ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਦੀ ਨਵੀਂ ਤਾਰੀਖ ਤੈਅ
Advertisement

ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਦੀ ਨਵੀਂ ਤਾਰੀਖ ਤੈਅ

ਪਟਿਆਲਾ ਹਾਉਸ ਕੋਰਟ ਦੇ ਫੈਸਲੇ ਮੁਤਾਬਕ,  3 ਮਾਰਚ ਨੂੰ ਸਾਰੇ ਦੋਸ਼ੀਆਂ ਨੂੰ ਸਵੇਰੇ 6 ਵਜੇ ਫ਼ਾਂਸੀ ਦਿੱਤੀ ਜਾਵੇਗੀ. ਦੋਸ਼ੀਆਂ ਖਿਲਾਫ਼ ਨਵਾਂ ਡੈੱਥ ਵਾਰੰਟ ਜਾਰੀ ਕਰਨ ਦੀ ਮੰਗ ਵਾਲੀ ਅਰਜ਼ੀ ਉੱਤੇ ਪਟਿਆਲਾ ਹਾਉਸ ਕੋਰਟ 'ਚ ਸੋਮਵਾਰ ਨੂੰ ਸੁਣਵਾਈ ਹੋਈ ਅਤੇ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ ਹੈ.

ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਦੀ ਨਵੀਂ ਤਾਰੀਖ ਤੈਅ

ਨਵੀਂ ਦਿੱਲੀ :  ਨਿਰਭਿਆ ਕੇਸ ਦੇ ਸਾਰੇ ਦੋਸ਼ੀਆਂ ਦੀ ਫ਼ਾਂਸੀ ਦੀ ਨਵੀਂ ਤਾਰੀਖ ਤੈਅ ਕਰ ਦਿੱਤੀ ਗਈ ਹੈ . ਪਟਿਆਲਾ ਹਾਉਸ ਕੋਰਟ ਦੇ ਫੈਸਲੇ ਮੁਤਾਬਕ,  3 ਮਾਰਚ ਨੂੰ ਸਾਰੇ ਦੋਸ਼ੀਆਂ ਨੂੰ ਸਵੇਰੇ 6 ਵਜੇ ਫ਼ਾਂਸੀ ਦਿੱਤੀ ਜਾਵੇਗੀ. ਦੋਸ਼ੀਆਂ ਖਿਲਾਫ਼ ਨਵਾਂ ਡੈੱਥ ਵਾਰੰਟ ਜਾਰੀ ਕਰਨ ਦੀ ਮੰਗ ਵਾਲੀ ਅਰਜ਼ੀ ਉੱਤੇ ਪਟਿਆਲਾ ਹਾਉਸ ਕੋਰਟ 'ਚ ਸੋਮਵਾਰ ਨੂੰ ਸੁਣਵਾਈ ਹੋਈ ਅਤੇ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ ਹੈ. ਨਿਰਭਿਆ ਦੀ ਮਾਂ ਨੇ ਫ਼ਾਂਸੀ ਦੀ ਨਵੀਂ ਤਾਰੀਖ ਉੱਤੇ ਪ੍ਰਤੀਕਿਰਆ ਦਿੰਦੇ ਹੋਏ ਕਿਹਾ ਕਿ ਮੈਨੂੰ ਉਮੀਦ ਹੈ ਕਿ 3 ਮਾਰਚ ਨੂੰ ਦੋਸ਼ੀਆਂ ਨੂੰ ਫ਼ਾਂਸੀ ਹੋਵੇਗੀ. ਉੱਧਰ, ਨਿਰਭਿਆ ਦੇ ਪਿਤਾ ਨੇ ਕਿਹਾ ਕਿ ਚੰਗੀ ਗੱਲ ਹੈ, ਦੋਸ਼ੀਆਂ ਨੂੰ ਸਜ਼ਾ ਹੋਵੇਗੀ ਤਾਂ ਜੁਰਮ ਰੁਕੇਗਾ. 

ਤਕਰੀਬਨ 7 ਸਾਲ ਬਾਅਦ ਹੋਣ ਜਾ ਰਹੀ ਹੈ ਸਜ਼ਾ

ਦੱਸ ਦਇਏ ਕਿ ਪਿੱਛਲੀ ਸੁਣਵਾਈ ਵਿੱਚ ਤਿਹਾੜ ਜੇਲ੍ਹ ਅਥਾਰਿਟੀ ਨੇ ਕਿਹਾ ਸੀ ਕਿ ਪਵਨ ਨੇ ਦੱਸਿਆ ਹੈ ਕਿ ਉਸਨੂੰ ਕੋਈ ਵਕੀਲ ਨਹੀਂ ਚਾਹੀਦਾ.  ਕੋਰਟ ਨੇ ਫਿਰ ਪੁੱਛਿਆ ਸੀ ਕਿ ਪਵਨ ਲਈ ਕੌਣ ਵਕੀਲ ਪੇਸ਼ ਹੋ ਰਿਹਾ ਹੈ? ਦਿੱਲੀ ਸਰਕਾਰ ਦੇ ਵਕੀਲ ਨੇ ਕੋਰਟ ਨੂੰ ਕਿਹਾ ਸੀ ਕਿ ਦੋਸ਼ੀ ਪਵਨ ਨੇ ਸਰਕਾਰੀ ਵਕੀਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ. ਜਿਸਤੋਂ ਬਾਅਦ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਨਵਾਂ ਡੈੱਥ ਵਾਰੰਟ ਜਾਰੀ ਕੀਤੇ ਜਾਣ ਦੀ ਗੱਲ ਆਖੀ ਸੀ. ਦਰਅਸਲ, SC ਨੇ ਨਿਰਭਿਆ ਦੇ ਦੋਸ਼ੀਆਂ ਨੂੰ ਕਾਨੂੰਨੀ ਹੱਥਕੰਡੇ ਅਪਨਾਉਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ. ਜਿਸ ਦੇ ਖ਼ਤਮ ਹੋਣ ਤੋਂ ਬਾਅਦ ਤਿਹਾੜ ਜੇਲ੍ਹ ਅਥਾਰਿਟੀ ਨੂੰ ਨਵਾਂ ਡੈੱਥ ਵਾਰੰਟ ਜਾਰੀ ਕਰਵਾਉਣ ਲਈ ਟਰਾਇਲ ਕੋਰਟ ਵਿੱਚ ਅਰਜ਼ੀ ਦੇਣ ਦੀ ਛੁੱਟ ਦਿੱਤੀ ਗਈ ਸੀ.  ਨਾਲ ਹੀ ਕੋਰਟ ਨੇ ਕੇਂਦਰ ਸਰਕਾਰ ਦੀ ਮੰਗ ਉੱਤੇ ਚਾਰਾਂ ਦੋਸ਼ੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਸੀ. 

2012 'ਚ ਵਾਪਰੀ ਘਟਨਾ ਨੇ ਦੇਸ਼ ਨੂੰ ਹਿਲਾ ਦਿੱਤਾ ਸੀ  

ਦੱਸ ਦਈਏ ਕਿ 16 ਦਿਸੰਬਰ, 2012 ਨੂੰ ਹੋਈ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਸੀ.  6 ਮੁਲਜ਼ਮਾਂ ਨੇ 23 ਸਾਲ ਦੀ ਨਿਰਭਿਆ  ਨਾਲ ਚਲਦੀ ਬੱਸ ਵਿੱਚ ਮਿਲਕੇ ਕੁਕਰਮ ਕੀਤਾ ਸੀ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ. ਬਾਅਦ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ. ਇਸ ਘਟਨਾ ਤੋਂ ਬਾਅਦ ਸਾਰਾ ਦੇਸ਼ ਸੜਕਾਂ 'ਤੇ ਸੀ ਅਤੇ ਨਿਰਭਿਆ ਲਈ ਇਨਸਾਫ਼ ਦੀ ਗੁਹਾਰ ਲਗਾ ਰਿਹਾ ਸੀ....ਖ਼ੈਰ ਅੱਜ ਤੱਕ ਇੰਨੇ ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ ਹੀ ਕੀਤੀ ਜਾ ਰਹੀ ਹੈ. ਤੇ ਹੁਣ ਮੰਨਿਆ ਜਾ ਰਿਹਾ ਹੈ ਕਿ 3 ਮਾਰਚ ਨੂੰ ਇਹ ਇੰਤਜ਼ਾਰ ਆਖਿਰ ਖ਼ਤਮ ਹੋਵੇਗਾ. 

Trending news