ਮੁਖਤਾਰ ਅੰਸਾਰੀ ਐਂਬੂਲੈਂਸ ਕੇਸ ਚ ਪੁਲਸ ਦੀ ਵੱਡੀ ਕਾਰਵਾਈ,ਡਾਕਟਰ ਨੂੰ ਭਰਾ ਸਣੇ ਕੀਤਾ ਗਿਆ ਗ੍ਰਿਫ਼ਤਾਰ

ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਬਾਹੂਬਲੀ ਤੋਂ ਵਿਧਾਇਕ ਮੁਖਤਾਰ ਅੰਸਾਰੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹਿਆਂ ਹਨ

 ਮੁਖਤਾਰ ਅੰਸਾਰੀ ਐਂਬੂਲੈਂਸ ਕੇਸ ਚ ਪੁਲਸ ਦੀ ਵੱਡੀ ਕਾਰਵਾਈ,ਡਾਕਟਰ ਨੂੰ ਭਰਾ ਸਣੇ ਕੀਤਾ ਗਿਆ ਗ੍ਰਿਫ਼ਤਾਰ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਬਾਹੂਬਲੀ ਤੋਂ ਵਿਧਾਇਕ ਮੁਖਤਾਰ ਅੰਸਾਰੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹਿਆਂ ਹਨ। ਪੁਲਿਸ ਨੇ ਐਂਬੂਲੈਂਸ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਹੈ, ਜਿਸ ਵਿੱਚ ਮੁਖਤਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਬਾਰਾਬੰਕੀ ਪੁਲਿਸ ਨੇ ਮਊ ਸੰਜੀਵਨੀ ਹਸਪਤਾਲ ਦੀ ਡਾਇਰੈਕਟਰ ਅਲਕਾ ਰਾਏ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਕੇਸ ਦਾ ਦੋਸ਼ੀ ਰਾਜਨਾਥ ਯਾਦਵ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ।

ਇਹ ਸੀ ਮਾਮਲਾ
ਮੁਖਤਾਰ ਅੰਸਾਰੀ ਕੇਸ 'ਚ ਜਿਸ ਐਂਬੂਲੈਂਸ ਦੀ ਵਰਤੋਂ ਕੀਤੀ ਗਈ ਸੀ, ਉਹ ਰੋਪੜ ਹਾਈਵੇਅ 'ਤੇ ਇੱਕ ਢਾਬੇ ਦੇ ਬਾਹਰ ਮਿਲੀ ਸੀ। ਇਸ ਮਾਮਲੇ ਵਿੱਚ ਯੂਪੀ ਪੁਲਿਸ ਜਾਂਚ ਲਈ ਰੋਪੜ ਦੇ ਢਾਬੇ 'ਤੇ ਪਹੁੰਚੀ, ਜਿਥੇ ਇਹ ਐਂਬੂਲੈਂਸ ਲਾਵਾਰਿਸ ਹਾਲਤ ਵਿੱਚ ਮਿਲੀ ਸੀ।

ਮੁਹਾਲੀ ਕੋਰਟ 'ਚ ਹੋਈ ਸੀ ਮੁਖਤਾਰ ਦੀ ਪੇਸ਼ੀ 
ਦੱਸ ਦੇਈਏ ਕਿ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਜਦੋਂ ਉਸਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਐਂਬੂਲੈਂਸ ਤੇ ਬਾਰਾਬੰਕੀ ਦੀ ਨੰਬਰ ਪਲੇਟ  ਲੱਗੀ ਹੋਈ ਸੀ, ਜਿਸ ਵਿੱਚ ਮੁਖਤਾਰ ਨੂੰ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਬਹੁਤ ਜ਼ੋਰ ਨਾਲ ਉਠਾਇਆ ਗਿਆ ਅਤੇ ਜਾਂਚ ਕੀਤੀ ਗਈ। ਜਾਂਚ ਵਿਚ ਪਾਇਆ ਗਿਆ ਕਿ ਇਸ ਐਂਬੂਲੈਂਸ ਦੀ ਜਾਅਲੀ ਰਜਿਸਟ੍ਰੇਸ਼ਨ ਕੀਤੀ ਗਈ ਸੀ। ਇਸ ਤੋਂ ਬਾਅਦ, ਬਾਰਾਬੰਕੀ ਦੇ ਸ਼ਹਿਰ ਕੋਤਵਾਲੀ ਵਿੱਚ ਐਂਬੂਲੈਂਸ ਬਾਰੇ ਕੇਸ ਦਰਜ ਕੀਤਾ ਗਿਆ।

ਹਸਪਤਾਲ ਦੀ ਡਾਇਰੈਕਟਰ ਡਾ: ਅਲਕਾ ਰਾਏ ਦਾ ਨਾਂਅ ਵੀ ਆਇਆ ਸਾਹਮਣੇ  
ਇਸ ਵਿੱਚ ਮੁਖਤਾਰ ਉੱਤੇ ਪੁਲਿਸ ਦੁਆਰਾ ਸਾਜਿਸ਼ ਅਤੇ ਜਾਅਲਸਾਜ਼ੀ ਦਾ ਇਲਜ਼ਾਮ ਵੀ ਲਗਾਇਆ ਗਿਆ ਸੀ। ਐਂਬੂਲੈਂਸ ਮਾਮਲੇ ਵਿੱਚ ਮਊ ਦੇ ਸ਼ਾਮ ਸੰਜੀਵਨੀ ਹਸਪਤਾਲ ਦੀ ਡਾਇਰੈਕਟਰ ਡਾ: ਅਲਕਾ ਰਾਏ ਦਾ ਨਾਂਅ ਵੀ ਸਾਹਮਣੇ ਆਇਆ ਸੀ। ਮੁਖਤਾਰ ਨੂੰ 120 ਬੀ ਦਾ ਦੋਸ਼ੀ ਬਣਾਇਆ ਗਿਆ ਸੀ ਅਤੇ ਮਾਮਲੇ ਦੀ ਜਾਂਚ ਐਸਆਈਟੀ ਨੂੰ ਸੌਂਪੀ ਗਈ ਸੀ।

WATCH LIVE TV