ਖੇਤਾਂ 'ਚ ਜਨਮ ਦਿਨ ਬਣਾਉਣ ਵੇਲੇ ਨੌਜਵਾਨਾਂ ਨੇ ਕੀਤੀ ਗੰਦੀ ਹਰਕਤ, ਹੁਣ ਆਈ ਤਗੜੀ ਸ਼ਾਮਤ
Advertisement

ਖੇਤਾਂ 'ਚ ਜਨਮ ਦਿਨ ਬਣਾਉਣ ਵੇਲੇ ਨੌਜਵਾਨਾਂ ਨੇ ਕੀਤੀ ਗੰਦੀ ਹਰਕਤ, ਹੁਣ ਆਈ ਤਗੜੀ ਸ਼ਾਮਤ

ਜਨਮ ਦਿਨ ਬਣਾਉਣਾ 4 ਦੋਸਤਾਂ ਨੂੰ ਪੈ ਗਿਆ ਮਹਿੰਗਾ, ਪੁਲਿਸ ਹੁਣ ਕਰ ਰਹੀ ਹੈ ਤਲਾਸ਼ 

ਜਨਮ ਦਿਨ ਬਣਾਉਣਾ 4 ਦੋਸਤਾਂ ਨੂੰ ਪੈ ਗਿਆ ਮਹਿੰਗਾ, ਪੁਲਿਸ ਹੁਣ ਕਰ ਰਹੀ ਹੈ ਤਲਾਸ਼

ਜਸਵਿੰਦਰ ਬੱਬਰ/ਮੁਕਤਸਰ : ਨੌਜਵਾਨੀ ਦੇ ਜੋਸ਼ ਵਿੱਚ ਅਕਸਰ ਕੁੱਝ ਲੋਕ ਅਜਿਹੀ ਹਰਕਤਾਂ ਕਰ ਦਿੰਦੇ ਨੇ ਜਿਸ ਦਾ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਹੈ, ਪਰ ਜਦੋਂ ਇਸ ਦਾ ਨਤੀਜਾ ਸਾਹਮਣੇ ਆਉਂਦਾ ਤਾਂ ਹੋਸ਼ ਆਉਂਦੀ ਹੈ ਪਰ ਤਾਂ ਤੱਕ ਕਾਫ਼ੀ ਦੇਰ ਹੋ ਜਾਂਦੀ ਹੈ, ਹਿੰਸਾ ਨੂੰ ਵਧਾਵਾ ਦੇਣ ਵਾਲੇ ਗਾਣੇ ਇਸ ਵਿੱਚ ਕਾਫ਼ੀ ਹੱਦ ਤੱਕ ਜ਼ਿੰਮੇਵਾਰੀ ਹੁੰਦੇ, ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਇਸ 'ਤੇ ਸਖ਼ਤੀ ਕੀਤੀ ਹੋਈ ਹੈ,  ਅਜਿਹੀ ਹੀ ਤਸਵੀਰ ਮੁਕਤਸਰ ਤੋਂ ਸਾਹਮਣੇ ਆਈ ਹੈ ਜਿਸ ਤੋਂ ਬਾਅਦ 4 ਨੌਜਵਾਨਾਂ ਖਿਲਾਫ਼ ਹੁਣ ਪੁਲਿਸ ਨੇ ਸਖ਼ਤ ਕਾਰਵਾਹੀ ਕਰਨ ਜਾ ਰਹੀ ਹੈ 

ਇਹ ਹੈ ਪੂਰਾ ਮਾਮਲਾ 

ਦਰਾਸਲ ਸੋਸ਼ਲ ਮੀਡੀਆ ਦੇ ਇੱਕ ਐਕਾਉਂਟ ਤੋਂ 4  ਨੌਜਵਾਨਾਂ ਦੀ ਇੱਕ ਤਸਵੀਰ ਅਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸ਼ਖ਼ਸ ਦਾ ਜਨਮ ਦਿਨ ਹੈ ਅਤੇ ਕੇਕ ਸਾਹਮਣੇ ਰੱਖਿਆ ਹੋਇਆ ਹੈ, ਇਸ ਦੌਰਾਨ ਹਵਾ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਫਾਇਰਿੰਗ ਕੀਤੀ ਜਾ ਰਹੀ ਹੈ, ਇੱਕ ਗੋਲੀ ਕੇਕ 'ਤੇ ਵੀ ਚਲਾਈ ਜਾਂਦੀ ਹੈ ਅਤੇ ਬੜੀ ਸ਼ਾਨ ਨਾਲ ਦੋਸਤ ਸੈਲੀਬ੍ਰੇਟ ਕਰਦੇ ਨੇ,  ਫ਼ੋਟੋ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਕਤਸਰ ਪੁਲਿਸ ਹਰਕਤ ਵਿੱਚ ਆਈ ਹੈ ਅਤੇ ਜਿਹੜੇ ਮੁੰਡੇ ਹਵਾ ਵਿੱਚ ਫਾਇਰਿੰਗ ਕਰ ਰਹੇ ਸਨ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਹੀ ਦੀ ਗੱਲ ਕਹਿ ਰਹੀ ਹੈ, ਪੁਲਿਸ ਕਪਤਾਨ ਰਾਜਪਾਲ ਸਿੰਘ ਸਿੰਘ ਨੇ ਕਿਹਾ ਪੁਲਿਸ ਵੱਲੋਂ ਜਿਸ ਐਕਾਉਂਟ ਤੋਂ ਫ਼ੋਟੋ ਅਪਲੋਡ ਹੋਈ ਹੈ ਉਸ ਦੀ ਤਲਾਸ਼ ਕਰ ਰਹੀ ਅਤੇ ਜਲਦ ਹੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਵੀ ਦਰਜ ਕੀਤਾ ਜਾਵੇਗਾ

 

 

Trending news