ਗੈਂਗਸਟਰ ਜੈਪਾਲ ਨੂੰ ਪਨਾਹ ਦੇਣ ਵਾਲਾ ਭਰਤ ਪੁਲਿਸ ਦੇ ਸ਼ਿਕੰਜੇ 'ਚ, ਅੱਜ ਹੋਵੇਗੀ ਮੋਹਾਲੀ ਕੋਰਟ 'ਚ ਪੇਸ਼ੀ

ਪੁਲਿਸ ਟੀਮ ਅੱਜ ਖਰੜ ਅਦਾਲਤ ਵਿੱਚ ਕੋਲਕਾਤਾ ਵਿੱਚ ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਕੁਮਾਰ ਨੂੰ ਪੇਸ਼ ਕਰੇਗੀ

ਗੈਂਗਸਟਰ ਜੈਪਾਲ ਨੂੰ ਪਨਾਹ ਦੇਣ ਵਾਲਾ ਭਰਤ ਪੁਲਿਸ ਦੇ ਸ਼ਿਕੰਜੇ 'ਚ, ਅੱਜ ਹੋਵੇਗੀ ਮੋਹਾਲੀ ਕੋਰਟ 'ਚ ਪੇਸ਼ੀ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ: ਪੰਜਾਬ ਪੁਲਿਸ ਟੀਮ ਅੱਜ ਖਰੜ ਅਦਾਲਤ ਵਿੱਚ ਕੋਲਕਾਤਾ ਵਿੱਚ ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਕੁਮਾਰ ਨੂੰ ਪੇਸ਼ ਕਰੇਗੀ। ਭਰਤ ਕੁਮਾਰ ਲੁਧਿਆਣਾ ਦੇ ਸਾਹਨੇਵਾਲ ਦਾ ਵਸਨੀਕ ਹੈ, ਉਸਦਾ ਵਿਆਹ ਕੋਲਕਾਤਾ ਵਿੱਚ ਹੋਇਆ ਸੀ।

ਪੁਲਿਸ ਭਰਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਉਸ ਦਾ ਰਿਮਾਂਡ ਹਾਸਲ ਕਰੇਗੀ। ਇਹ ਜਾਣਨਾ ਕਿ ਕਦੋਂ ਤੋਂ ਜੈਪਾਲ ਭੁੱਲਰ ਕੋਲਕਾਤਾ ਦੇ ਉਸ ਫਲੈਟ ਵਿੱਚ ਪਨਾਹ ਲੈ ਰਿਹਾ ਸੀ।  ਜੈਪਾਲ ਭੁੱਲਰ ਨੂੰ ਕੌਣ-ਕੌਣ ਮਿਲਣ ਵਾਸਤੇ ਆਇਆ ਸੀ ਅਤੇ ਕੀ ਨਸ਼ਾ ਤਸਕਰੀ ਅਤੇ ਹੋਰਨਾਂ ਜੁਰਮਾਂ ਵਿਚ ਭਾਰਤ ਕੁਮਾਰ ਦਾ ਕੋਈ ਹੱਥ ਹੈ ਜਾਂ ਨਹੀਂ।