ਨੈਨਾਦੇਵੀ ਦੇ ਮੰਡਆਈ ਪਿੰਡ ਵਿੱਚ ਇੱਕ ਨਿਹੰਗ ਨੌਜਵਾਨ ਨੇ ਕਿਰਪਾਨ ਨਾਲ 2 ਸਥਾਨਕ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਜਖ਼ਮੀ ਕਰ ਦਿੱਤਾ ਹੈ
Trending Photos
ਵਿਜੇ ਭਾਰਦਵਾਜ/ਨੈਨਾਦੇਵੀ : ਆਨੰਦਪੁਰ ਸਾਹਿਬ ਤੋਂ ਕੁੱਝ ਹੀ ਕਿੱਲੋਮੀਟਰ ਦੀ ਦੂਰੀ 'ਤੇ ਨੈਨਾਦੇਵੀ ਦੇ ਪਿੰਡ ਮੰਡਯਾਲੀ ਵਿੱਚ ਨਿਹੰਗ ਨੌਜਵਾਨ 'ਤੇ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਦਾ ਇਲਜ਼ਾਮ ਲੱਗਿਆ ਹੈ, ਪੁਲਿਸ ਮੁਤਾਬਿਕ ਨਿਹੰਗ ਨੇ ਆਪਣੀ ਕਿਰਪਾਨ ਨਾਲ ਪਹਿਲਾਂ ਇੱਕ ਨੌਜਵਾਨ ਦੀਆਂ 4 ਉਂਗਲਾਂ ਵੱਢਿਆ ਜਦਕਿ ਦੂਜੇ ਸ਼ਖ਼ਸ ਦੇ ਸਿਰ ਹਮਲਾ ਕਰਕੇ ਉਸ ਨੂੰ ਬੁਰਾ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਿਹੰਗ ਜੰਗਲ ਵਿੱਚ ਫ਼ਰਾਰ ਹੋ ਗਿਆ ਪਰ ਬਾਅਦ ਵਿਚੋਂ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕੀਤਾ ਹੈ
ਪੁਲਿਸ ਨੇ ਨਿਹੰਗ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ
ਨਿਹੰਗ ਨੌਜਵਾਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਹਾੜਾਂ ਦੇ ਜੰਗਲ ਵਿੱਚ ਫ਼ਰਾਰ ਹੋ ਗਿਆ, ਉਸ ਦੇ ਭੱਜਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਪਰ ਸਥਾਨਕ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਉਸ ਨੂੰ ਫੜ ਕੇ ਗਿਰਫ਼ਤਾਰ ਕਰ ਲਿਆ ਹੈ, ਪੁਲਿਸ ਨੇ ਨਿਹੰਗ ਖਿਲਾਫ਼ 307 ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ, ਜ਼ਖ਼ਮੀ ਬਲਬੀਰ ਨੇ ਨਿਹੰਗ ਦੇ ਹਮਲੇ ਦੀ ਹੈਰਾਨਕੁਨ ਵਜ੍ਹਾਂ ਦੱਸੀ ਹੈ
ਜ਼ਖ਼ਮੀ ਨੇ ਦੱਸਿਆ ਹਮਲੇ ਦੀ ਵਜ੍ਹਾਂ
ਨੈਨਾ ਦੇਵੀ ਦੇ ਮੰਡਯਾਲੀ ਪਿੰਡ ਦੇ ਜ਼ਖ਼ਮੀ ਬਲਬੀਰ ਸਿੰਘ ਨੇ ਦੱਸਿਆ ਨਿਹੰਗ ਨੈਨਾਦੇਵੀ ਤੋਂ ਆਨੰਦਪੁਰ ਸਾਹਿਬ ਜਾ ਰਿਹਾ, ਰਸਤੇ ਵਿੱਚ ਉਸਨੇ ਲਿਫ਼ਟ ਮੰਗੀ ਜਦੋਂ ਉਸ ਨੇ ਮਨਾਂ ਕੀਤਾ ਤਾਂ ਨਿਹੰਗ ਨੇ ਕਿਰਪਾਨ ਕੱਢ ਕੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਦੀ ਵਜ੍ਹਾਂ ਕਰਕੇ ਇੱਕ ਸ਼ਖ਼ਸ ਦੀਆਂ 4 ਉਂਗਲਾਂ ਕੱਟ ਗਈਆਂ, ਜਦਕਿ ਦੂਜੇ ਸ਼ਖ਼ਸ ਦੇ ਸਿਰ 'ਤੇ ਕਿਰਪਾਨ ਵੱਜੀ ਹੈ ਨਾਲ ਹੀ ਗੰਭੀਰ ਸੱਟਾ ਲੱਗਿਆਂ ਨੇ, ਪੁਲਿਸ ਨੇ ਨਿਹੰਗ ਨੂੰ ਗਿਰਫ਼ਤਾਰ ਤਾਂ ਕਰ ਲਿਆ ਹੈ ਪਰ ਹੁਣ ਤੱਕ ਤੱਕ ਉਸ ਦਾ ਪਛਾਣ ਨਹੀਂ ਹੋ ਸਕੀ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਮੰਡਯਾਲੀ ਪਿੰਡ ਕੀ ਕਰ ਰਿਹਾ ਸੀ, ਇਹ ਮਾਮਲਾ ਇਸ ਲਈ ਗੰਭੀਰ ਹੈ ਕਿਉਂਕਿ 15 ਦਿਨ ਪਹਿਲਾਂ 2 ਨਿਹੰਗਾਂ ਦਾ ਪੁਲਿਸ ਨੇ ਐਨਕਾਉਂਟ ਕੀਤਾ ਸੀ, ਉਨ੍ਹਾਂ 'ਤੇ ਇਲਜ਼ਾਮ ਸੀ ਉਨ੍ਹਾਂ ਨਾਂਦੇੜ ਵਿੱਚ ਕਤਲ ਕੀਤਾ ਸੀ ਅਤੇ ਲੁਕਣ ਦੇ ਲਈ ਉਹ ਤਰਨਤਾਰਨ ਪਹੁੰਚੇ ਸਨ