ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਮਹਿੰਗੇ ਭਾਅ ਵੇਚਦੇ ਸੀ, ਪੁਲਿਸ ਨੇ ਫੜ੍ਹੇ 18 ਟਰੱਕ

 ਝੋਨਾ ਖਰੀਦ ਕੇ ਪੰਜਾਬ ਵਿੱਚ ਲਿਆ ਕੇ ਮਹਿੰਗੇ ਭਾਅ ਵੇਚਦੇ ਸਨ।   

ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਮਹਿੰਗੇ ਭਾਅ ਵੇਚਦੇ ਸੀ, ਪੁਲਿਸ ਨੇ ਫੜ੍ਹੇ 18 ਟਰੱਕ
ਫਾਈਲ ਫੋਟੋ

ਪਟਿਆਲਾ: ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਨਜ਼ਾਇਜ਼ ਝੋਨੇ ਦੇ 18 ਟਰੱਕ ਕਾਬੂ ਕੀਤੇ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਈ ਸਾਲਾ ਤੋਂ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ 'ਤੇ ਝੋਨਾ ਖਰੀਦ ਕੇ ਪੰਜਾਬ ਵਿੱਚ ਲਿਆ ਕੇ ਮਹਿੰਗੇ ਭਾਅ ਵੇਚਦੇ ਸਨ। 

ਪੁਲਿਸ ਮੁਤਾਬਕ ਇਸ ਸਾਲ ਵੀ ਇਸ ਗਿਰੋਹ ਨੇ ਵੱਡੇ ਪੱਧਰ 'ਤੇ  ਬਾਹਰਲੇ ਸੂਬਿਆਂ ਤੋਂ ਸਸਤੇ ਝੋਨੇ ਦੀ ਖਰੀਦ ਕੀਤੀ ਸੀ ਅਤੇ ਕਾਫੀ ਮਾਤਰਾ ਵਿੱਚ ਪੰਜਾਬ ਲਿਆਦੀ ਜਾਣੀ ਸੀ। ਪੁਲਿਸ ਨੇ ਇਸ ਗਿਰੋਹ ਦੇ 18 ਟਰੱਕ ਜਿੰਨਾ ਵਿਚ ਕੁਲ 271 ਟਨ 5 ਕੁਆਇੰਟਲ ਝੋਨੇ  ਨੂੰ ਬਰਾਮਦ ਕਰਕੇ ਕਬਜ਼ੇ 'ਚ ਲਿਆ ਹੈ। 

ਇਹਨਾਂ ਗੱਡੀਆ ਦੇ ਫੜਨ ਕਰਕੇ ਪੰਜਾਬ ਦੀ ਫਸਲ ਨੂੰ ਸਾਂਭਣ ਅਤੇ ਢੋਆ ਢੁਆਈ ਕਰਨ ਵਿੱਚ ਮਦਦ ਮਿਲੇਗੀ। ਡੀ ਐੱਸ ਪੀ ਟਿਵਾਣਾ ਦੱਸਿਆ ਕਿ ਇਨ੍ਹਾਂ ਉਕਤ 18 ਟਰੱਕਾਂ ਨੂੰ ਕਬਜੇ ਚ ਲੈ ਕਿ 6 ਮੁਕੱਦਮੇ ਦਰਜ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।

Watch Live TV-