ਜੇਲ੍ਹ ਤੋਂ ਬਾਹਰ ਆਈ ਨੌਦੀਪ ਕੌਰ, ਵੇਖੋਂ ਕਿਸ ਤਰ੍ਹਾਂ ਹੋਇਆ ਜ਼ਬਰਦਸਤ ਸੁਆਗਤ
Advertisement

ਜੇਲ੍ਹ ਤੋਂ ਬਾਹਰ ਆਈ ਨੌਦੀਪ ਕੌਰ, ਵੇਖੋਂ ਕਿਸ ਤਰ੍ਹਾਂ ਹੋਇਆ ਜ਼ਬਰਦਸਤ ਸੁਆਗਤ

ਪੰਜਾਬ ਹਰਿਆਣਾ ਹਾਈਕੋਰਟ ਨੇ ਤੀਜੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦਿੱਤੀ ਸੀ ਜ਼ਮਾਨਤ 

ਪੰਜਾਬ ਹਰਿਆਣਾ ਹਾਈਕੋਰਟ ਨੇ ਤੀਜੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦਿੱਤੀ ਸੀ ਜ਼ਮਾਨਤ

ਕਮਰਜੀਤ ਸਿੰਘ ਵਿਰਕ/ਕਰਨਾਲ : ਮਜ਼ਦੂਰ ਆਗੂ ਨੌਦੀਪ ਕੌਰ ਕਰਨਾਲ ਜੇਲ੍ਹ ਤੋਂ ਰਿਹਾ ਹੋ ਗਈ ਹੈ ਜਿਸ ਤੋਂ ਬਾਅਦ ਉਸ ਦਾ ਜੇਲ੍ਹ ਦੇ ਬਾਹਰ ਜ਼ਬਰਦਸਤ ਸੁਆਗਤ ਹੋਇਆ ਹੈ, ਕਿਸਾਨ ਅਤੇ ਪਰਿਵਾਰ ਦੇ ਆਗੂ ਉਸ ਨੂੰ ਲੈਣ ਪਹੁੰਚੇ ਸਨ,ਨੌਦੀਪ ਨੂੰ ਫੁੱਲਾਂ ਦੇ ਹਾਰ ਪਾਏ ਗਏ,ਡੇਢ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣ 'ਤੇ ਜਿਸ ਤਰ੍ਹਾਂ ਨਾਲ ਲੋਕਾਂ ਨੇ ਉਸ ਦਾ ਸੁਆਗਤ ਕੀਤਾ ਉਸ ਤੋਂ ਉਹ ਵੀ ਕਾਫ਼ੀ ਖ਼ੁਸ਼ ਨਜ਼ਰ ਆ ਰਹੀ ਸੀ, ਇਸ ਮੌਕੇ ਦਿੱਲੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਸਿਰੋਪਾ ਪਾਕੇ ਨੌਦੀਪ ਦਾ ਸੁਆਗਤ ਕੀਤਾ, ਨੌਦੀਪ  ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਤੀਜੇ ਮਾਮਲੇ ਵਿੱਚ ਜ਼ਮਾਨਤ ਦਿੱਤੀ ਹੈ,12 ਜੁਲਾਈ ਤੋਂ ਉਹ ਜੇਲ੍ਹ ਵਿੱਚ ਬੰਦ ਸੀ 

ਕਿਉਂ ਹੋਈ ਨੌਦੀਪ ਕੌਰ ਨੂੰ ਜੇਲ੍ਹ ?

ਨੌਦੀਪ ਦੀ ਭੈਣ ਰਾਜਵੀਰ ਮੁਤਾਬਿਕ ਕੇਆਈਏ ਨੇੜੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨਾਂ ਵੱਲੋਂ ਧਰਨਾ ਲੱਗਣ ਤੋਂ ਬਾਅਦ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ, ਨੌਦੀਪ ਕੌਰ 'ਤੇ ਇਲਜ਼ਾਮ ਨੇ ਕਿ ਉਸ ਨੇ ਜ਼ਬਰਨ ਪੈਸੇ ਉਗਰਾਹੇ ਸਨ ਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਨੌਦੀਪ ਉੁਪਰ ਪੁਲਿਸ ਕਰਮੀਆਂ 'ਤੇ ਡੰਡਿਆਂ ਨਾਲ ਹਮਲਾ ਕੀਤਾ
ਨੌਦੀਪ ਦੇ ਕੇਸਾਂ ਬਾਰੇ ਭੈਣ ਦੀ ਸਫ਼ਾਈ !

ਪੁਲਿਸ ਵੱਲੋਂ ਜਬਰਨ ਪੈਸੇ ਵਸੂਲੀ ਸਬੰਧੀ ਲਾਈਆਂ ਗਈਆਂ ਧਾਰਾਵਾਂ ਬਾਰੇ ਰਾਜਵੀਰ ਕੌਰ ਨੇ ਦੱਸਿਆ ਕਿ "28 ਦਸੰਬਰ ਨੂੰ ਜਦੋਂ ਐੱਮਏਐੱਸ ਦੁਆਰਾ ਬਕਾਇਆ ਮਜ਼ਦੂਰੀ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਤਨਖ਼ਾਹਾਂ ਦੀ ਮੰਗ ਕਰਦੇ ਮੁਜ਼ਾਹਰਾਕਾਰੀਆਂ ਦੇ ਦਬਾਅ ਨੂੰ ਭੰਗ ਕਰਨ ਲਈ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ,  ਜਿਸ ਤੋਂ ਬਾਅਦ ਪੁਲਿਸ ਵੱਲੋਂ ਝੂਠੀਆਂ ਧਾਰਾਵਾਂ ਲੱਗਾ ਕੇ ਨੌਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ..

ਕੌਣ ਹੈ ਨੌਦੀਪ ਕੌਰ ?

ਨੌਦੀਪ ਕੌਰ ਮਜ਼ਦੂਰ ਅਧਿਕਾਰ ਸੰਘਰਸ਼ ਦੀ ਮੈਂਬਰ ਹੈ ਅਤੇ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਦੇਣ ਤੋਂ ਇਨਕਾਰ ਕਰਨ ਵਾਲੇ ਉਦਯੋਗਾਂ ਦੇ ਦਰਵਾਜ਼ੇ ਮੂਹਰੇ ਧਰਨੇ ਲਗਾਉਣ ਵਿੱਚ ਕਾਫ਼ੀ ਸਰਗਰਮ ਸੀ, ਨੌਦੀਪ ਕੌਰ ਦੀ ਕੁੰਡਲੀ ਉਦਯੋਗਿਕ ਖੇਤਰ 'ਚ ਪੈਂਦੇ ਇੱਕ ਉਦਯੋਗ ਵਿੱਚ ਕੰਮ ਵੀ ਕਰਦੀ ਸੀ ਤੇ ਪਰਵਾਸੀ ਮਜ਼ਦੂਰਾਂ ਦੀ ਆਵਾਜ਼ ਚੁੱਕਦੀ ਸੀ

 

Trending news