ਪਤਨੀ ਦਾ ਗੱਲਾ ਦਬਾਕੇ ਮੈਟ 'ਚ ਲਪੇਟ ਕੇ ਅੱਗ ਲਾ ਦਿੱਤੀ,ਬੱਚਿਆ ਨੂੰ ਡਿਨਰ 'ਤੇ ਲੈ ਗਿਆ, ਸੋਸ਼ਲ ਮੀਡੀਆ ਬਣਿਆ ਵਾਰਦਾਤ ਦੇ ਖ਼ੁਲਾਸੇ ਦਾ ਜ਼ਰੀਆਂ
Advertisement

ਪਤਨੀ ਦਾ ਗੱਲਾ ਦਬਾਕੇ ਮੈਟ 'ਚ ਲਪੇਟ ਕੇ ਅੱਗ ਲਾ ਦਿੱਤੀ,ਬੱਚਿਆ ਨੂੰ ਡਿਨਰ 'ਤੇ ਲੈ ਗਿਆ, ਸੋਸ਼ਲ ਮੀਡੀਆ ਬਣਿਆ ਵਾਰਦਾਤ ਦੇ ਖ਼ੁਲਾਸੇ ਦਾ ਜ਼ਰੀਆਂ

 ਨਵਾਂ ਸ਼ਹਿਰ ਵਿੱਚ ਇੱਕ ਸ਼ਖ਼ਸ ਨੇ ਪਤਨੀ 'ਤੇ ਸ਼ੱਕ ਦੀ ਵਜ੍ਹਾਂ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਪੁਲਿਸ ਨੇ ਪਤੀ ਨੂੰ ਗਿਰਫ਼ਤਾਰ ਕਰ ਲਿਆ ਹੈ 

 ਨਵਾਂ ਸ਼ਹਿਰ ਵਿੱਚ ਇੱਕ ਸ਼ਖ਼ਸ ਨੇ ਪਤਨੀ 'ਤੇ ਸ਼ੱਕ ਦੀ ਵਜ੍ਹਾਂ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਪੁਲਿਸ ਨੇ ਪਤੀ ਨੂੰ ਗਿਰਫ਼ਤਾਰ ਕਰ ਲਿਆ ਹੈ

ਨਵਾਂ ਸ਼ਹਿਰ :  ਨਵਾਂਸ਼ਹਿਰ ਦੇ ਬੰਗਾ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ  ਅਨਿਲ ਕੁਮਾਰ ਨਾਂ ਦੇ ਇੱਕ ਸ਼ਖ਼ਸ ਨੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਹੋਰ ਤੇ ਹੋਰ ਉਸ ਨੇ ਨਾ ਸਿਰਫ਼ ਬੇਰਹਿਮੀ ਨਾਲ ਗੱਲਾ ਦਬਾਇਆ ਬਲਕਿ ਘਰ ਦੇ ਮੈਟ ਵਿੱਚ ਉਸ ਦੀ ਲਾਸ਼ ਨੂੰ ਲਪੇਟ ਕੇ ਅੱਗ ਦੇ ਹਵਾਲੇ ਕਰਕੇ ਸਾੜਣ ਦੀ ਕੋਸ਼ਿਸ਼ ਕੀਤੀ,  ਹੱਦ ਤਾਂ ਇਹ ਹੈ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਬੱਚਿਆਂ ਨਾਲ ਖਾਣਾ ਖਾਉਣ ਲਈ ਬਾਹਰ ਚਲਾ ਗਿਆ ਅਤੇ  ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਦੀ ਫ਼ੋਟੋ ਪਾਈ ਅਤੇ ਜਿਸ ਵਿੱਚ ਲਿਖੇ ਇੱਕ ਪੋਸਟ ਤੋਂ ਬਾਅਦ ਖ਼ੁਲਾਸਾ ਹੋਇਆ  

ਮੁਲਜ਼ਮ ਨੇ ਸੋਸ਼ਲ ਮੀਡੀਆ 'ਤੇ ਲਿਖੀ ਸੀ ਇਹ ਪੋਸਟ
 

ਮੁਲਜ਼ਮ ਅਨਿਲ ਨੇ ਜਦੋਂ ਪਤਨੀ ਦਾ ਕਤਲ ਕੀਤਾ  ਫੇਸਬੁੱਕ 'ਤੇ ਪਤਨੀ ਦੀ ਫ਼ੋਟੋ ਪਾਕੇ ਉਸ ਦੇ ਚਲੇ ਜਾਣ ਲਈ ਰੱਬ ਦਾ ਸ਼ੁਕਰ ਕੀਤਾ। ਬੱਸ ਇਸੇ ਪੋਸਟ ਤੋਂ ਉਸ ਦੇ ਜਾਣਨ ਵਾਲਿਆਂ ਨੂੰ ਸ਼ੱਕ ਹੋਇਆ। ਤੇ ਉਨ੍ਹਾਂ ਵੱਲੋਂ ਹੀ ਪੁਲਿਸ ਨੂੰ ਇਤਲਾਹ ਕੀਤੀ ਗਈ, ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਅੱਧ ਸੜੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਮਹਿਲਾ ਦੇ ਪਤੀ ਅਨਿਲ ਕੁਮਾਰ ਨੂੰ  ਪੁਲਿਸ ਨੇ ਗਿਰਫ਼ਤਾਰ ਕੀਤਾ ਹੈ ਅਤੇ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨਜ਼ਾਇਜ਼ ਸੰਬੰਧਾਂ ਦਾ ਮਾਮਲਾ 

ਦੱਸਿਆ ਦਾ ਰਿਹਾ ਹੈ ਕਿ ਕਿ ਅਨਿਲ ਸਰੀਆਂ ਬਣਾਉਣ ਵਾਲੀ ਕੰਪਨੀ ਵਿੱਚ ਮੈਨੇਜਰ ਦਾ ਕੰਮ ਕਰਦਾ ਹੈ  ਤੇ ਉਸ ਨੇ ਆਪਣੀ ਪਤਨੀ ਅਨੂਪਾ ਨੂੰ ਸ਼ੱਕ ਦੇ ਆਧਾਰ 'ਤੇ ਮਾਰ ਮੁਕਾਇਆ ਹੈ,  ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਇੱਕ ਹਫ਼ਤਾ ਪਹਿਲਾਂ ਹੀ ਅਨਿਲ ਕੁਮਾਰ ਆਪਣੇ  ਤਿੰਨ ਬੱਚਿਆਂ ਨੂੰ ਨਵਾਂਸ਼ਹਿਰ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਕੋਲ ਛੱਡ ਆਇਆ ਸੀ, ਉਹ ਕੁੱਝ ਹੀ ਦਿਨ ਪਹਿਲਾਂ ਮੇਰਠ ਤੋਂ ਬਦਲੀ ਕਰਵਾ ਕੇ ਬੰਗਾ ਆਇਆ ਸੀ, ਇੱਥੇ ਉਸ ਨੇ NRI ਕਾਲੋਨੀ ਵਿੱਚ ਕਿਰਾਏ 'ਤੇ ਕੋਠੀ ਲਈ। ਇੱਥੇ ਹੀ ਆਪਣੇ ਤਿੰਨ ਬੱਚਿਆਂ ਅਤੇ ਪਤਨੀ ਸਮੇਤ ਰਹਿੰਦਾ ਸੀ। ਉਸ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਸਦੀ ਪਤਨੀ ਅਨੂਪਮਾ ਦੇ ਪ੍ਰੇਮ ਸੰਬੰਧ ਉਸ ਦੇ ਦੋਸਤ ਨਿਤਿਸ਼ ਕੁਮਾਰ ਨਾਲ ਸਨ। ਉਸ ਨੇ ਫੋਨ ਕਾਲ ਰਿਕਾਰਡ ਵੀ ਵੇਖੇ ਤੇ ਗੁੱਸੇ ਵਿੱਚ ਆ ਦੇਰ ਰਾਤ ਅਨਿਲ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਉਸਨੂੰ ਕੋਈ ਪਛਤਾਵਾ ਵੀ ਨਹੀਂ ਹੈ।

 

 

 

Trending news