ਧੀ ਦੇ ਵਿਆਹ 'ਤੇ 550 ਕਰੋੜ ਖ਼ਰਚ ਕੀਤੇ,ਹੁਣ ਹੋਇਆ ਦੀਵਾਲੀਆ,ਜਾਣੋ ਇਸ ਬਿਜ਼ਨੈਸਮੈਨ ਦੀ ਕਹਾਣੀ

ਬ੍ਰਿਟੇਨ ਦੇ 19ਵੇਂ ਸਭ ਤੋਂ ਅਮੀਰ ਸ਼ਖ਼ਸ ਲਕਸ਼ਮੀ ਮਿੱਤਲ ਦੇ ਭਰਾ ਪ੍ਰਮੋਦ ਮਿੱਤਲ ਦਿਵਾਲੀਆ ਹੋਏ

ਧੀ ਦੇ ਵਿਆਹ 'ਤੇ 550 ਕਰੋੜ ਖ਼ਰਚ ਕੀਤੇ,ਹੁਣ ਹੋਇਆ ਦੀਵਾਲੀਆ,ਜਾਣੋ ਇਸ ਬਿਜ਼ਨੈਸਮੈਨ ਦੀ ਕਹਾਣੀ
ਬ੍ਰਿਟੇਨ ਦੇ 19ਵੇਂ ਸਭ ਤੋਂ ਅਮੀਰ ਸ਼ਖ਼ਸ ਲਕਸ਼ਮੀ ਮਿੱਤਲ ਦੇ ਭਰਾ ਪ੍ਰਮੋਦ ਮਿੱਤਲ ਦਿਵਾਲੀਆ ਹੋਏ

ਦਿੱਲੀ : ਆਦਮੀ ਦਾ ਵਕਤ ਬਦਲਣ ਵਿੱਚ ਦੇਰ ਨਹੀਂ ਲੱਗ ਦੀ ਹੈ, ਦੁਨੀਆ ਵਿੱਚ 19ਵੇਂ ਸਭ ਤੋਂ ਅਮੀਰ ਸ਼ਖ਼ਸ ਲਕਸ਼ਮੀ  ਮਿੱਤਲ ਦੇ ਭਰਾ ਪ੍ਰਮੋਦ ਮਿੱਤਲ ਦਿਵਾਲੀਆ ਹੋ ਗਏ ਨੇ,ਪ੍ਰਮੋਦ ਮਿੱਤਲ ਨੇ ਦੇਣਦਾਰਾਂ ਦੇ 2.5 ਮਿਲੀਅਨ ਪਾਉਂਡ ਯਾਨੀ 23,750 ਕਰੋੜ ਚੁਕਾਏ ਨੇ,ਜਿਸ ਤੋਂ ਬਾਅਦ ਉਹ ਦਿਵਾਲੀਆ ਹੋ ਚੁੱਕੇ ਨੇ

ਧੀ ਦੇ ਵਿਆਹ 'ਤੇ ਖ਼ਰਚ ਕੀਤੇ ਸਨ 550 ਕਰੋੜ

ਪ੍ਰਮੋਦ ਮਿੱਤਲ ਨੇ ਆਪਣੀ ਧੀ  ਦੇ ਵਿਆਹ ਦੇ 2013 ਵਿੱਚ 550 ਕਰੋੜ ਰੁਪਏ ਖ਼ਰਚ ਕੀਤੇ ਸਨ,ਧੀ  ਸ਼੍ਰਿਸ਼ਟੀ ਦਾ ਵਿਆਹ ਬਾਸੀਲੋਨਾ ਵਿੱਚ ਹੋਇਆ ਸੀ,ਉਨ੍ਹਾਂ ਦੀ ਧੀਅ ਦਾ ਵਿਆਹ ਡੱਚ ਮੂਲ ਦੇ ਨਾਗਰਿਕ ਇਨਵੈਸਟਮੈਂਟ ਬੈਂਕਰ ਗੁਲਰਾਜ ਬਹਿਲ ਨਾਲ ਹੋਇਆ ਸੀ,ਸਿਰਫ਼ ਇੰਨਾਂ ਹੀ ਉਨ੍ਹਾਂ ਦੇ ਭਰਾ ਨੇ ਆਪਣੀ ਧੀਅ ਦੇ ਵਿਆਹ ਤੇ ਜਿੰਨਾਂ ਖ਼ਰਚ ਕੀਤਾ ਸੀ ਉਸ ਤੋਂ ਵੀ 10 ਮਿਲਿਅਨ ਪਾਉਂਡ ਵਧ ਪ੍ਰਮੋਦ ਮਿੱਤਲ ਨੇ ਖ਼ਰਚ ਕੀਤੇ ਸਨ,ਲਕਸ਼ਮੀ ਮਿੱਤਲ ਨੇ 2004 ਵਿੱਚ ਆਪਣੀ ਧੀਅ ਦਾ ਵਿਆਹ ਕੀਤਾ ਸੀ,ਅਜਿਹਾ ਕਿਹਾ ਜਾ ਰਿਹਾ ਹੈ ਕਿ ਲਕਸ਼ਮੀ ਮਿੱਤਲ ਆਪਣੇ ਭਰਾ ਦੀ ਇਸ ਵਾਰ 
ਮਦਦ ਨਹੀਂ ਕਰਨਗੇ 

ਦਿਵਾਲਿਆਂ ਹੋਣ ਦੀ ਕਹਾਣੀ

ਪ੍ਰਮੋਦ ਮਿੱਤਲ ਉੱਤਰੀ ਬਾਸੀਲੋਨਾ ਵਿੱਚ ਮੇਟਲਜਿਕਲ ਕੋਕ ਉਤਪਾਦਕ ਕੰਪਨੀ ਗਲੋਬਲ ਇਸਪਾਤ ਕੋਕਸਨਾ ਇੰਡਸਟ੍ਰੀਜ਼ ਲੁਕਾਵਾਕ ਦੇ ਕੋ-ਆਨਰ ਸਨ, ਇਸ ਦੇ ਸੁਪਰਵਾਈਜ਼ਰ ਬੋਰਡ ਦੇ ਮੁਖੀ ਵੀ ਸੀ,ਪਰ ਉਨ੍ਹਾਂ ਨੇ ਇਸ ਕੰਪਨੀ ਦੇ ਕਰਜ਼ੇ ਦੇ ਲਈ ਨਿੱਜੀ ਤੌਰ 'ਤੇ ਗਰੰਟੀ ਲਈ,ਬੱਸ ਇੱਥੋ ਹੀ ਉਨ੍ਹਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ,ਸਾਲ 2013 ਵਿੱਚ ਕੰਪਨੀ ਤਕਰੀਬਨ 16.6 ਕਰੋੜ ਡਾਲਰ ਦਾ ਭੁਗਤਾਨ ਕਰਨ ਵਿੱਚ ਨਾਕਾਮਯਾਬ ਰਹੀ, ਪ੍ਰਮੋਦ ਮਿੱਤਲ ਨੂੰ ਪਿਛਲੇ ਸਾਲ ਕੰਪਨੀ ਦੇ 2 ਅਧਿਕਾਰੀਆਂ ਦੇ ਨਾਲ ਗਿਰਫ਼ਤਾਰ ਕਰ ਲਿਆ ਗਿਆ ਸੀ

ਮੇਰੀ ਕੋਈ ਆਮਦਨ ਨਹੀਂ ਪਤਨੀ ਦੇ ਪੈਸੇ ਨਾਲ ਖ਼ਰਚ ਚੱਲ ਰਿਹਾ ਹੈ

ਪ੍ਰਮੋਦ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕੋਈ ਪੈਸੇ ਦਾ ਜ਼ਰੀਆਂ ਨਹੀਂ ਹੈ,ਉਨ੍ਹਾਂ ਦੀ ਪਤਨੀ ਹੀ ਘਰ ਦਾ ਖ਼ਰਚ ਚੁੱਕ ਰਹੀ ਹੈ,ਪ੍ਰਮੋਦ ਮਿੱਤਲ ਨੇ ਦੱਸਿਆ ਉਨ੍ਹਾਂ ਦੋਵਾਂ ਦੇ ਖ਼ਾਤੇ ਵੱਖ-ਵੱਖ ਨੇ,ਮਿੱਤਲ ਨੇ ਕਿਹਾ ਮੇਰਾ 2 ਤੋਂ 3 ਹਜ਼ਾਰ ਪਾਉਂਡ ਮਹੀਨੇ ਦਾ ਖ਼ਰਚਾ ਹੈ ਜੋ ਪਰਿਵਾਰ ਅਤੇ ਪਤਨੀ ਵੱਲੋਂ ਚੁੱਕਿਆ ਜਾਂਦਾ ਹੈ

ਅਨਿਲ ਅੰਬਾਨੀ ਨਾਲ ਮਿਲਦੀ ਜੁਲਦੀ ਕਹਾਣੀ ਹੈ ਪ੍ਰਮੋਦ ਮਿੱਤਲ ਦੀ 

ਪ੍ਰਮੋਦ ਮਿੱਤਲ ਦੀ ਕਹਾਣੀ ਕਾਫ਼ੀ ਹੱਦ ਤੱਕ ਅਨਿਲ ਅੰਬਾਨੀ ਨਾਲ ਮਿਲ ਦੀ ਜੁਲਦੀ ਹੈ, ਅੰਬਾਨੀ ਪਰਿਵਾਰ ਵਾਂਗ ਹੀ ਦੋਵੇਂ ਭਰਾਵਾਂ ਦਾ 1994 ਵਿੱਚ ਬਟਵਾਰਾ ਹੋਇਆ ਸੀ, ਲਕਸ਼ਮੀ ਮਿੱਤਲ ਨੇ ਆਰਸੇਲਰ ਮਿੱਤਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਬਣਾ ਦਿੱਤਾ,ਜਦਕਿ ਪ੍ਰਮੋਦ ਮਿੱਤਲ ਦੇ ਹਿੱਸੇ ਵਿੱਚ ਆਈ ਗਲੋਬਲ ਸਟੀਲ ਹੋਲਡਿੰਗਸ ਜੋ ਦਿਵਾਲਿਆ ਹੋ ਚੁੱਕੀ ਹੈ,ਜਿਸ ਤਰ੍ਹਾਂ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਭਰਾ ਅਨਿਲ ਅੰਬਾਨੀ ਦੀ ਮਦਦ ਕੀਤੀ ਸੀ,ਉਸੇ ਤਰ੍ਹਾਂ 
ਲਕਸ਼ਮੀ ਮਿੱਤਲ ਨੇ ਵੀ ਵੱਡੇ ਭਰਾ ਦਾ ਫ਼ਰਜ਼ ਨਿਭਾਇਆ ਸੀ,ਪ੍ਰਮੋਦ ਮਿੱਤਲ 'ਤੇ STC ਦਾ 2210 ਕਰੋੜ ਦਾ ਕਰਜ਼ਾ ਲਕਸ਼ਮੀ ਮਿੱਤਲ ਨੇ ਚੁਕਾਇਆ ਸੀ,ਪਰ ਇਸ ਵਾਰ ਪ੍ਰਮੋਦ ਮਿੱਤਲ ਨੂੰ ਬਚਾਉਣ ਦੇ ਲਈ ਲਕਸ਼ਮੀ ਮਿੱਤਲ ਅੱਗੇ ਨਹੀਂ ਆਏ