ਪਟਿਆਲਾ 'ਚ ਕਸ਼ਮੀਰੀ ਨੌਜਵਾਨ 'ਤੇ ਹਮਲਾ,ਹਸਪਤਾਲ ਦਾਖ਼ਲ,CM ਕੈਪਟਨ ਨੇ ਲਿਆ ਨੋਟਿਸ
Advertisement

ਪਟਿਆਲਾ 'ਚ ਕਸ਼ਮੀਰੀ ਨੌਜਵਾਨ 'ਤੇ ਹਮਲਾ,ਹਸਪਤਾਲ ਦਾਖ਼ਲ,CM ਕੈਪਟਨ ਨੇ ਲਿਆ ਨੋਟਿਸ

ਪਟਿਆਲਾ ਵਿੱਚ ਇੱਕ ਕਸ਼ਮੀਰੀ ਨੌਜਵਾਨ 'ਤੇ ਹਮਲਾ ਕਰ ਦਿੱਤਾ,ਹਮਲੇ ਵਿੱਚ ਜ਼ਖ਼ਮੀ ਨੌਜਵਾਨ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ  

ਪਟਿਆਲਾ ਵਿੱਚ ਇੱਕ ਕਸ਼ਮੀਰੀ ਨੌਜਵਾਨ 'ਤੇ ਹਮਲਾ ਕਰ ਦਿੱਤਾ,ਹਮਲੇ ਵਿੱਚ ਜ਼ਖ਼ਮੀ ਨੌਜਵਾਨ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ

ਪਟਿਆਲਾ / ਬਲਵਿੰਦਰ :  ਪਟਿਆਲਾ ਨੌਜਵਾਨਾਂ ਦਾ ਲਹੂ ਜ਼ਿਆਦਾ ਗਰਮ ਹੁੰਦਾ ਹੈ। ਛੇਤੀ ਉਬਾਲਾ ਮਾਰ ਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਪਟਿਆਲਾ ਦੇ ਸਨੌਰੀ ਅੱਡਾ ਇਲਾਕੇ ਵਿੱਚ ਇੱਕ ਸਲੂਨ ਦੇ ਬਾਹਰ ਕਸ਼ਮੀਰੀ ਨੌਜਵਾਨ ਨੂੰ ਇੱਕ ਸਖ਼ਸ ਨੇ ਕੈਂਚੀ ਮਾਰੀ ਸੀ ਜਿਸ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਿਸ ਦੀ ਜਾਣਕਾਰੀ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਆਪ ਟਵੀਟ ਕਰਕੇ ਦਿੱਤੀ 

ਇਸ ਤਰ੍ਹਾਂ ਹੋਈ ਸੀ ਵਾਰਦਾਤ

ਜਾਣਕਾਰੀ ਮੁਤਾਬਿਕ ਦਾਨਿਸ਼ ਪਟਿਆਲੇ ਦੇ ਸਨੌਰੀ ਅੱਡਾ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਹ ਇੱਥੇ ਕੈਟਰਿੰਗ ਦਾ ਕੰਮ ਕਰਨ ਲਈ ਜੰਮੂ ਕਸ਼ਮੀਰ ਤੋਂ ਆਇਆ ਹੋਇਆ ਹੈ । ਸੋਮਵਾਰ ਸ਼ਾਮ ਨੂੰ ਸਨੌਰੀ ਅੱਡਾ ਦੇ ਨਜ਼ਦੀਕ ਇੱਕ ਸੈਲੂਨ ਵਿੱਚ ਸ਼ੇਵ ਕਰਾਉਣ ਲਈ ਆਇਆ ਸੀ ।  ਉੱਥੇ ਹੀ ਆਪਣੀ ਵਾਰੀ ਨੂੰ ਲੈ ਕੇ ਦਾਨਿਸ਼ ਨੇ ਕਿਹਾ ਕਿ ਉਹ ਪਹਿਲਾਂ ਆਇਆ ਸੀ ।  ਇਸ ਗੱਲ ਉੱਤੇ ਮੁਲਜ਼ਮ  ਵਿਵੇਕ ਭੜਕ ਗਿਆ ਅਤੇ ਦੁਕਾਨ ਦੇ ਬਾਹਰ ਆਉਂਦੇ ਹੀ ਕੈਂਚੀ ਨਾਲ ਦਿਨੇਸ਼ ਉੱਤੇ ਹਮਲਾ ਕਰਕੇ ਫਰਾਰ ਹੋ ਗਿਆ ਸੀ। 

ਪੁਲਿਸ ਨੇ ਲਿਆ ਇਹ ਐਕਸ਼ਨ 

ਪੁਲਿਸ ਨੇ ਧਾਰਾ 307  ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ਦੀ ਪਛਾਣ ਵਿਵੇਕ ਵੱਜੋਂ ਹੋਈ ਹੈ। ਉੱਧਰ, ਘਟਨਾ ਦੇ ਬਾਰੇ ਜਾਣਕਾਰੀ ਮਿਲਦੇ ਹੀ SP ਸਿਟੀ ਵਰੁਣ ਸ਼ਰਮਾ ਆਪ ਰਾਜਿੰਦਰਾ ਹਸਪਤਾਲ ਪਹੁੰਚੇ ਅਤੇ ਜ਼ਖਮੀ ਦਾ ਹਾਲ ਜਾਣਿਆ। ਇਸ ਸੰਬੰਧੀ ਥਾਣਾ ਇੰਚਾਰਜ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪੀੜਤ ਦੀ ਹਾਲਤ ਹੁਣ ਸਥਿਰ ਹੈ ਅਤੇ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

 

 

Trending news