ਨਸ਼ੇ ਦੀ ਓਵਰਡੋਜ਼ ਨੇ ਲਈ ਆਰਕੈਸਟਰ ਦੀ ਜਾਨ, ਪਰਿਵਾਰ ਨੇ ਲਗਾਏ ਸਹੇਲੀਆਂ 'ਤੇ ਇਲਜ਼ਾਮ

ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ। 

ਨਸ਼ੇ ਦੀ ਓਵਰਡੋਜ਼ ਨੇ ਲਈ ਆਰਕੈਸਟਰ ਦੀ ਜਾਨ, ਪਰਿਵਾਰ ਨੇ ਲਗਾਏ ਸਹੇਲੀਆਂ 'ਤੇ ਇਲਜ਼ਾਮ
ਫਾਈਲ ਫੋਟੋ

ਗੋਬਿੰਦ ਸੈਣੀ/ ਬਠਿੰਡਾ: ਬਠਿੰਡਾ 'ਚ ਨਸ਼ਿਆਂ ਦੇ ਕਾਰਨ ਇੱਕ ਆਰਕੈਸਟਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦੀ ਸਮੈਕ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋਈ ਹੈ। ਪਰਿਵਾਰਿਕ ਮੈਬਰਾਂ ਦਾ ਇਲਜ਼ਾਮ ਹੈ ਕਿ ਸਾਡੀ ਲੜਕੀ ਦੀਆਂ ਸਹੇਲੀਆਂ ਨੇ ਉਸ ਨੂੰ ਸਮੈਕ ਦਾ ਨਸ਼ਾ ਦੇ ਕੇ ਮਾਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ। 

ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਪੰਜਾਬ 'ਚ ਆਏ ਦਿਨ  ਨਸ਼ਿਆਂ ਦੀ ਆਮਦ ਵਧਦੀ ਜਾ ਰਹੀਆਂ ਹੈ, ਜਿਨ੍ਹਾਂ ਦਾ ਸ਼ਿਕਾਰ ਪੰਜਾਬ ਦੀ ਜਵਾਨੀ ਹੋ ਰਹੀ ਹੈ।  ਹੁਣ ਤੱਕ ਅਨੇਕਾਂ ਹੀ ਨੌਜਵਾਨ  ਮੁੰਡੇ ਕੁੜੀਆਂ ਨਸ਼ਿਆਂ ਦੀ ਦਲਦਲ 'ਚ ਫਸ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਚੁੱਕੇ ਹਨ। 

Watch Live Tv-