ਸਕੂਟੀ ਸਿਖਾਉਣ ਦੇ ਬਹਾਨੇ 11 ਸਾਲਾ ਬੱਚੇ ਨਾਲ ਕੀਤਾ ਗੰਦਾ ਕੰਮ, ਪੁਲਿਸ ਨੇ 3 ਮਹੀਨੇ ਬਾਅਦ ਕੇਸ ਕੀਤਾ ਦਰਜ

ਬੱਚਿਆਂ ਨੂੰ ਸਹੀ ਅਤੇ ਗ਼ਲਤ ਟੱਚ ਦੀ ਪਛਾਣ ਵੀ ਹੋਣੀ ਜ਼ਰੂਰੀ ਹੈ. ਇਸ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਇਲਾਕੇ ਤੋਂ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਬੇਟੇ ਦੇ 11 ਸਾਲਾ ਦੋਸਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ.

ਸਕੂਟੀ ਸਿਖਾਉਣ ਦੇ ਬਹਾਨੇ 11 ਸਾਲਾ ਬੱਚੇ ਨਾਲ ਕੀਤਾ ਗੰਦਾ ਕੰਮ, ਪੁਲਿਸ ਨੇ 3 ਮਹੀਨੇ ਬਾਅਦ ਕੇਸ ਕੀਤਾ ਦਰਜ

ਬਠਿੰਡਾ : ਆਪਣੇ ਬੱਚਿਆਂ ਤੇ ਹਰ ਕਿਸੇ ਨੂੰ ਵਿਸ਼ਵਾਸ ਹੁੰਦਾ ਹੈ ਅਤੇ ਉਨ੍ਹਾਂ ਤੇ ਨਜ਼ਰ ਰੱਖਣੀ ਵੀ ਬਹੁਤ ਜ਼ਰੂਰੀ ਹੈ. ਖਾਸ ਕਰਕੇ ਉਦੋਂ ਜਦੋਂ ਉਹ ਉਮਰ ਦੇ ਬੜੇ ਹੀ ਨਾਜ਼ੁਕ ਮੋੜ ਤੋਂ ਲੰਘ ਰਹੇ ਹੋਣ. ਬੱਚਿਆਂ ਨੂੰ ਸਹੀ ਅਤੇ ਗ਼ਲਤ ਟੱਚ ਦੀ ਪਛਾਣ ਵੀ ਹੋਣੀ ਜ਼ਰੂਰੀ ਹੈ . ਕੀ ਕੋਈ ਉਨ੍ਹਾਂ ਨੂੰ ਗਲਤ ਢੰਗ ਦੇ ਨਾਲ ਨਾ ਛੂਹ ਸਕੇ. ਇਸ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਇਲਾਕੇ ਤੋਂ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਬੇਟੇ ਦੇ 11 ਸਾਲਾ ਦੋਸਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ.

ਉਹ ਉਸ ਨੂੰ ਸਕੂਟੀ ਸਥਾਨ ਦੇ ਬਹਾਨੇ ਆਪਣੇ ਖੇਤਾਂ ਵਿੱਚ ਲੈ ਕੇ ਗਿਆ ਅਤੇ ਉੱਥੇ ਆਪਣੇ ਗੰਦੇ ਕੰਮ ਨੂੰ ਅੰਜਾਮ ਦਿੱਤਾ. ਵੱਡੀ ਗੱਲ ਤਾਂ ਇਹ ਰਹੀ ਕਿ ਇਸ ਮਾਮਲੇ ਦੇ ਵਿੱਚ ਤਕਰੀਬਨ ਤਿੰਨ ਮਹੀਨੇ ਬਾਅਦ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ. ਪੁਲਿਸ ਨੇ ਇਹ ਕਾਰਵਾਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਨੈਚੁਰਲ ਕੇਅਰ ਚਾਈਲਡ ਲਾਈਨ ਬਠਿੰਡਾ  ਦੀ ਟੀਮ ਵੱਲੋਂ ਮਾਮਲੇ ਦੀ ਸ਼ਿਕਾਇਤ ਕਰਨ ਤੋਂ ਬਾਅਦ ਕੀਤੀ ਹੈ. ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ.

WATCH LIVE TV