ਪੰਜਾਬ 'ਚ ਨਸ਼ਾ 100 ਫ਼ੀਸਦੀ ਹੋਵੇਗਾ ਖ਼ਤਮ, ਜੇਕਰ 4 ਪਿੰਡਾਂ ਦੇ ਸਖ਼ਤ ਫ਼ੈਸਲੇ ਪੂਰੇ ਪੰਜਾਬ 'ਚ ਹੋਏ ਲਾਗੂ
Advertisement

ਪੰਜਾਬ 'ਚ ਨਸ਼ਾ 100 ਫ਼ੀਸਦੀ ਹੋਵੇਗਾ ਖ਼ਤਮ, ਜੇਕਰ 4 ਪਿੰਡਾਂ ਦੇ ਸਖ਼ਤ ਫ਼ੈਸਲੇ ਪੂਰੇ ਪੰਜਾਬ 'ਚ ਹੋਏ ਲਾਗੂ

ਨਸ਼ਾ ਸਮਗਲਰਾਂ ਖਿਲਾਫ਼ 4ਪਿੰਡਾਂ ਨੇ  ਪੂਰੇ ਪੰਜਾਬ ਨੂੰ ਰੋਸ਼ਨੀ ਵਿਖਾਈ ਹੈ 

ਨਸ਼ਾ ਸਮਗਲਰਾਂ ਖਿਲਾਫ਼ 4ਪਿੰਡਾਂ ਨੇ  ਪੂਰੇ ਪੰਜਾਬ ਨੂੰ ਰੋਸ਼ਨੀ ਵਿਖਾਈ ਹੈ

ਚੰਡੀਗੜ੍ਹ :   ਪੰਜਾਬ ਵਿੱਚ ਨਸ਼ੇ ਨੂੰ ਖ਼ਤਮ ਕਰਨਾ ਹੈ ਅਤੇ ਨੌਜਵਾਨੀ ਬਚਾਉਣੀ ਹੈ ਤਾਂ ਸਿਰਫ਼ ਸਰਕਾਰ ਜਾਂ ਫਿਰ ਪੁਲਿਸ 'ਤੇ ਉਮੀਦ ਟਿਕਾਉਣੀ ਠੀਕ ਨਹੀਂ ਹੋਵੇਗੀ ਇਸ ਦੇ ਲਈ ਸਭ ਨੂੰ ਮਿਲਕੇ ਕੰਮ ਕਰਨਾ ਹੋਵੇਗਾ ਪੰਜਾਬ ਦੇ ਚਾਰ ਪਿੰਡਾਂ ਦੇ ਸਖ਼ਤ ਫ਼ੈਸਲਿਆਂ ਨੇ ਰੌਸ਼ਨੀ ਵਿਖਾਈ ਹੈ ਜੇਕਰ ਸਾਰੇ ਪਿੰਡ ਇਸ ਰਾਹ 'ਤੇ ਚੱਲੇ ਤਾਂ ਪੰਜਾਬ ਵਿੱਚ ਨਸ਼ਾ ਦੂਰ ਹੋਣਾ ਤੈਅ ਹੈ, ਤੁਹਾਨੂੰ ਦੱਸ ਦੇ ਹਾਂ ਪਿੰਡਾਂ ਨੇ ਕੀ ਫ਼ੈਸਲਾ ਲਿਆ ਹੈ 

4 ਪਿੰਡਾਂ ਨੇ ਨਸ਼ਾ ਸਮਗਲਰਾਂ ਖਿਲਾਫ਼ ਲਿਆ ਸਖ਼ਤ ਫ਼ੈਸਲਾ

ਪਟਿਆਲਾ ਦੇ ਪਿੰਡ ਮਿਰਜਾਪੁਰ, ਪਿੰਡ ਕਾਠਮੱਠੀ, ਪਿੰਡ ਜੋਗੀਪੁਰਾ ਅਤੇ ਉਦੈਪੁਰ ਦੀਵਾਨਵਾਲਾ ਨੇ  ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਹਿਮ ਫ਼ੈਸਲਾ ਲਿਆ ਹੈ, ਜਿਸ ਵਿੱਚ ਸਾਰੇ ਪਿੰਡ ਵਾਲਿਆਂ ਨੂੰ ਹਿਦਾਇਤਾਂ ਦਿੱਤੀਆਂ ਨੇ ਕੀ ਜੇਕਰ ਪਿੰਡ ਦਾ ਕੋਈ ਵੀ ਸ਼ਖ਼ਸ ਨਸ਼ੇ ਦੀ ਸਮੱਗਲਿੰਗ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਦੀ ਕੋਈ ਜ਼ਮਾਨਤ ਜਾਂ ਫਿਰ ਗਵਾਈ ਨਹੀਂ ਦੇਵੇਗਾ, ਪਿੰਡ ਦੇ ਇਸ ਸ਼ਖ਼ਤ ਫ਼ੈਸਲੇ ਨੂੰ ਗਰਾਮ ਪੰਚਾਇਤਾਂ ਨੇ ਮਤੇ ਰਾਹੀ ਵੀ ਪਾਸ ਕਰ ਦਿੱਤਾ ਹੈ, ਇੰਨਾਂ ਪਿੰਡਾ ਤੋਂ ਸਬਕ ਲੈਂਦੇ ਹੋਏ ਨਗਰ ਕੌਂਸਲ ਸਨੌਰ ਵੱਲੋਂ ਹੋਰ ਨਗਰ ਪੰਚਾਇਤਾਂ ਨੇ ਵੀ ਇਸ ਮਤੇ ਨੂੰ ਪਾਸ ਕੀਤਾ ਹੈ, ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਨਸ਼ੇ ਦੀ ਸਮੱਗਲਿੰਗ ਵਿੱਚ ਫੜੇ ਗਏ ਮੁਲਜ਼ਮਾਂ ਦੀ  ਪਿੰਡ ਦੇ ਲੋਕਾਂ ਹੀ ਗਵਾਈ ਭਰ ਦਿੰਦੇ ਨੇ ਜਿਸ ਦੀ ਵਜ੍ਹਾਂ ਕਰਕੇ ਉਹ  ਅਸਾਨੀ ਨਾਲ ਛੁੱਟ ਜਾਂਦੇ ਨੇ ਅਤੇ ਹੌਸਲਾ ਹੋਰ ਬੁਲੰਦ ਹੋ ਜਾਂਦਾ ਹੈ, ਜੇਕਰ ਪਿੰਡ ਦੇ ਲੋਕ ਛੋਟੇ-ਛੋਟੇ ਲਾਲਚ ਪਿੱਛੇ ਝੂਠੀ ਗਵਾਇਆਂ ਨਹੀਂ ਦੇਣਗੇ ਅਤੇ ਜ਼ਮਾਨਤ ਨਹੀਂ ਭਰਨਗੇ ਤਾਂ ਸਮੱਗਲਰ ਸਲਾਖ਼ਾ ਪਿੱਛੇ ਹੀ ਰਹਿਣਗੇ ਜਿਸ ਨਾਲ ਪਿੰਡ ਵਿੱਚ ਨਸ਼ਾ ਤਾਂ ਘੱਟ ਹੋਵੇਗਾ, ਨਸ਼ੇ ਦੇ ਧੰਦੇ ਅੰਦਰ ਜਾਣ ਵਾਲੇ ਨੌਜਵਾਨਾਂ ਨੂੰ ਸਬਕ ਮਿਲੇਗਾ, ਨਸ਼ੇ 'ਤੇ ਠੱਲ੍ਹ ਪਾਉਣੀ ਹੈ ਤਾਂ ਸ਼ੁਰੂਆਤ ਆਪਣੇ ਪਿੰਡ ਅਤੇ ਘਰ ਤੋਂ ਹੀ ਕਰਨੀ ਹੋਵੇਗੀ 

 

Trending news