ਵਿਆਹ 'ਚ 20 ਤੋਂ ਜਿਆਦਾ ਬਰਾਤੀ ਹੋਣ ਤੇ ਪੁਲਿਸ ਨੇ ਕੀਤੀ ਕਰਵਾਈ
Advertisement

ਵਿਆਹ 'ਚ 20 ਤੋਂ ਜਿਆਦਾ ਬਰਾਤੀ ਹੋਣ ਤੇ ਪੁਲਿਸ ਨੇ ਕੀਤੀ ਕਰਵਾਈ

ਪੰਜਾਬ ਵਿੱਚ  ਐਤਵਾਰ ਨੂੰ ਲੌਕਡਾਊਨ ਲਗਾਇਆ ਗਿਆ ਸੀ। ਉੱਥੇ ਹੀ ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਸੰਬੰਧੀ ਸਖ਼ਤ ਹਦਾਇਤਾਂ ਦਿੱਤੀਆਂ ਸਨ। 

ਵਿਆਹ 'ਚ 20 ਤੋਂ ਜਿਆਦਾ ਬਰਾਤੀ ਹੋਣ ਤੇ ਪੁਲਿਸ ਨੇ ਕੀਤੀ ਕਰਵਾਈ

ਸੁਨੀਲ ਮਹਿੰਦਰੂ/ਜਲੰਧਰ: ਪੰਜਾਬ ਵਿੱਚ  ਐਤਵਾਰ ਨੂੰ ਲੌਕਡਾਊਨ ਲਗਾਇਆ ਗਿਆ ਸੀ। ਉੱਥੇ ਹੀ ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਸੰਬੰਧੀ ਸਖ਼ਤ ਹਦਾਇਤਾਂ ਦਿੱਤੀਆਂ ਸਨ। ਪਰ ਜਲੰਧਰ ਦੇ ਬ੍ਰਹਮਕੁੰਡ ਮੰਦਰ ਵਿੱਚ ਵਿਆਹ ਰਚਾਉਣ ਆਏ ਲਾੜੇ ਸਾਹਿਤ ਸਮਾਗਮ 'ਚ 250 ਤੋਂ ਵੱਧ ਲੋਕ ਸ਼ਾਮਿਲ ਸੀ। 

ਇਸ ਦੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾ ਥਾਣਾ ਨੰਬਰ ਤਿੰਨ ਦੀ ਪੁਲਿਸ ਨੇ ਮੌਕੇ ਤੇ ਜਾਂ ਕੇ ਰੇਡ ਕੀਤੀ। ਇਸ ਦੌਰਾਨ ਉੱਥੇ ਬਰਾਤੀਆਂ ਨੂੰ ਭਾਜੜਾਂ ਪੈ ਗਈਆਂ ਅਤੇ ਪੁਲਿਸ ਵੱਲੋਂ ਲਾੜੇ ਨੂੰ ਅਤੇ ਉਸ ਦੇ ਦਾਦੇ ਨੂੰ ਪੁਲਿਸ ਚੁੱਕ ਕੇ ਥਾਣਾ ਨੰਬਰ ਤਿੰਨ ਵਿੱਚ ਲੈ ਆਈ। 
ਇਸ ਮਾਮਲੇ ਤੇ ਲਾੜੇ ਦਾ ਕਹਿਣਾ ਹੈ ਕਿ ਅੱਜ ਦੇ ਵਿਆਹ ਵਾਲੇ ਦਿਨ ਦੀ ਉਨ੍ਹਾਂ ਕੋਲ ਬਰਾਤੀਆਂ ਦੀ ਮਨਜ਼ੂਰੀ ਵੀ ਹੈ। ਦੂਜੇ ਪਾਸੇ ਕੁੜੀ ਪਰਿਵਾਰ ਦੇ ਵੱਲੋਂ ਮਹਿਲਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਹੈ ਤੇ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਇਹ ਵਿਆਹ ਕੀਤਾ ਹੈ ਤੇ ਵਿਆਹ ਦੀ ਤਰੀਕ ਵੀ 2 ਮਹੀਨੇ ਪਹਿਲਾਂ ਤੈਅ ਹੋ ਚੁੱਕੀ ਸੀ।

ਕੁੜੀ ਪਰਿਵਾਰ ਦਾ ਕੀ ਹੈ ਕਹਿਣਾ

ਜਦੋ ਵੱਧ ਬਰਾਤੀਆਂ ਦੇ ਬਾਰੇ ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਵੋਟਾਂ ਲਈ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੀਆਂ ਹਨ, ਉਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤੇ ਆਮ ਬੰਦਾ ਵਿਆਹ ਵਿੱਚ ਥੋੜ੍ਹੇ ਬੰਦੇ ਵੱਧ ਸੱਦ ਲਵੇ ਤਾਂ ਉਸ ਨੂੰ ਪੁਲੀਸ ਫੜ ਕੇ ਥਾਣੇ ਲੈ ਜਾਂਦੀ ਹੈ ਜੋ ਕਿ ਆਮ ਬੰਦੇ ਨਾਲ ਸਰਾਸਰ ਧੱਕਾ ਹੈ।

ਥਾਣਾ ਨੰਬਰ ਤਿੰਨ ਦੇ ਐੱਸਐੱਚਓ ਮੁਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬ੍ਰਹਮਕੁੰਡ ਮੰਦਰ ਵਿਖੇ ਇਕ ਵਿਆਹ ਸਮਾਗਮ ਵਿੱਚ ਬਰਾਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਸ ਤੇ ਉਨ੍ਹਾਂ ਨੇ ਮੌਕੇ ਤੇ ਜਾ ਕੇ ਲਾੜੇ ਤੇ ਉਸ ਦੇ ਪਿਤਾ ਤੇ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

WATCH LIVE TV

 

Trending news