SFJ ਨੂੰ ਨੱਥ ਪਾਉਣ ਦੀ ਤਿਆਰੀ, ਕਨੇਡਾ ਜਾਵੇਗੀ NIA

ਡਰੱਗ ਮਾਫੀਆ ਅੱਤਵਾਦੀਆਂ ਦੇ ਮਦਦਗਾਰਾਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਖਾਲਿਸਤਾਨੀ ਸੰਗਠਨ SFJ ਤੇ ਨਕੇਲ ਕਸਣ ਦੀ ਤਿਆਰੀ ਵਿੱਚ ਹੈ

SFJ ਨੂੰ ਨੱਥ ਪਾਉਣ ਦੀ ਤਿਆਰੀ, ਕਨੇਡਾ ਜਾਵੇਗੀ NIA

ਚੰਡੀਗੜ੍ਹ : ਡਰੱਗ ਮਾਫੀਆ ਅੱਤਵਾਦੀਆਂ ਦੇ ਮਦਦਗਾਰਾਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਖਾਲਿਸਤਾਨੀ ਸੰਗਠਨ SFJ ਤੇ ਨਕੇਲ ਕਸਣ ਦੀ ਤਿਆਰੀ ਵਿੱਚ ਹੈ. ਖ਼ਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਦੀ ਜਾਂਚ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ NIA ਕੈਨੇਡਾ ਜਾਏਗੀ ਦੱਸ ਦੇਈਏ ਕਿ ਸੰਗਠਨ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਖ਼ਾਲਿਸਤਾਨੀ ਝੰਡਾ ਫਹਿਰਾਉਣ ਦੇ ਲਈ ਇਨਾਮ ਰਾਸ਼ੀ ਵੀ ਐਲਾਨੀ ਸੀ. ਕਿਸਾਨ ਅੰਦੋਲਨ ਦੀ ਆਡ਼ ਵਿਚ ਵੀ ਇਹ ਸੰਗਠਨ ਆਪਣੀ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਵਿੱਚ ਲੱਗਿਆ ਹੋਇਆ. ਲਖੀਮਪੁਰ ਖੀਰੀ ਦੇ ਵਿਚ ਹੋਈ  ਹਿੰਸਾ ਚ ਵੀ ਇਸ ਸੰਗਠਨ ਦੇ ਕਾਰਕੁਨਾਂ ਦੀ ਮੌਜੂਦਗੀ ਦੀ ਖ਼ਬਰ ਪਤਾ ਲੱਗੀ ਸੀ.  

ਤੁਹਾਨੂੰ ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਪਿੱਛੇ SJF ਦੀ ਹਿੰਸਕ ਗਤੀਵਿਧੀਆਂ ਸਾਹਮਣੇ ਆਈਆਂ ਸਨ ਇਸ ਮਗਰੋਂ ਲਾਲ ਕਿਲੇ ਤੇ ਹੋਈ ਹਿੰਸਾ ਨੂੰ ਲੈ ਕੇ  NIA ਨੇ ਇਸ ਨਾਲ ਜੁੜੇ ਚਾਲੀ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਭੇਜੇ ਸਨ.   ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਗਠਨ ਦੇ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਗ਼ੈਰਕਾਨੂੰਨੀ ਤਰੀਕੇ ਦੇ ਨਾਲ ਫੰਡਿੰਗ ਕੀਤੀ ਗਈ ਹੈ. ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ  ਦੱਸ ਦਈਏ ਕਿ STF ਨੂੰ 2019 ਵਿਚ ਭਾਰਤ ਚ ਬੈਨ ਕਰ ਦਿੱਤਾ ਗਿਆ ਸੀ. ਸਮੇਂ ਸਮੇਂ ਤੇ STF ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਵੀਡੀਓ ਅਤੇ ਆਡੀਓ ਕਾਲ ਰਾਹੀਂ  ਭਾਰਤ ਵਿੱਚ ਹਿੰਸਾ ਭੜਕਾਉਣ ਅਤੇ ਖਾਲਿਸਤਾਨ ਸਬੰਧੀ ਬਿਆਨ ਦਿੰਦਾ ਰਹਿੰਦਾ ਹੈ.