ਪੰਜਾਬ ਦੇ ਇਸ ਸ਼ਹਿਰ 'ਚ 2 ਸਾਲ ਬਾਅਦ ਮੁੜ ਤੋਂ ਰਚੀ ਗਈ ਕੋਰੀਅਰ ਪਾਰਸਲ ਧਮਾਕੇ ਦੀ ਸਾਜ਼ਿਸ਼ !
Advertisement

ਪੰਜਾਬ ਦੇ ਇਸ ਸ਼ਹਿਰ 'ਚ 2 ਸਾਲ ਬਾਅਦ ਮੁੜ ਤੋਂ ਰਚੀ ਗਈ ਕੋਰੀਅਰ ਪਾਰਸਲ ਧਮਾਕੇ ਦੀ ਸਾਜ਼ਿਸ਼ !

ਚੰਡੀਗੜ੍ਹ ਦੀ ਫਾਰੈਂਸਿਕ ਟੀਮ ਕਰੇਗੀ ਜਾਂਚ 

ਚੰਡੀਗੜ੍ਹ ਦੀ ਫਾਰੈਂਸਿਕ ਟੀਮ ਕਰੇਗੀ ਜਾਂਚ

ਨਵਦੀਪ ਸਿੰਘ/ਮੋਗਾ : ਪੰਜਾਬ ਦਾ ਇੱਕ ਸ਼ਹਿਰ ਅਜਿਹਾ ਹੈ ਜਿੱਥੇ ਇੱਕ ਵਾਰ ਮੁੜ ਤੋਂ 2 ਸਾਲ ਬਾਅਦ ਕੋਰੀਅਰ ਪਾਰਸਲ ਧਮਾਕੇ ਦੀ ਸਾਜ਼ਿਸ਼ ਰਚੀ ਗਈ ਹੈ, 2 ਸਾਲ ਪਹਿਲਾਂ ਹੋਈ ਸਾਜ਼ਿਸ਼ ਦਾ ਪੁਲਿਸ ਨੇ ਪਰਦਾਫ਼ਾਸ਼ ਕਰ ਦਿੱਤਾ ਸੀ ਅਤੇ ਮੁਲਜ਼ਮ ਨੂੰ ਜੇਲ੍ਹ ਪਹੁੰਚਾ ਦਿੱਤਾ ਸੀ, ਪਰ ਇੱਕ ਵਾਰ ਮੁੜ ਤੋਂ ਉਸੇ ਸ਼ਹਿਰ ਵਿੱਚ ਪਾਰਸਲ ਦੇ ਜ਼ਰੀਏ ਧਮਾਕਾ ਕਰਨ ਦੀ ਸਾਜ਼ਿਸ਼ ਰਚੀ ਗਈ ਹੈ, ਇਹ ਸ਼ਹਿਰ ਹੈ ਮੋਗਾ ਜਿੱਥੇ ਕੋਰੀਅਰ ਪਾਰਸਲ ਵਿੱਚ ਬਲਾਸਟ ਦੀ ਖ਼ਬਰ ਆਈ ਹੈ,ਮੋਗਾ ਦੇ ਬਾਘਾਪੁਰਾਣਾ ਵਿੱਚ ਇੱਕ ਕੋਰੀਅਰ ਡਿਲੀਵਰੀ ਬੁਆਏ ਸਮਾਨ ਡਿਲਿਵਰ ਕਰਨ ਦਾ ਰਿਹਾ ਸੀ ਅਚਾਨਕ ਉਸ ਦੇ ਬੈਗ ਵਿੱਚ ਧਮਾਕਾ ਹੋਇਆ, ਕੋਰੀਅਰ ਦਾ ਮੁਲਾਜ਼ਮ ਜ਼ਖ਼ਮੀ ਹੋ ਗਿਆ,ਜ਼ਖ਼ਮੀ ਸ਼ਖ਼ਸ ਨਾਲ ਆਏ ਇੱਕ ਸ਼ਖ਼ਸ ਨੇ ਦੱਸਿਆ ਕਿ ਬਾਘਾਪੁਰਾਨਾ ਦੀ ਇੱਕ ਫ਼ੋਟੋ ਸਟੇਟ ਦੀ ਦੁਕਾਨ ਦੇ ਬਾਹਰ ਉਹ ਰੁਕੇ ਸਨ, ਅਚਾਨਕ ਉਸ ਦੇ ਸਾਥੀ ਦੇ ਬੈਗ ਵਿੱਚ ਪਏ ਕੋਰੀਅਰ ਬੈਗ ਵਿੱਚ ਧਮਾਕਾ ਹੋ ਗਿਆ, ਜਿਸ ਸ਼ਖ਼ਸ ਨੇ ਕੋਰੀਅਰ ਕੰਪਨੀ  ਨੂੰ ਇਹ ਬੈਗ ਡਿਲੀਵਰੀ ਕਰਨ ਦੇ ਲਈ ਕੰਪਨੀ ਨੂੰ ਦਿੱਤਾ ਸੀ ਉਸ ਬਾਰੇ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ, ਪੁਲਿਸ ਹੁਣ ਹਰ ਐਂਗਲ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ 

ਕੋਰੀਅਰ ਧਮਾਕੇ ਦੀ ਜਾਂਚ ਸ਼ੁਰੂ 

ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਮੁਤਾਬਿਕ ਧਮਾਕਾ ਇੰਨਾ ਜ਼ਬਰਦਸਤ ਨਹੀਂ ਸੀ ਪਰ ਪੁਲਿਸ CCTV ਨੂੰ ਖੰਘਾਲ ਰਹੀ ਹੈ,ਜਲਦ ਹੀ ਪੁਲਿਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰ ਰਹੀ ਹੈ, ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਫੋਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਹੈ,ਧਮਾਕਾ ਭਾਵੇਂ ਇੰਨਾ ਵੱਡਾ ਨਹੀਂ ਸੀ ਪਰ ਐੱਸਐੱਸਪੀ ਨੇ ਕਿਹਾ ਕਿ ਪੁਲਿਸ ਹਰ ਐਂਗਲ ਤੋਂ ਇਸ ਦੀ ਜਾਂਚ ਕਰੇਗੀ ਤਾਕੀ ਪਤਾ ਲਗਾਇਆ ਜਾ ਸਕੇ ਕੀ ਇਹ ਦੁਰਘਟਨਾ ਸੀ ਜਾਂ ਫਿਰ ਸੋਚੀ ਸਮਝੀ ਸਾਜ਼ਿਸ਼,2 ਸਾਲ ਪਹਿਲਾਂ ਵੀ ਮੋਗਾ ਵਿੱਚ ਇਸੇ ਤਰ੍ਹਾਂ ਕੋਰੀਅਰ ਵਿੱਚ ਧਮਾਕਾ ਹੋਇਆ ਸੀ ਜਿਸ ਨੂੰ ਮੋਗਾ ਪੁਲਿਸ ਨੇ ਕੁੱਝ ਹੀ ਦਿਨਾਂ ਵਿੱਚ ਸੁਲਝਾ ਲਿਆ ਸੀ   

2 ਸਾਲ ਪਹਿਲਾਂ ਵੀ ਮੋਗਾ ਵਿੱਚ ਕੋਰੀਅਰ ਚ ਧਮਾਕਾ 

26 ਸਤੰਬਰ 2018 ਦੌਰਾਨ ਮੋਗਾ ਵਿੱਚ ਇਸੇ ਤਰ੍ਹਾਂ ਕੋਰੀਅਰ ਵਿੱਚ ਧਮਾਕਾ ਹੋਇਆ ਸੀ ਉਸ ਦੌਰਾਨ 2 ਕੋਰੀਅਰ ਡਿਲੀਵਰੀ ਬੁਆਏ  ਜ਼ਖ਼ਮੀ ਹੋਏ ਸਨ, ਪੁਲਿਸ ਨੇ ਇਸ ਮਾਮਲੇ ਵਿੱਚ 1 ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਸੀ, 51 ਸਾਲ ਦੇ ਰਾਜਵੀਰ ਨੇ ਉਡੀਸਾ ਤੋਂ ਇੱਕ ਪਾਰਸਲ ਬੰਬ ਆਪਣੇ ਭਤੀਜੇ ਭੁਪੇਸ਼ ਨੂੰ ਭੇਜਿਆ ਸੀ,ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕੀ ਦੋਵਾਂ ਦੇ ਵਿੱਚ ਜਾਇਦਾਦ ਨੂੰ ਲੈਕੇ ਝਗੜਾ ਸੀ, ਮੁਲਜ਼ਮ ਰਾਜਵੀਰ ਦੀ ਪਛਾਣ CCTV ਤੋਂ ਹੋਈ ਸੀ ਜਿਸ ਨੂੰ 2 ਅਕਤੂਬਰ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਧਮਾਕੇ ਵਿੱਚ ਦੀਵਾਲੀ ਦੇ ਪਟਾਕਿਆਂ ਦੇ ਮਸਾਲੇ ਦੀ ਵਰਤੋਂ ਕੀਤਾ ਗਿਆ ਸੀ, ਰਾਜਵੀਰ ਜਲੰਧਰ ਵਿੱਚ ਰਹਿੰਦਾ ਸੀ ਜਿੱਥੇ ਉਸ ਨੇ ਇਹ ਬੰਬ ਤਿਆਰ ਕੀਤਾ ਸੀ, ਰਾਜਵੀਰ ਨੇ ਆਂਧਰਾ ਪ੍ਰਦੇਸ਼ ਦੇ ਮੁਹੰਮਦ ਅਬਦੁਲ ਬਾਰੀ ਦੇ ਨਾਂ ਨਾਲ  ਫ਼ਰਜ਼ੀ ਆਧਾਰ ਕਾਰਡ ਤਿਆਰ ਕਰਵਾਇਆ ਸੀ, ਇਸੇ ਫਰਜ਼ੀ ਆਧਾਰ ਕਾਰਡ ਨਾਲ ਉਸ ਨੇ ਰੇਲਵੇ ਟਿਕਟ ਬੁੱਕ ਕਰਵਾਈ ਸੀ  

 

 

 

Trending news