ਗੈਰ ਕਾਨੂੰਨੀ ਮਾਇਨਿੰਗ 'ਤੇ EXCLUSIVE ਰਿਪੋਰਟ ਪੜੋ,NGT ਨੇ 632 ਕਰੋੜ ਠੋਕਿਆ ਜੁਰਮਾਨਾ,ਪਰ ਨਹੀਂ ਵਸੂਲਿਆ ਧੇਲਾ

ਪੰਜਾਬ ਦੇ ਇਸ ਇਲਾਕੇ 'ਚ ਧੜਲੇ ਨਾਲ ਹੋ ਰਹੀ ਗੈਰ ਕਾਨੂੰਨੀ ਮਾਇਨਿੰਗ,NGT ਨੇ ਠੋਕਿਆ 632 ਕਰੋੜ ਦਾ ਜੁਰਮਾਨਾ

ਗੈਰ ਕਾਨੂੰਨੀ ਮਾਇਨਿੰਗ 'ਤੇ EXCLUSIVE ਰਿਪੋਰਟ ਪੜੋ,NGT ਨੇ 632 ਕਰੋੜ ਠੋਕਿਆ ਜੁਰਮਾਨਾ,ਪਰ ਨਹੀਂ ਵਸੂਲਿਆ ਧੇਲਾ
ਪੰਜਾਬ ਦੇ ਇਸ ਇਲਾਕੇ 'ਚ ਧੜਲੇ ਨਾਲ ਹੋ ਰਹੀ ਗੈਰ ਕਾਨੂੰਨੀ ਮਾਇਨਿੰਗ,NGT ਨੇ ਠੋਕਿਆ 632 ਕਰੋੜ ਦਾ ਜੁਰਮਾਨਾ

ਬਜ਼ਮ ਵਰਮਾ,ਬਿਮਲ ਕੁਮਾਰ/ ਆਨੰਦਪੁਰ ਸਾਹਿਬ : 2017 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਗੈਰ ਕਾਨੂੰਨੀ ਮਾਇਨਿੰਗ ਵੱਡਾ ਮੁੱਦਾ ਸੀ,ਕਾਂਗਰਸ ਨੇ ਇਸ ਮੁੱਦੇ 'ਤੇ ਅਕਾਲੀ ਦਲ ਨੂੰ ਘੇਰਿਆ ਸੀ, ਵਜ਼ਾਰਤ ਵਿੱਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਗੈਰ ਕਾਨੂੰਨੀ ਮਾਇਨਿੰਗ ਨੂੰ ਰੋਕਣ ਦੇ ਲਈ ਨਵੀਂ ਪਾਲਿਸੀ ਵੀ ਬਣਾਈ ਪਰ ਹੁਣ ਵੀ ਸੂਬੇ ਵਿੱਚ ਗੈਰ ਕਾਨੂੰਨੀ ਮਾਇੰਗ ਜਾਰੀ ਹੈ,RTI ਕਾਰਕੁਨ ਦਿਨੇਸ਼ ਚੱਢਾ ਨੇ ਕਾਫ਼ੀ ਸਮੇਂ ਪਹਿਲਾਂ NGT ਵਿੱਚ  ਆਨੰਦਪੁਰ ਸਾਹਿਬ ਅਤੇ ਰੋਪੜ ਵਿੱਚ ਚੱਲ ਰਹੀ ਗੈਰ ਕਾਨੂੰਨੀ ਮਾਇੰਗ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ NGT ਦੀ ਟੀਮ ਵੱਲੋਂ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਸਰੇਆਮ ਗੈਰ ਕਾਨੂੰਨੀ ਮਾਇਨਿੰਗ ਦੀਆਂ ਤਸਵੀਰਾਂ ਸਾਹਮਣੇ ਆਇਆ, NGT ਨੇ ਕਿਹਾ ਸੀ ਕਿ ਨਜਾਇਜ਼ ਮਾਇੰਨਿੰਗ ਨੂੰ ਫ਼ੌਰਨ ਰੋਕਿਆ ਜਾਵੇ ਅਤੇ ਅਧਿਕਾਰੀਆਂ ਦੇ ਸਾਹਮਣੇ ਇਹ ਹੋ ਰਿਹਾ ਹੈ ਉਨ੍ਹਾਂ  ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ, NGT ਨੇ ਗੈਰ ਕਾਨੂੰਨੀ ਮਾਇਨਿੰਗ ਦੇ ਖ਼ਿਲਾਫ਼ ਐਕਸ਼ਨ ਲੈਂਦੇ ਹੋਏ ਪ੍ਰਸ਼ਾਸਨ ਨੂੰ ਇਹ ਨਿਰਦੇਸ਼ ਦਿੱਤੇ ਸਨ ਕਿ  320 ਕਰੋੜ ਦਾ ਜੁਰਮਾਨਾ ਵਸੂਲਿਆ ਜਾਵੇ ਜਿਸ ਨੂੰ ਨਹੀਂ ਵਸੂਲਿਆ ਗਿਆ, RTI ਕਾਰਜਕਰਤਾ ਦਿਨੇਸ਼ ਚੱਢਾ ਵੱਲੋਂ   NGT ਇੱਕ ਵਾਰ ਮੁੜ ਤੋਂ ਅਰਜ਼ੀ ਪਾਈ ਗਈ, ਜਿਸ ਤੋਂ ਬਾਅਦ   NGT ਨੇ ਪੰਜਾਬ ਪ੍ਰਦੂਸ਼ਨ ਕੰਟਰੋਲਬੋਰਡ ਨੂੰ ਕਿਹਾ  ਕਿ ਗੈਰ ਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਤੋਂ ਡਬਲ  632 ਕਰੋੜ ਦਾ ਜੁਰਮਾਨਾ ਵਸੂਲਿਆਂ ਜਾਵੇ,ਦਿਨੇਸ਼ ਚੱਢਾ ਨੇ ਕਿਹਾ ਪਰ ਹੁਣ ਵੀ ਸਰਕਾਰ ਵੱਲੋਂ ਇਸ 'ਤੇ ਐਕਸ਼ਨ ਨਹੀਂ ਲਿਆ ਜਾ ਰਿਹਾ ਯਾਨੀ ਸਰਕਾਰ ਕੋਰਟ ਦੇ ਨਿਯਮਾਂ ਦਾ ਉਲੰਘਣ ਕਰ ਰਹੀ ਹੈ   

 
ਗੈਰ ਕਾਨੂੰਨੀ ਮਾਇਨਿੰਗ 'ਤੇ ਜ਼ੀ ਮਡੀਆ ਦੀ ਗਰਾਉਂਡ ਰਿਪੋਰਟ 

ਜ਼ੀ ਮੀਡੀਆ ਪੱਤਰ ਬਜ਼ਮ ਵਰਮਾ ਨੇ ਸ੍ਰੀ ਆਨੰਦਪੁਰ ਸਾਹਿਬ ਜਿੱਥੇ ਗੈਰ ਕਾਨੂੰਨੀ ਤਰੀਕੇ ਨਾਲ  ਮਾਇਨਿੰਗ ਹੋ ਰਹੀ ਸੀ ਉਸ ਦਾ ਗਰਾਉਂਡ 'ਤੇ ਜਾਕੇ ਜਾਇਜ਼ਾ ਲਿਆ, ਰਿਪੋਰਟਰ ਮੁਤਾਬਿਕ ਇਲਾਕੇ ਵਿੱਚ ਸਰੇਆਮ ਗੈਰ ਕਾਨੂੰਨੀ ਤੋਰ 'ਤੇ ਮਾਇਨਿੰਗ ਦਾ ਕੰਮ ਚੱਲ ਰਿਹਾ  ਸੀ, ਮਾਇਨਿੰਗ ਵਿਭਾਗ ਨੇ 9 ਫੁੱਟ ਦੀ ਮਨਜ਼ੂਰੀ ਦਿੱਤੀ ਸੀ, ਪਰ 20 ਤੋਂ 25 ਫੁੱਟ ਤੱਕ ਗੈਰ ਕਾਨੂੰਨੀ ਮਾਇਨਿੰਗ ਕੀਤੀ ਗਈ ਸੀ,ਖੁਦਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਦਰਿਆ 'ਤੇ ਬਣੇ ਪੁਲ ਦੇ ਪਿਲਰਾਂ 'ਤੇ ਵੀ ਦਰਾਰਾਂ ਵੇਖਿਆ ਜਾ ਸਕਦੀਆਂ ਨੇ,ਸ੍ਰੀ ਆਨੰਦਪੁਰ ਸਾਹਿਬ ਤੋਂ ਜ਼ੀ ਮੀਡੀਆ ਪੱਤਰ ਬਿਮਲ ਕੁਮਾਰ ਮਾਇਨਿੰਗ ਨੂੰ ਲੈਕੇ ਲੰਮੇ ਵਕਤ ਤੋਂ ਰਿਪੋਟਿੰਗ ਕਰ ਰਹੇ ਨੇ ਉਨ੍ਹਾਂ ਨੇ ਦੱਸਿਆ ਕਿ  ਰਾਤ 8 ਵਜੇ ਤੋਂ ਲੈਕੇ ਸਵੇਰ ਤੱਕ ਖੁੱਲ੍ਹੇਆਮ ਗੈਰ ਕਾਨੂੰਨੀ ਮਾਇਨਿੰਗ ਹੁੰਦੀ ਹੈ, ਆਨੰਦਪੁਰ ਸਾਹਿਬ ਦੇ ਜਿਸ ਇਲਾਕੇ ਵਿੱਚ ਜ਼ੀ ਮੀਡੀਆ ਦੀ ਟੀਮ ਪਹੁੰਚੀ ਸੀ ਉਧਰ ਕਰੈਸ਼ਰ ਮਸ਼ੀਨਾਂ ਦੇ ਨਿਸ਼ਾਨ ਵੇਖੇ ਜਾ ਸਕਦੇ ਸਨ, ਸਿਰਫ਼ ਇੰਨਾ ਹੀ ਮਾਇਨਿੰਗ ਮਾਫ਼ੀਆ ਨੇ ਪੁਲਿਸ ਪ੍ਰਸ਼ਾਸਨ ਤੋਂ ਬਚਣ ਦੇ ਲਈ ਆਪਣੇ ਵੱਖ ਤੋਂ ਰਸਤੇ ਬਣਾਏ ਨੇ,ਪ੍ਰਸ਼ਾਸਨ 2-4 ਟਿਪਰ ਫੜ ਲੈਂਦਾ ਹੈ ਪਰ ਉਸ ਤੋਂ ਬਾਅਦ ਮੁੜ ਤੋਂ ਨਜਾਇਜ਼ ਮਾਇਨਿੰਗ ਹੁੰਦੀ ਹੈ  

ਗੈਰ ਕਾਨੂੰਨੀ ਮਾਇਨਿੰਗ 'ਤੇ ਪਿੰਡ ਵਾਲਿਆਂ ਨੇ ਇਹ ਦੱਸਿਆ 

ਜ਼ੀ ਮੀਡੀਆ ਦੀ ਟੀਮ ਨੇ ਜਦੋਂ ਬਲਾਚੌਰ ਦੇ ਪਿੰਡ ਚਾਂਦਪੁਰ ਰੁੜਕੀ ਦੇ ਪਿੰਡ ਵਾਲਿਆਂ ਨਾਲ ਗੈਰ ਕਾਨੂੰਨੀ ਮਾਇਨਿੰਗ ਦੇ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਵੱਡੇ ਪੱਧਰ ਤੇ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ,ਜ਼ੀ ਮੀਡੀਆ ਦੀ ਟੀਮ ਲਈ ਗੈਰ ਕਾਨੂੰਨੀ ਮਾਇਨਿੰਗ ਵਾਲੀ ਥਾਂ 'ਤੇ ਪਹੁੰਚਣਾ ਚੁਨੌਤੀ ਸੀ, ਜੋਖ਼ਿਮ ਕਾਫ਼ੀ ਸੀ ਪਰ ਸਾਡੀ ਟੀਮ  ਜਦੋਂ ਪਹੁੰਚੀ ਤਾਂ ਮਾਇਨਿੰਗ ਵਿੱਚ ਲੱਗੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤਾ ਉਨ੍ਹਾਂ ਨੇ ਕਿਹਾ ਮਾਲਿਕ ਨਾਲ ਗੱਲ ਕਰੋਂ ਜਦੋਂ ਜ਼ੀ ਮੀਡੀਆ ਦੀ ਟੀਮ   ਮਾਲਿਕ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਬਿਨਾਂ ਕੈਮਰੇ ਦੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਪਰ ਜਦੋਂ ਸਾਡੀ ਟੀਮ ਨੇ ਕੈਮਰੇ ਦੇ ਸਾਹਮਣੇ ਗੱਲਬਾਤ ਕਰਨ ਲਈ ਅੜ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮਾਇਨਿੰਗ ਨਾਲ ਜੁੜੇ ਸਾਰੇ ਦਸਤਾਵੇਜ਼ ਉਨ੍ਹਾਂ ਕੋਲ ਨੇ, ਜਦੋਂ ਉਨ੍ਹਾਂ ਨੂੰ ਕਾਗਜ਼ਾਦ ਪੇਸ਼ ਕਰਨ ਲਈ ਕਿਹਾ ਤਾਂ ਉਹ ਭੱਜ ਦੇ ਹੋਏ ਨਜ਼ਰ ਆਏ  ਅਤੇ ਕੰਮ ਬੰਦ ਕਰ ਦਿੱਤਾ,ਪਿੰਡ ਵਾਲਿਆਂ ਨੇ ਕਿਹਾ ਮਾਇਨਿੰਗ ਵਿਭਾਗ ਦੀ ਰੋਕ ਦੇ ਬਾਵਜੂਦ ਇਹ ਲੋਕ ਕਈ ਪਿੰਡਾਂ ਵਿੱਚ ਇਸੇ ਤਰ੍ਹਾਂ ਗੈਰ ਕਾਨੂੰਨੀ ਮਾਇਨਿੰਗ ਕਰ ਰਹੇ ਨੇ  

ਆਪ ਨੇ ਸਰਕਾਰ ਤੋਂ ਪੁੱਛਿਆ ਇਹ ਸਵਾਲ  

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਮਾਇਨਿੰਗ ਦੀ ਪੜਤਾਲ 'ਤੇ ਕਿਹਾ ਕਿ ਕੈਪਟਨ ਸਰਕਾਰ ਦੀ ਹਲਾਸ਼ੇਰੀ 'ਤੇ ਹੀ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ, ਉਨ੍ਹਾਂ ਕਿਹਾ ਇਸ ਲਈ NGT ਵੱਲੋਂ ਕਰੋੜਾਂ ਦਾ ਜੁਰਮਾਨਾ ਲਗਾਉਣ ਦੇ ਬਾਵਜੂਦ ਵਸੂਲੀ ਨਹੀਂ ਕੀਤੀ ਜਾ ਰਹੀ ਹੈ, ਵਿਧਾਇਕ ਅਮਨ ਅਰੋੜਾ ਨੇ ਪੰਜਾਬ ਵਿਧਾਨਸਭਾ ਵਿੱਚ ਦਰਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਹਵਾਲਾ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਅਕਾਲੀ ਅਤੇ ਬੀਜੇਪੀ ਦੇ ਰੇਤ ਮਾਫ਼ਿਆ ਦੀ ਲਿਸਟ ਉਨ੍ਹਾਂ ਕੋਲ ਹੈ  ਪਰ ਫਿਰ ਵੀ ਉਨ੍ਹਾਂ ਨੇ ਪਿਛਲੇ ਸਾਢੇ ਤਿੰਨ ਸਾਲ ਵਿੱਚ ਇਸ ਤੇ ਕੋਈ ਕਾਰਵਾਹੀ ਨਹੀਂ ਕੀਤੀ