉਣ ਦੇ ਲਈ ਇੱਕ ਦੁਕਾਨ 'ਚ ਗਿਆ ਸੀ ਉਹ ਉਸ ਦਾ ਇੰਤਜ਼ਾਰ ਸੀਮੈਂਟ ਦੇ ਪੱਥਰ 'ਤੇ ਬੈਠ ਕੇ ਕਰ ਰਿਹਾ ਸੀ ਤਾਂ ਹੀ ਅਚਾਨਕ ਪੱਥਰ ਵਿੱਚ ਧਮਾਕਾ ਹੋਇਆ, ਉਧਰ ਧਮਾਕੇ ਤੋਂ ਬਾਅਦ ਚੰਡੀਗੜ੍ਹ ਤੋਂ ਜਾਂਚ ਕਰਨ ਦੇ ਲਈ ਫੋਰੈਂਸਿਕ ਟੀਮ ਪਹੁੰਚ ਗਈ ਹੈ ਇਸ ਦੇ ਨਾਲ ਜਲੰਧਰ ਤੋਂ ਬੰਬ ਨਿਰੋਧਕ ਦਸਤਾ ਵੀ ਪਹੁੰਚ ਚੁੱਕਾ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ, ਉਧਰ ਮੋਗਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਨੇ ਕਿਹਾ  ਆਲੇ-ਦੁਆਲੇ ਦੇ CCTV ਖੰਘਾਲੇ ਜਾ ਰਹੇ ਨੇ,ਫ਼ਰੀਦਕੋਟ ਰੇਂਜ ਦੇ ਆਈ ਜੀ ਕੋਸ਼ਤੁਭ ਸ਼ਰਮਾ ਵੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਸਨ, IG ਨੇ ਦੱਸਿਆ ਕੀ ਹਰ ਐਂਗਲ ਤੋਂ ਜਾਂਚ ਹੋ ਰਹੀ ਹੈ, ਉਨ੍ਹਾਂ ਕਿਹਾ ਫ਼ਿਲਹਾਲ ਇਸ 'ਤੇ ਕੁੱਝ ਵੀ ਕਹਿਣਾ ਮੁਸ਼ਕਿਲ ਹੈ,ਉਨ੍ਹਾਂ ਕਿਹਾ ਜਲਦ ਹੀ ਇਸ ਮਾਮਲੇ ਨੂੰ ਸੁਝਾਉਣ ਦਾ ਦਾਅਵਾ ਕੀਤਾ ਹੈ  

2 ਸਾਲ ਪਹਿਲਾਂ ਵੀ ਮੋਗਾ ਵਿੱਚ ਕੋਰੀਅਰ ਚ ਧਮਾਕਾ 

26 ਸਤੰਬਰ 2018 ਦੌਰਾਨ ਮੋਗਾ ਵਿੱਚ ਇਸੇ ਤਰ੍ਹਾਂ ਕੋਰੀਅਰ ਵਿੱਚ ਧਮਾਕਾ ਹੋਇਆ ਸੀ ਉਸ ਦੌਰਾਨ 2 ਕੋਰੀਅਰ ਡਿਲੀਵਰੀ ਬੁਆਏ  ਜ਼ਖ਼ਮੀ ਹੋਏ ਸਨ, ਪੁਲਿਸ ਨੇ ਇਸ ਮਾਮਲੇ ਵਿੱਚ 1 ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਸੀ, 51 ਸਾਲ ਦੇ ਰਾਜਵੀਰ ਨੇ ਉਡੀਸਾ ਤੋਂ ਇੱਕ ਪਾਰਸਲ ਬੰਬ ਆਪਣੇ ਭਤੀਜੇ ਭੁਪੇਸ਼ ਨੂੰ ਭੇਜਿਆ ਸੀ,ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕੀ ਦੋਵਾਂ ਦੇ ਵਿੱਚ ਜਾਇਦਾਦ ਨੂੰ ਲੈਕੇ ਝਗੜਾ ਸੀ, ਮੁਲਜ਼ਮ ਰਾਜਵੀਰ ਦੀ ਪਛਾਣ CCTV ਤੋਂ ਹੋਈ ਸੀ ਜਿਸ ਨੂੰ 2 ਅਕਤੂਬਰ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਧਮਾਕੇ ਵਿੱਚ ਦੀਵਾਲੀ ਦੇ ਪਟਾਕਿਆਂ ਦੇ ਮਸਾਲੇ ਦੀ ਵਰਤੋਂ ਕੀਤਾ ਗਿਆ ਸੀ, ਰਾਜਵੀਰ ਜਲੰਧਰ ਵਿੱਚ ਰਹਿੰਦਾ ਸੀ ਜਿੱਥੇ ਉਸ ਨੇ ਇਹ ਬੰਬ ਤਿਆਰ ਕੀਤਾ ਸੀ, ਰਾਜਵੀਰ ਨੇ ਆਂਧਰਾ ਪ੍ਰਦੇਸ਼ ਦੇ ਮੁਹੰਮਦ ਅਬਦੁਲ ਬਾਰੀ ਦੇ ਨਾਂ ਨਾਲ  ਫ਼ਰਜ਼ੀ ਆਧਾਰ ਕਾਰਡ ਤਿਆਰ ਕਰਵਾਇਆ ਸੀ, ਇਸੇ ਫਰਜ਼ੀ ਆਧਾਰ ਕਾਰਡ ਨਾਲ ਉਸ ਨੇ ਰੇਲਵੇ ਟਿਕਟ ਬੁੱਕ ਕਰਵਾਈ ਸੀ