10 ਬੂਟੇ ਲਗਾਓ,1 ਹਥਿਆਰ ਦਾ ਲਾਇਸੈਂਸ ਲੈ ਜਾਓ !
Advertisement

10 ਬੂਟੇ ਲਗਾਓ,1 ਹਥਿਆਰ ਦਾ ਲਾਇਸੈਂਸ ਲੈ ਜਾਓ !

ਪਟਿਆਲਾ ਦੀ ਐੱਮਪੀ ਪਰਨੀਤ ਕੌਰ DC ਨੇ ਲਿਆ ਫ਼ੈਸਲਾ 

ਪਟਿਆਲਾ ਦੀ ਐੱਮਪੀ ਪਰਨੀਤ ਕੌਰ DC ਨੇ ਲਿਆ ਫ਼ੈਸਲਾ

ਪਟਿਆਲਾ :  ਜੇਕਰ ਤੁਸੀਂ ਪਟਿਆਲਾ ਦੇ ਵਸਨੀਕ ਹੋ ਅਤੇ ਤੁਸੀਂ ਹਥਿਆਰ ਦੇ ਲਾਇਸੈਂਸ (Arms Licence) ਦੀ ਅਰਜ਼ੀ (Application) ਦਿੱਤੀ ਹੈ ਤਾਂ ਪਹਿਲਾਂ ਤੁਹਾਨੂੰ ਆਪਣੇ ਆਲੇ-ਦੁਆਲੇ 10 ਬੂਟੇ (Plants) ਲਗਾਉਣ ਹੋਣਗੇ ਨਹੀਂ ਤਾਂ ਲਾਇਸੈਂਸ (Licence) ਭੁੱਲ ਜਾਓ,ਸਿਰਫ਼ ਇੰਨਾ ਹੀ  ਨਹੀਂ ਤੁਹਾਨੂੰ ਇਸ ਦਾ ਸਬੂਤ ਵੀ ਦੇਣਾ ਹੋਵੇਗਾ, ਉਹ ਵੀ ਹਰ ਇੱਕ ਬੂਟੇ ਨਾਲ ਸੈਲਫੀ ਖਿੱਚ ਕੇ (Selfy With Plant)

ਇਹ ਵੀ ਜ਼ਰੂਰ ਪੜੋ :  ਹਥਿਆਰਾਂ ਦੇ ਲਾਇਸੈਂਸ ਬਣਾਉਣ ਦੇ ਨੇਮਾਂ ਵਿੱਚ ਵੱਡਾ ਬਦਲਾਅ

 

ਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ (Parneet Kaur ਅਤੇ ਪਟਿਆਲਾ ਦੇ ਡੀਸੀ ਚੰਦਰ ਗੇਂਦ ਵੱਲੋਂ ਹਥਿਆਰਾਂ ਦੇ ਲਾਈਸੈਂਸ ਨੂੰ ਬੂਟੇ ਲਗਾਉਣ ਦੀ ਮੁਹਿੰਮ ਨਾਲ ਜੋੜਿਆ ਗਿਆ ਹੈ,ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਕੀ ਪੰਜਾਬ ਦੇ ਲੋਕ ਸ਼ੌਕੀਨ ਨੇ ਮਹਿੰਗੀ ਗੱਡੀਆਂ ਅਤੇ ਮਹਿੰਗੇ ਹਥਿਆਰਾਂ ਦੇ ਜਿਸ ਦੇ ਲਈ ਉਹ ਕੁੱਝ ਵੀ ਕਰ ਸਕਦੇ ਨੇ ਇਸ ਲਈ ਪ੍ਰਸ਼ਾਸਨ ਵੱਲੋਂ ਬੂਟਾ ਲਗਾਉਣ ਦੀ ਮੁਹਿੰਮ ਨੂੰ ਇਸ ਨਾਲ ਜੋੜਿਆ ਗਿਆ ਹੈ 

ਡਿਵੀਜ਼ਨਲ ਕਮਿਸ਼ਨ ਨੇ ਦੱਸਿਆ ਕਿ ਹਥਿਆਰਾਂ ਦੇ ਲਾਇਸੈਂਸ ਬਣਵਾਉਣਾ ਹੈ ਤਾਂ 10 ਬੂਟੇ ਲਗਾਉਣ ਦੇ ਨਾਲ ਸੈਫ਼ਵੀ ਲੈਣੀ ਹੋਵੇਗੀ, ਉਸ ਸ਼ਖ਼ਸ ਨੂੰ ਜਾਣਕਾਰੀ ਲਿਖਤ ਵਿੱਚ ਦੇਣੀ ਹੋਵੇਗੀ ਕਿ ਉਸ ਨੇ ਕਿਹੜਾ ਬੂਟਾ ਕਿੱਥੇ ਲਗਾਇਆ ਹੈ,ਸਿਰਫ਼ ਇੰਨਾ ਹੀ ਨਹੀਂ ਬੂਟੇ ਦੀ ਲੰਬਾਈ 5 ਫੁੱਟ ਦੀ ਹੋਣੀ ਚਾਹੀਦੀ ਹੈ,ਬੂਟਾ ਲਗਾਉਣ ਵਾਲਾ ਸ਼ਖ਼ਸ ਕਿਸੇ ਸਕੂਲ, ਧਾਰਮਿਕ ਥਾਂ ਜਾਂ ਫਿਰ ਸੜਕ ਤੇ ਵੀ ਲੱਗਾ ਸਕਦਾ ਹੈ 

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿੱਕਰ, ਆਮਲਾਂ,ਸ਼ੀਸ਼ਮ ਦੇ ਬੂਟੇ ਲਗਾਉਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇਹ ਵਾਤਾਵਰਣ ਨੂੰ ਸ਼ੁੱਦ ਕਰਦੇ ਨੇ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਨਿਯਮ ਬਣਾਇਆ ਸੀ ਕਿ ਹਥਿਆਰ ਦਾ ਲਾਈਸੈਂਸ ਬਣਾਉਣ ਦੇ ਲਈ ਹਰ ਇੱਕ ਦਾ ਡੋਪ ਟੈਸਟ (Dope Test) ਹੋਵੇਗਾ  

ਪੰਜਾਬ ਵਿੱਚ ਹਰ 10 ਵੇਂ ਘਰ ਹਥਿਆਰ

ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਗੰਨਕਲਚਰ (Gun Culture) ਇੰਨਾ ਜ਼ਿਆਦਾ ਹੈ ਕਿ ਹਰ 10 ਵੇਂ ਘਰ ਵਿੱਚ ਇੱਕ ਹਥਿਆਰ ਜ਼ਰੂਰ ਮਿਲ ਜਾਵੇਗਾ, ਪੰਜਾਬ ਵਿੱਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ 3 ਲੱਖ 61 ਹਜ਼ਾਰ ਹੈ ,2019 ਦੀਆਂ ਲੋਕਸਭਾ ਚੋਣਾਂ ਵਿੱਚ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ 2 ਲੱਖ 80 ਹਜ਼ਾਰ ਹਥਿਆਰ ਜਮ੍ਹਾਂ ਕਰਵਾਏ  ਗਏ ਸਨ 
<iframe width="100%" height="350" src="https://zeenews.india.com/hindi/zeephh/live-tv/embed" frameborder="0" allow="accelerometer; autoplay; encrypted-media; gyroscope; picture-in-picture"
allowfullscreen></iframe>

Trending news