ਅੰਮ੍ਰਿਤਸਰ : ਹਿਜ਼ਬੁਲ-ਨਾਰਕੋ ਟੈਰਰ ਮਾਮਲੇ 'ਚ NIA ਦੀ ਰੇਡ,ਲੱਖਾਂ ਦਾ ਕੈਸ਼ ਅਤੇ ਕਾਰਤੂਸ ਹੋਏ ਬਰਾਮਦ
Advertisement

ਅੰਮ੍ਰਿਤਸਰ : ਹਿਜ਼ਬੁਲ-ਨਾਰਕੋ ਟੈਰਰ ਮਾਮਲੇ 'ਚ NIA ਦੀ ਰੇਡ,ਲੱਖਾਂ ਦਾ ਕੈਸ਼ ਅਤੇ ਕਾਰਤੂਸ ਹੋਏ ਬਰਾਮਦ

NIA ਨੇ 20 ਲੱਖ ਰੁਪਏ ਅਤੇ 130 ਕਾਰਤੂਸ ਕੀਤੇ  ਬਰਾਦਮ 

NIA ਨੇ 20 ਲੱਖ ਰੁਪਏ ਅਤੇ 130 ਕਾਰਤੂਸ ਕੀਤੇ  ਬਰਾਦਮ

ਅੰਮ੍ਰਿਤਸਰ :  Nia ਏਜੰਸੀ ਵੱਲੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਛਾਪੇਮਾਰੀ ਕੀਤੀ ਗਈ, ਇਹ ਛਾਪੇਮਾਰੀ ਹਿਜ਼ਬੁਲ ਮੁਜ਼ਾਹਿਦੀਨ ਵੱਲੋਂ ਨਾਰਕੋ ਟਰੈਰ ਨੂੰ ਲੈਕੇ ਮਾਰੀ ਗਈ ਸੀ, ਇਸ ਦੌਰਾਨ NIA ਨੇ 20 ਲੱਖ ਰੁਪਏ ਅਤੇ ਕਾਰਤੂਸ ਵੀ ਬਰਾਮਦ ਕੀਤੇ ਨੇ 

NIA ਦੇ ਸੀਨੀਅਰ ਅਫ਼ਸਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਬਟਾਲਾ ਦੇ ਤੇਜ਼ ਖੁਰਦ ਵਿੱਚ ਸ਼ੱਕੀ ਮਨਪ੍ਰੀਤ ਸਿੰਘ ਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਸੀ ਜੋ ਕਿ ਰਣਜੀਤ ਸਿੰਘ ਉਰਫ਼ ਚੀਤਾ ਅਤੇ ਇਕਬਾਲ ਸਿੰਘ ਉਰਫ਼ ਸ਼ੇਰਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਜਿਸ ਦੇ ਖਿਲਾਫ ਪਹਿਲਾਂ ਹੀ ਚਾਰਜਸ਼ੀਟ ਦਾਖ਼ਲ ਹੋ ਚੁੱਕੀ ਹੈ

ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਮਨਪ੍ਰੀਤ ਸਿੰਘ ਹਵਾਲਾ ਆਪਰੇਟਰ ਹੈ ਜਿਸ ਨੇ ਹੈਰੋਈਨ ਅਤੇ ਹਥਿਆਰ ਰਣਜੀਤ ਸਿੰਘ ਦੇ ਕਹਿਣ 'ਤੇ ਆਪਣੀ ਕਾਰ ਵਿੱਚ ਲੈਕੇ ਗਿਆ ਸੀ ਅਤੇ ਮਨਪ੍ਰੀਤ ਨੇ ਬਿਕਰਮ ਸਿੰਘ ਉਰਫ਼ ਵਿਕੀ ਨੂੰ ਮਾਰਚ 2020 ਵਿੱਚ  ਦਿੱਤੇ ਸਨ  

NIA ਨੇ ਦੱਸਿਆ ਹੈ ਕਿ  ਇਹ ਕੇਸ ਹਿਲਾਲ ਅਹਿਮ ਨਾਲ ਜੁੜਿਆ ਹੈ ਜੋ ਹਿਜ਼ਬੁਲ ਮੁਜਾਹਿਦੀਨ ਦੇ ਨਜ਼ਦੀਕੀ ਰਿਹਾਜ ਅਹਿਮਦ ਦਾ ਸਾਥੀ ਸੀ, ਜੋ ਕਿ ਅੰਮ੍ਰਿਤਸਰ ਵਿੱਚ  ਪੈਸੇ ਲੈਣ ਆਇਆ ਸੀ,ਇਸ ਦੇ ਟਰੱਕ ਤੋਂ 25 ਅਪ੍ਰੈਲ 2020 ਨੂੰ 29 ਲੱਖ ਫੜੇ ਗਏ ਸਨ

 

 

 

Trending news