ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਲਾਈ ਫੱਟਕਾਰ
Advertisement

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਲਾਈ ਫੱਟਕਾਰ

ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿੱਚ ਪਹਿਲਾ ਹੀ ਹਾਈ ਕੋਰਟ ਨੇ ਸੈਣੀ ਨੂੰ ਅੰਤਰਿਮ ਜਮਾਨਤ ਦੇ ਰੱਖੀ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਲਾਈ ਫੱਟਕਾਰ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ: ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿੱਚ ਪਹਿਲਾ ਹੀ ਹਾਈ ਕੋਰਟ ਨੇ ਸੈਣੀ ਨੂੰ ਅੰਤਰਿਮ ਜਮਾਨਤ ਦੇ ਰੱਖੀ ਹੈ। ਮੰਗਲਵਾਰ ਨੂੰ ਸੈਣੀ ਨੇ ਇੱਕ ਅਰਜੀ ਦਾਇਰ ਕਰਕੇ ਕਿਹਾ ਕਿ ਵਿਜੀਲੈਂਸ ਉਨ੍ਹਾਂ ਦੇ ਖਿਲਾਫ਼ ਦਰਜ ਮਾਮਲੇ ਵਿੱਚ ਨਵੀਆਂ ਧਾਰਾਵਾਂ ਜੋੜ ਕੇ ਕਾਰਵਾਈ ਕਰ ਸਕਦੀ ਹੈ। ਇਸ ਲਈ ਅਗਰ ਵਿਜੀਲੈਂਸ ਕੋਈ ਕਾਰਵਾਈ ਕਰਦੀ ਹੈ ਤਾਂ ਪਹਿਲਾ ਹਾਈਕੋਰਟ ਤੋਂ ਇਜਾਜਤ ਲਈ ਜਾਵੇ।

ਹਾਈ ਕੋਰਟ ਨੇ ਸੈਣੀ ਦੀ ਇਸ ਅਰਜੀ ਤੇ ਸੈਣੀ ਨੂੰ ਫੱਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਅੰਤਰਿਮ ਰਾਹਤ ਮਿਲ ਚੁੱਕੀ ਹੈ। ਹੁਣ ਉਹ ਸੀਮਾ ਦਾ ਉਲੰਘਣ ਨਾ ਕਰਨ, ਨਹੀਂ ਤਾਂ ਹਾਈਕੋਰਟ ਇਸ ਅਰਜੀ ਨੂੰ ਖਾਰਿਜ ਕਰ ਦਵੇਗਾ। ਇਸ ਤੇ ਸੈਣੀ ਨੇ ਆਪਣੀ ਅਰਜੀ ਨੂੰ ਵਾਪਸ ਲੈ ਲਿਆ ਹੈ, ਜਿਸ ਦੇ ਚਲਦੇ ਹਾਈ ਕੋਰਟ ਨੇ ਇਸ ਅਰਜੀ ਨੂੰ ਖਾਰਜ ਕਰ ਦਿੱਤਾ ਹੈ।.

WATCH LIVE TV

Trending news