ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਪਲਟੀ ਕਾਰ, ਵਾਲ ਵਾਲ ਬਚੇ
Advertisement

ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਪਲਟੀ ਕਾਰ, ਵਾਲ ਵਾਲ ਬਚੇ

ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਇਹ ਕਹਾਵਤ ਉਦੋਂ ਸੱਚ ਸਾਬਿਤ ਹੋਈ ਜਦੋਂ ਸਮਰਾਲੇ ਤੋਂ ਇੱਕ ਪਰਿਵਾਰ ਬੱਚਿਆਂ ਸਮੇਤ ਮਾਤਾ ਨੈਣਾ ਦੇਵੀ ਜੀ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਰਤ ਗਿਆ ਭਾਣਾ

ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਪਲਟੀ ਕਾਰ, ਵਾਲ ਵਾਲ ਬਚੇ

ਬਿਮਲ ਸ਼ਰਮਾ/ਸ਼੍ਰੀ ਅਨੰਦਪੁਰ ਸਾਹਿਬ : ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਇਹ ਕਹਾਵਤ ਉਦੋਂ ਸੱਚ ਸਾਬਿਤ ਹੋਈ ਜਦੋਂ ਸਮਰਾਲੇ ਤੋਂ ਇੱਕ ਪਰਿਵਾਰ ਬੱਚਿਆਂ ਸਮੇਤ ਮਾਤਾ ਨੈਣਾ ਦੇਵੀ ਜੀ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਉਸ ਵੇਲੇ ਭਾਣਾ ਵਰਤ ਗਿਆ ਜਦੋ ਸ੍ਰੀ ਅਨੰਦਪੁਰ ਸਾਹਿਬ ਨਜਦੀਕ ਇਕ ਐਕਟਿਵਾ ਨੂੰ ਬਚਾਉਣ ਦੇ ਚੱਕਰ ਵਿਚ ਮਾਰੂਤੀ ਕਾਰ ਪਲਟ ਗਈ ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ।

ਐਕਸੀਡੈਂਟ ਇੰਨਾ ਖਤਰਨਾਕ ਸੀ ਕਿ ਕਾਰ ਪਲਟਣ ਕਰਕੇ ਮੌਕੇ 'ਤੇ ਹੀ ਚੁਰੋ ਚੂਰ ਹੋ ਗਈ. ਪਰ ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਗੱਡੀ 'ਚ ਬੈਠੇ ਸਵਾਰਾਂ ਨੂੰ ਡੂੰਘੀਆਂ ਸੱਟਾਂ ਜ਼ਰੂਰ ਲੱਗੀਆਂ ਹਨ, ਜਖਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇੱਕ ਵਿਅਕਤੀ ਦੇ ਮਲਟੀਪਲ ਫਰੈਕਚਰ ਹੋਣ ਕਰਕੇ ਪੀ ਜੀ ਆਈ ਰੈਫਰ ਕੀਤਾ ਗਿਆ ਜਿਸਦੀ ਪੁਸ਼ਟੀ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕੀਤੀ ।

Trending news