ਨਾਜਾਇਜ਼ ਸੰਬੰਧਾਂ ਤੋਂ ਰੋਕਣਾ ਮਾਂ ਨੂੰ ਪਿਆ ਭਾਰੀ, ਚਾਚੀ ਨੇ ਤਿੰਨ ਮਹੀਨਿਆਂ ਭਤੀਜੀ ਨੂੰ ਦਿੱਤੀ ਰੂਹ ਕੰਬਾਊ ਮੌਤ

ਨਾਜਾਇਜ਼ ਰਿਸ਼ਤੇ ਦੀ ਬਲਿ ਚੜ੍ਹੀ 3 ਮਹੀਨੇ ਦੀ ਬੱਚੀ ਜਿਸਨੂੰ ਉਸਦੀ ਚਾਚੀ ਨੇ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਬੱਚੀ ਦੀ ਮਾਂ ਉਸਨੂੰ ਨਾਜਾਇਜ਼ ਸੰਬੰਧਾਂ ਤੋਂ ਰੋਕਦੀ ਸੀ.

ਨਾਜਾਇਜ਼ ਸੰਬੰਧਾਂ ਤੋਂ ਰੋਕਣਾ ਮਾਂ ਨੂੰ ਪਿਆ ਭਾਰੀ, ਚਾਚੀ ਨੇ ਤਿੰਨ ਮਹੀਨਿਆਂ ਭਤੀਜੀ ਨੂੰ ਦਿੱਤੀ ਰੂਹ ਕੰਬਾਊ ਮੌਤ
ਚਾਚੀ ਨੇ ਤਿੰਨ ਮਹੀਨਿਆਂ ਭਤੀਜੀ ਨੂੰ ਦਿੱਤੀ ਰੂਹ ਕੰਬਾਊ ਮੌਤ

ਸੁਨੀਲ ਨਾਗਪਾਲ/ਜਲਾਲਾਬਾਦ : ਨਾਜਾਇਜ਼ ਸੰਬੰਧ ਅਕਸਰ ਰਿਸ਼ਤਿਆਂ ਦੇ ਕਤਲ ਦਾ ਕਾਰਨ ਬਣਦੇ ਹਨ. ਕਈ ਵਾਰ ਲੋਕ ਇੰਨੇ ਸਵਾਰਥੀ ਹੋ ਜਾਂਦੇ ਹਨ ਕਿ ਉਹਨਾਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਨਾਜਾਇਜ਼ ਰਿਸ਼ਤਾ ਜਾਇਜ਼ ਨਹੀਂ ਹੋ ਸਕਦਾ ਚਾਹੇ ਉਹ ਕਿੰਨੀ ਹੀ ਕੌਸ਼ਿਸ਼ ਕਿਉਂ ਨਾ ਕਰ ਲੈਣ. ਇਸੇ ਨਾਜਾਇਜ਼ ਰਿਸ਼ਤੇ ਦੀ ਬਲਿ ਚੜ੍ਹੀ 3 ਮਹੀਨੇ ਦੀ ਬੱਚੀ ਜਿਸਨੂੰ ਉਸਦੀ ਚਾਚੀ ਨੇ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਬੱਚੀ ਦੀ ਮਾਂ ਉਸਨੂੰ ਨਾਜਾਇਜ਼ ਸੰਬੰਧਾਂ ਤੋਂ ਰੋਕਦੀ ਸੀ.

ਇਹ ਸੀ ਮਾਮਲਾ 

ਜਲਾਲਾਬਾਦ ਸਬ ਡਿਵੀਜ਼ਨ ਵਿੱਚ ਪੈਂਦੇ ਥਾਣਾ ਅਮੀਰ ਖਾਸ ਦੇ  ਪਿੰਡ ਸੈਦੋਕਾ ਵਿੱਚੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ  ਮਿਲੀ ਜਾਣਕਾਰੀ ਅਨੁਸਾਰ ਪਿੰਡ ਸੈਦੋਕੇ ਵਿਚ ਰਹਿਣ ਵਾਲੀ ਸੁਖਪ੍ਰੀਤ ਨਾਮ ਦੀ ਔਰਤ ਨੇ ਆਪਣੀ 3 ਮਹੀਨਿਆਂ ਦੀ ਭਤੀਜੀ ਮਹਿਕਦੀਪ ਨੂੰ ਜਿਊਂਦੇ ਆਪਣੇ ਹੀ ਘਰ ਦੇ ਵਿਚ ਟੋਆ ਪੁੱਟ ਕੇ ਇਸ ਲਈ ਦੱਬ ਦਿੱਤਾ ਕਿ ਮਹਿਕਦੀਪ ਦੀ ਮਾਂ ਉਸ ਨੂੰ ਆਪਣੇ ਭਤੀਜੇ ਨਾਲ ਨਾਜਾਇਜ਼ ਸੰਬੰਧਾਂ ਤੋਂ ਰੋਕਦੀ ਸੀ. 

ਚਾਚੀ ਬਣੀ ਕਾਤਿਲ 
ਮ੍ਰਿਤਕ ਮਹਿਕਦੀਪ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਦੇ ਸਮੇਂ ਉਹ ਆਪਣੇ ਗੁਆਂਢੀਆਂ ਦੇ ਘਰ ਆਪਣੀ 3 ਮਹੀਨਿਆਂ ਦੀ ਬੱਚੀ ਨੂੰ ਛੱਡ ਬੈਂਕ ਕਿਸੇ ਕੰਮਕਾਰ ਲਈ ਗਈ ਸੀ ਅਤੇ ਜਦੋਂ ਵਾਪਸ ਆਈ ਤਾਂ ਗੁਆਂਢੀਆਂ ਨੇ ਦੱਸਿਆ ਕਿ ਉਸ ਦੀ ਬੱਚੀ ਨੂੰ ਉਸ ਦੀ ਦਰਾਣੀ ਯਾਨੀ ਬੱਚੀ ਦੀ ਚਾਚੀ ਲੈ ਗਈ ਹੈ ਅਤੇ ਜਦ ਬੱਚੀ ਦੀ ਚਾਚੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਬੱਚੀ ਦਾ 5 ਸਾਲ ਦਾ ਭਰਾ ਉਸ ਦੇ ਕੋਲੋਂ ਬੱਚੀ ਨੂੰ ਲੈ ਗਿਆ ਹੈ ਜਿਸ ਤੋਂ ਬਾਅਦ ਬੱਚੀ ਦੀ ਭਾਲ ਸ਼ੁਰੂ ਹੋ ਗਈ.  ਪਿੰਡ ਵਾਸੀਆਂ ਅਤੇ ਪੰਚਾਇਤ ਨੇ ਬੱਚੀ ਨੂੰ ਪਿੰਡ ਵਿੱਚ  ਸਾਰੀ ਥਾਏਂ ਲੱਭਿਆ ਪਰ ਉਹ ਨਹੀਂ ਮਿਲੀ ਅਤੇ ਅੱਜ ਬੱਚੀ ਦੀ ਚਾਚੀ ਨੇ ਹੀ ਰੌਲਾ ਪਾ ਕੇ ਦੱਸਿਆ ਕਿ ਬੱਚੀ ਘਰ ਦੇ ਵਿੱਚ ਪੁੱਟੇ ਟੋਏ ਵਿੱਚ ਦੱਬੀ ਹੋਈ ਹੈ ਜਿਸ ਦੇ ਘਰਵਾਲਿਆਂ ਨੇ ਉਸ ਬੱਚੀ ਦੀ ਡੈੱਡ ਬਾਡੀ ਨੂੰ ਕੱਢਿਆ।  

ਪੁਲਿਸ ਨੇ ਫੜਿਆ ਮੁਲਜ਼ਮ 
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਜਲਾਲਾਬਾਦ ਦੇ DSP ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਬੱਚੀ ਦੀ ਚਾਚੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਹੈਰਾਨੀਜਨਕ ਖੁਲਾਸੇ ਕੀਤੇ। ਬੱਚੀ ਦੀ ਚਾਚੀ ਨੇ ਦੱਸਿਆ ਕਿ ਉਸ ਨੇ ਜਿਊਂਦੀ ਬੱਚੀ ਨੂੰ ਆਪਣੇ ਘਰ ਦੇ ਵਿਹੜੇ ਵਿਚ ਟੋਆ ਪੁੱਟ ਕੇ ਉਸ ਵਿਚ ਦੱਬ ਦਿੱਤਾ ਅਤੇ ਤੜਕਸਾਰ 4 ਵਜੇ ਬੱਚੀ ਨੂੰ ਉਥੋਂ ਕੱਢ ਕੇ ਘਰ ਦੇ ਵਿਚ ਬਣੇ ਸੀਵਰੇਜ ਟੈਂਕ ਵਿੱਚ ਸੁੱਟ ਦਿੱਤਾ। ਜਦ ਉਸ ਨੂੰ ਲੱਗਾ ਕਿ ਕਿਸੇ ਨੂੰ ਪਤਾ ਨਾ ਲੱਗੇ ਤਾਂ ਉਸ ਨੇ ਦੁਬਾਰਾ ਟੈਂਕ ਵਿੱਚੋਂ ਕੱਢ ਕੇ ਬੱਚੀ ਨੂੰ ਮਿੱਟੀ ਦੇ ਟੋਏ ਵਿੱਚ ਦੱਬ ਦਿੱਤਾ। ਜਿੱਥੇ ਮਿੱਟੀ ਤਾਜ਼ੀ ਪੁੱਟੀ ਹੋਣ ਕਰਕੇ ਪਿੰਡ ਵਾਸੀਆਂ ਨੇ ਉੱਥੋਂ ਬੱਚੀ ਦੀ ਡੈੱਡ ਬਾਡੀ ਨੂੰ ਬਰਾਮਦ ਕੀਤਾ। ਫਿਲਹਾਲ ਪੁਲਿਸ ਵੱਲੋਂ  ਕਾਰਵਾਈ ਕਰਦੇ ਹੋਏ ਮੁਲਜ਼ਮ ਔਰਤ ਨੂੰ ਹਿਰਾਸਤ ਵਿੱਚ ਲੈ ਉਸ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਬੱਚੀ ਦੀ ਮ੍ਰਿਤਕ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ.   

WATCH LIVE TV