ਕੀ ਤੁਸੀਂ ਵੀ ਹੋ ਜਿੰਮ ਦੋ ਸ਼ੌਕੀਨ,ਹੋ ਜਾਓ ਸਾਵਧਾਨ! ਕੀ ਤੁਹਾਡੇ ਨਾਲ ਤਾਂ ਨਹੀਂ ਹੋ ਰਿਹਾ ਖਿਲਵਾੜ ?
Advertisement

ਕੀ ਤੁਸੀਂ ਵੀ ਹੋ ਜਿੰਮ ਦੋ ਸ਼ੌਕੀਨ,ਹੋ ਜਾਓ ਸਾਵਧਾਨ! ਕੀ ਤੁਹਾਡੇ ਨਾਲ ਤਾਂ ਨਹੀਂ ਹੋ ਰਿਹਾ ਖਿਲਵਾੜ ?

ਪਠਾਨਕੋਟ ਵਿੱਚ ਜਿੰਮ ਦੇ ਨਾਂ 'ਤੇ ਨੌਜਵਾਨਾਂ ਨੂੰ ਨਸ਼ੇ ਦੇ ਇਨਜੈਕਸ਼ਨ ਲਗਾਏ ਜਾਂਦੇ ਸਨ 

ਪਠਾਨਕੋਟ ਵਿੱਚ ਜਿੰਮ ਦੇ ਨਾਂ 'ਤੇ ਨੌਜਵਾਨਾਂ ਨੂੰ ਨਸ਼ੇ ਦੇ ਇਨਜੈਕਸ਼ਨ ਲਗਾਏ ਜਾਂਦੇ ਸਨ

ਅਜੇ ਮਹਾਜਨ/ਪਠਾਨਕੋਟ : ਸਿਹਤ ਦੇ ਨਾਂ 'ਤੇ ਨੋਜਵਾਨਾਂ ਨੂੰ ਪਾਗਲ ਬਣਾਉਣਾ ਅੱਜ-ਕੱਲ੍ਹ ਕਾਫ਼ੀ ਸੌਖਾ ਹੋ ਗਿਆ ਹੈ। ਨੌਜਵਾਨਾਂ 'ਚ ਜਿੰਮ ਦੇ ਕਰੇਜ ਤਾਂ ਅਸੀਂ ਸਾਰੇ ਹੀ ਵਾਕਿਫ਼ ਹਾਂ, ਤਾਂ ਬੱਸ ਇਹੀ ਕਾਰਣ ਹੈ ਕਿ ਨਸ਼ਾ ਵੇਚਣ ਵਾਲੇ ਜਿੰਮ ਟਰੇਨਰਾਂ ਲਈ ਇਨ੍ਹਾਂ ਨੋਜਵਾਨਾਂ ਨੂੰ ਵਰਗਲਾਉਣਾ ਕਾਫ਼ੀ ਸੌਖਾ ਹੋ ਜਾਂਦਾ ਹੈ। ਦੱਸ ਦਈਏ ਕਿ ਅਜਿਹੇ ਹੀ ਇੱਕ ਜਿੰਮ ਟਰੇਨਰ ਦਾ ਪੁਲਿਸ ਨੇ ਛਾਪੇਮਾਰੀ ਕਰਕੇ ਪਰਦਾਫ਼ਾਸ਼ ਕੀਤਾ ਹੈ। ਫਿਲਹਾਲ ਜਿੰਮ ਟਰੇਨਰ ਫ਼ਰਾਰ ਹੈ ਪਰ ਉਸਦੀ ਪਤਨੀ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ।

ਪਠਾਨਕੋਟ ਦੇ ਮੁਹੱਲੇ ਬਜਰੀ ਕੰਪਨੀ ਵਿੱਚ ਚੰਗੀ ਸਿਹਤ ਦੇ ਨਾਂ  ਉੱਤੇ ਇੱਕ ਜਿੰਮ ਟਰੇਨਰ ਵੱਲੋਂ ਨੋਜਵਾਨਾਂ ਨੂੰ ਨਸ਼ੇ ਦੇ ਇੰਜੈਕਸ਼ਨ ਦਿੱਤੇ ਜਾ ਰਹੇ ਸਨ। ਤਾਕੀ ਉਨ੍ਹਾਂ ਦੇ ਸਰੀਰ ਵਿੱਚ ਫਲਾਵਟ ਆ ਸਕੇ। ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਛਾਪੇਮਾਰੀ ਕੀਤੀ ਅਤੇ ਇਸ ਨਾਲ ਜੁੜੇ ਵਿਭਾਗਾਂ ਦੇ ਸਹਿਯੋਗ ਨਾਲ ਜਿੰਮ ਟਰੇਨਰ ਦੇ ਘਰ ਛਾਪੇਮਾਰੀ ਕਰ ਕੇ ਉੱਥੋਂ  600 ਦੇ ਕਰੀਬ ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਗਏ। ਇਸ ਦੌਰਾਨ ਜਿੰਮ ਟਰੇਨਰ ਤਾਂ ਘਰ ਨਹੀਂ ਮਿਲਿਆ ਪਰ ਪੁਲਿਸ ਨੇ ਇੰਜੈਕਸ਼ਨਸ ਨੂੰ ਕਬਜ਼ੇ ਵਿੱਚ ਲੈ ਕੇ ਜਿੰਮ ਟਰੇਨਰ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ।  

ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਬਜਰੀ ਕੰਪਨੀ ਇਲਾਕੇ ਦੇ ਰਹਿਣ ਵਾਲੇ ਇੱਕ ਜਿੰਮ ਟਰੇਨਰ  ਵੱਲੋਂ ਸਿਹਤ ਦੇ ਨਾਮ ਉੱਤੇ ਨੋਜਵਾਨਾਂ ਨੂੰ ਨਸ਼ੀਲੇ ਇੰਜੇਕਸ਼ਨ ਵੇਚੇ ਜਾ ਰਹੇ ਸਨ। ਫ਼ਿਲਹਾਲ ਜਾਂਚ ਵੀ ਜਾਰੀ ਹੈ ਅਤੇ ਫ਼ਰਾਰ ਜਿੰਮ ਟ੍ਰੇਨਰ ਦੀ ਭਾਲ ਵੀ ਜਾਰੀ ਹੈ। ਲੋੜ ਹੈ ਨੌਜਵਾਨਾਂ ਨੂੰ ਸੁਚੇਤ ਰਹਿਣ ਦੀ।

 

 

 

Trending news