ਗੁਰਬਤ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹੈ ਬਜ਼ੁਰਗ ਜੋੜਾ, ਮਦਦ ਦੀ ਲਗਾ ਰਹੇ ਨੇ ਗੁਹਾਰ

ਇਹ ਬਜ਼ੁਰਗ ਜੋੜਾ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। 

ਗੁਰਬਤ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹੈ ਬਜ਼ੁਰਗ ਜੋੜਾ, ਮਦਦ ਦੀ ਲਗਾ ਰਹੇ ਨੇ ਗੁਹਾਰ
ਫਾਈਲ ਫੋਟੋ

ਪਰਮਵੀਰ ਰਿਸ਼ੀ/ ਗੁਰਦਾਸਪੁਰ: ਗੁਰਦਾਸਪੁਰ ਦੇ ਕਸਬੇ ਕਾਦੀਆਂ ਵਿੱਚ ਇੱਕ ਅਜਿਹਾ ਬਜ਼ੁਰਗ ਜੋੜਾ ਹੈ, ਜਿਸ ਦੇ ਹਾਲਾਤ ਬੱਤ ਤੋਂ ਵੀ ਬੱਤਰ ਹਨ। ਇਹ ਬਜ਼ੁਰਗ ਜੋੜਾ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। 

ਇਸ ਬਜ਼ੁਰਗ ਜੋੜੇ ਦੇ 2 ਪੁੱਤ ਸਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇੱਕ ਪੁੱਤ ਦੀ ਉਮਰ 25 ਸਾਲ ਤੇ ਇੱਕ ਦੀ 30 ਸਾਲ ਸੀ।  ਇੱਕ ਧੀ ਹੈ ਜਿਸ ਦਾ ਵਿਆਹ ਹੋਇਆ ਹੈ ਅਤੇ ਆਪਣੇ ਸਹੁਰਾ-ਘਰ ਪਰਿਵਾਰ ਦੇ ਨਾਲ ਰਹਿੰਦੀ ਹੈ। 

ਬਜ਼ੁਰਗ ਜੋੜੇ ਮੁਤਾਬਕ ਜਦੋ ਦੀ ਕੋਰੋਨਾ ਮਹਾਮਾਰੀ ਫੈਲੀ ਹੈ ਸਾਡੇ ਕੋਲ ਕੋਈ ਨਹੀਂ ਆਉਂਦਾ ਤੇ ਨਾ ਹੀ ਕੋਈ ਮਦਦ ਕਰਦਾ ਹੈ। ਉਹਨਾਂ ਨੇ ਕਿਹਾ ਰੋਟੀ ਵੀ ਸਾਨੂ ਆਸ-ਪਾਸ ਦੇ ਲੋਕ ਦਿੰਦੇ ਹਨ।  ਉਹਨਾਂ ਕਿਹਾ ਕਿ ਸਰਕਾਰੀ ਅਧਿਕਾਰੀ ਸਾਡੀ ਕੋਈ ਮਦਦ ਨਹੀਂ ਕਰਦਾ, ਸਾਡੀ ਜ਼ਿੰਦਗੀ ਨਹੀਂ ਦੁਖਾਂ ਦਾ ਪਹਾੜ ਹੈ। ਉਹਨਾਂ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹਨਾਂ ਦੀ ਜ਼ਿੰਦਗੀ ਸੁਧਰ ਸਕੇ। 

Watch Live Tv-