PUBG GAME ਹੁਣ 5 ਘੰਟੇ ਹੀ ਖੇਡ ਸਕੋਗੇ, ਜੂਨ ਦੇ ਬਾਅਦ ਲੱਗ ਸਕਦੀ ਹੈ ਕਈ ਪਾਬੰਦੀਆਂ
Advertisement

PUBG GAME ਹੁਣ 5 ਘੰਟੇ ਹੀ ਖੇਡ ਸਕੋਗੇ, ਜੂਨ ਦੇ ਬਾਅਦ ਲੱਗ ਸਕਦੀ ਹੈ ਕਈ ਪਾਬੰਦੀਆਂ

PUBG ਨੇ ਭਾਰਤ ਸਰਕਾਰ ਨੂੰ ਲਿਖਿਆ ਪੱਤਰ 

PUBG ਨੇ ਭਾਰਤ ਸਰਕਾਰ ਨੂੰ ਲਿਖਿਆ ਪੱਤਰ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : PubG Game ਦੀ ਵਜ੍ਹਾਂ ਕਰ ਕੇ ਲਗਾਤਾਰ ਬੱਚੇ ਪ੍ਰਭਾਵਿਤ ਹੋ ਰਹੇ ਨੇ, ਸਿਰਫ਼ ਇਨ੍ਹਾਂ ਹੀ ਨਹੀਂ ਇਹ ਗੇਮ ਕਈ ਬੱਚਿਆਂ ਲਈ ਖ਼ਤਰਨਾਕ ਸਾਬਿਤ ਹੋ ਰਹੀ ਹੈ, PubG ਨੇ ਭਾਰਤ ਸਰਕਾਰ ਦੇ ਇਲੈੱਕਟ੍ਰਾਨਿਕ ਐਂਡ ਇਨਫਰਮੇਸ਼ਨ ਇਲੈੱਕਟ੍ਰਾਨਿਕ ਮੰਤਰਾਲੇ ਨੂੰ ਲਿਖਿਆ ਹੈ ਕਿ ਜੂਨ 2020 ਤੱਕ ਗੇਮ ਨੂੰ ਲੈਕੇ ਉਹ ਕਈ ਸੇਫ਼ ਗਾਰਡ ਲੈਕੇ ਆਈ ਹੈ ਤਾਕੀ ਬੱਚਿਆਂ 'ਤੇ PubG ਗੇਮ ਦਾ ਕੋਈ ਬੁਰਾ ਅਸਰ ਨਾ ਹੋਵੇ,PubG ਨੇ ਆਪਣਾ ਪ੍ਰਪੋਜ਼ਲ ਵੀ ਮੰਤਰਾਲੇ ਨਾਲ ਸਾਂਝਾ ਕੀਤਾ ਹੈ, ਮੰਤਰਾਲੇ ਵੱਲੋਂ PubG ਦੇ ਪ੍ਰਪੋਜ਼ਲ  'ਤੇ  ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐੱਚਸੀ ਅਰੋੜਾ ਤੋਂ ਰਾਏ ਮੰਗੀ ਗਈ ਹੈ, 12 ਜੂਨ ਤੱਕ ਉਨ੍ਹਾਂ ਨੂੰ ਆਪਣੀ ਰਾਏ ਦੇਣੀ ਹੈ,ਐੱਚਸੀ ਅਰੋੜਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ PubG ਗੇਮ ਬੰਦ  ਕਰਨ ਦੇ ਲਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਨਹਿਤ ਪਟੀਸ਼ਨ ਦਾਖ਼ਲ ਕੀਤੀ  ਸੀ 

PubG ਨੇ ਆਪਣੀ ਸਫ਼ਾਈ ਵਿੱਚ ਕੀ ਕਿਹਾ ?

ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐੱਚਸੀ ਅਰੋੜਾ ਨੇ ਦੱਸਿਆ ਕਿ PubG ਨੇ ਪਹਿਲਾਂ ਤਾਂ ਆਪਣੇ ਪੱਤਰ ਵਿੱਚ ਇਹ ਕਿਹਾ ਸੀ ਕਿ Pubg ਗੇਮ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚ ਦਾ ਹੈ, ਹਾਲਾਂਕਿ ਕੇਂਦਰ ਸਰਕਾਰ ਨੂੰ ਭੇਜੇ ਗਏ ਆਪਣੇ ਪੱਤਰ ਵਿੱਚ ਉਨ੍ਹਾਂ ਨੇ ਗੇਮ ਖੇਡਣ ਦੇ ਟਾਈਮ ਨੂੰ ਘੱਟ ਕਰਨ ਅਤੇ OTP ਬੈਸਟ ਰਿਸਟਰਿਸ਼ਨ(Restriction) ਲਗਾਉਣ ਦਾ ਮਤਾ ਰੱਖਿਆ ਹੈ,ਮੰਤਰਾਲੇ ਨੂੰ ਭੇਜੇ ਗਏ ਜਵਾਬ ਵਿੱਚ PubG ਨੇ ਮਾਈਨਰ ਦੇ ਲਈ  2nd - 3rd - 5th Hour game time regulation framework ਲਾਗੂ ਕਰਨ ਬਾਰੇ ਲਿਖਿਆ ਹੈ, ਉਨ੍ਹਾਂ ਨੇ ਕਿਹਾ ਕਿ ਜੂਨ 2020 ਤੱਕ ਗੇਮ ਨੂੰ ਖੇਡਣ ਦੇ ਲਈ  ਪਹਿਲਾਂ  2 ਘੰਟੇ ਫਿਰ 1 ਘੰਟੇ ਦਾ ਬ੍ਰੇਕ ਫਿਰ 3 ਘੰਟੇ ਖੇਡਣ 'ਤੇ OTP ਭੇਜਣਾ ਅਤੇ ਵਧ ਤੋਂ ਵਧ 5 ਘੰਟੇ ਤੱਕ ਖੇਡਣ ਦੀ ਇਜਾਜ਼ਤ ਦਾ ਮਤਾ ਰੱਖਿਆ ਹੈ, ਹਾਲਾਂਕਿ ਐਡਲਟ(Adult) ਨੂੰ ਜ਼ਿਆਦਾ ਘੰਟੇ ਗੇਮ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ 

PubG 'ਤੇ ਵਕੀਲ HC ਅਰੋੜਾ ਦਾ ਸਟੈਂਡ

ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ HC ਅਰੋੜਾ ਨੇ ਦਸੰਬਰ 2019 ਵਿੱਚ ਇੱਕ ਜਨਹਿਤ ਪਟੀਸ਼ਨ ਹਾਈਕੋਰਟ ਵਿੱਚ ਦਾਖ਼ਲ ਕੀਤੀ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਮੰਤਰਾਲੇ ਨੂੰ ਰੀਪ੍ਰਜੈਂਟੇਸ਼ਨ ਦਿੱਤਾ ਸੀ ਉਸ ਦੇ ਜਵਾਬ ਵਿੱਚ ਵਿੱਚ PubG
ਵੱਲੋਂ ਭੇਜੇ ਗਏ ਜਵਾਬ ਨੂੰ ਮੰਤਰਾਲੇ ਨੇ ਵਕੀਲ ਐੱਚਸੀ ਅਰੋੜਾ ਨਾਲ ਸਾਂਝਾ ਕੀਤਾ ਹੈ,12 ਜੂਨ ਤੱਕ ਐੱਚਸੀ ਅਰੋੜਾ ਆਪਣਾ ਜਵਾਬ ਦਾਖ਼ਲ ਕਰਨਾ ਹੈ ਪਰ ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ PubG Game 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗਣੀ ਚਾਹੀਦੀ ਹੈ, ਉਨ੍ਹਾਂ PubG ਦੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਉਸ ਦੀ ਗੇਮ ਨਾਲ ਕੋਈ ਬੁਰਾ ਅਸਰ ਨਹੀਂ ਪੈਂਦਾ,ਉਨ੍ਹਾਂ ਕਿਹਾ ਜਿਹੜੇ ਬੱਚੇ PubG ਖੇਡ ਦੇ ਨੇ ਉਹ ਇਸ ਤੋਂ ਪ੍ਰਭਾਵਿਤ ਹੋਕੇ ਪੂਰਾ-ਪੂਰਾ ਦਿਨ Game ਖੇਡ ਦੇ ਨੇ, ਇੱਥੋਂ ਤੱਕ ਇੱਕ ਦੂਜੇ ਨੂੰ ਮਾਰਨ ਤੱਕ ਦੀ ਗੱਲ ਕਰਦੇ ਨੇ, ਉਨ੍ਹਾਂ ਕਿਹਾ ਕਿ ਜੇਕਰ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ  PubG ਗੇਮ ਦੀ ਵਜ੍ਹਾਂ ਕਰਕੇ ਕਈ ਬੱਚਿਆਂ ਦਾ ਨੁਕਸਾਨ ਹੋਇਆ ਹੈ,ਐੱਚਸੀ ਅਰੋੜਾ ਨੇ ਕਿਹਾ ਕਿ ਸਾਡਾ ਸਟੈਂਡ ਕਲੀਅਰ ਹੈ ਕਿ PubG Game ਨੂੰ ਬੰਦ ਕਰਨਾ ਚਾਹੀਦੀ ਹੈ   

 

 

 

Trending news