ਬਰਨਾਲਾ ਵਿੱਚ 4 ਨਸ਼ਾ ਸਮਗਲਰ ਗਿਰਫ਼ਤਾਰ,ਇੰਨੇ ਲੱਖ ਫੜੀਆਂ ਗਈਆਂ ਨਸ਼ੇ ਦੀਆਂ ਗੋਲੀਆਂ ਤੇ ਡਰੱਗ ਮੰਨੀ

ਬਰਨਾਲਾ ਵਿੱਚ ਫੜੇ ਗਏ 4 ਸਮਗਲਰਾਂ ਖ਼ਿਲਾਫ਼ NDPS ਐਕਟ ਅਧੀਨ ਮਾਮਲਾ ਦਰਜ 

 ਬਰਨਾਲਾ ਵਿੱਚ 4 ਨਸ਼ਾ ਸਮਗਲਰ ਗਿਰਫ਼ਤਾਰ,ਇੰਨੇ ਲੱਖ ਫੜੀਆਂ ਗਈਆਂ ਨਸ਼ੇ ਦੀਆਂ ਗੋਲੀਆਂ ਤੇ ਡਰੱਗ ਮੰਨੀ
ਬਰਨਾਲਾ ਵਿੱਚ ਫੜੇ ਗਏ 4 ਸਮਗਲਰਾਂ ਖ਼ਿਲਾਫ਼ NDPS ਐਕਟ ਅਧੀਨ ਮਾਮਲਾ ਦਰਜ

 ਦਵਿੰਦਰ ਸ਼ਰਮਾ/ਬਰਨਾਲਾ : ਪੰਜਾਬ ਵਿੱਚ ਲਾਕਡਾਊਨ ਦੌਰਾਨ ਮਿਲੀ ਢਿੱਲ ਤੋਂ ਬਾਅਦ ਹੁਣ ਸਮਗਲਰ ਵੀ ਸੂਬੇ ਵਿੱਚ ਐਕਟਿਵ ਹੋ ਗਏ ਨੇ, ਬਰਨਾਲਾ ਪੁਲਿਸ ਨੇ 4 ਨਸ਼ਾ ਸਮਗਲਰਾਂ ਨੂੰ ਗਿਰਫ਼ਤਾਰ ਕੀਤਾ ਹੈ ਜਿਨ੍ਹਾਂ 'ਤੇ NDPS ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਫੜੇ ਗਏ ਨਸ਼ਾ ਸਮੱਗਲਰਾਂ ਤੋਂ 2 ਲੱਖ 52 ਹਜ਼ਾਰ 500 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਨਾਲ ਹੀ ਇਨ੍ਹਾਂ ਸਮੱਗਲਰਾਂ ਤੋਂ ਪੁਲਿਸ ਨੇ 4 ਲੱਖ ਦੀ ਡਰੱਗ ਮੰਨੀ ਵੀ ਬਰਾਮਦ ਕੀਤੀ ਹੈ, ਫੜੇ ਗਏ ਸਮੱਗਲਰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਕਰਦੇ ਸਨ, ਬਰਨਾਲਾ ਦੇ ਐੱਸਐੱਸਪੀ ਸੰਦੀਪ ਗੋਇਲ ਨੇ ਦਾਅਵਾ ਕੀਤਾ ਨਸ਼ੇ ਨੂੰ ਲੈ ਕੇ ਜ਼ਿਲ੍ਹਾਂ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ ਅਤੇ ਇਨ੍ਹਾਂ ਸਮੱਗਲਰਾਂ ਤੋਂ ਪੁੱਛ-ਗਿੱਛ ਤੋਂ ਬਾਅਦ ਨਸ਼ੇ ਵਿੱਚ ਸ਼ਾਮਲ ਹੋਰ ਸਮੱਗਲਰਾਂ ਤੱਕ ਵੀ ਪੁਲਿਸ ਪਹੁੰਚਣ ਦੀ ਕੋਸ਼ਿਸ਼ ਕਰੇਗੀ 

ਕਿਵੇਂ ਫੜੇ ਗਏ ਨਸ਼ਾ ਸਮੱਗਲਰ ?

ਬਰਨਾਲਾ ਦੇ ਐੱਸਐੱਸਪੀ ਸੰਦੀਪ ਗੋਇਲ ਨੇ ਜਾਣਕਾਰੀ ਦਿੱਤੀ ਹੈ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਇੱਕ ਨਸ਼ਾ ਸਮੱਗਲਰ ਗਿਰਫ਼ਤਾਰੀ ਕੀਤਾ ਗਿਆ ਸੀ, ਸਮੱਗਲਰ ਤੋਂ 2500 ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਹੋਈਆਂ ਸਨ, ਜਦੋਂ ਪੁਲਿਸ ਨੇ ਸਮੱਗਲਰ ਤੋਂ ਸਖ਼ਤ ਪੁੱਛ-ਗਿੱਛ ਕੀਤੀ ਤਾਂ ਇਨ੍ਹਾਂ ਚਾਰੋ ਸਮੱਗਲਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਇਨ੍ਹਾਂ ਸਮੱਗਲਰਾਂ ਨੂੰ ਫੜਨ ਦੀ ਪੁਲਿਸ ਨੇ ਤਿਆਰੀ ਕੀਤੀ ਅਤੇ ਇਸ ਵਿੱਚ ਕਾਮਯਾਬੀ ਵੀ ਮਿਲੀ, ਪੁਲਿਸ ਨੇ ਇਨ੍ਹਾਂ ਚਾਰੋ ਸਮੱਗਲਰਾਂ ਨੂੰ ਇੱਕ ਕਾਰ ਨਾਲ ਗਿਰਫ਼ਤਾਰ ਕੀਤਾ ਜਿਸ ਵਿੱਚ ਇਨ੍ਹਾਂ ਨੇ ਨਸ਼ੇ ਦੀਆਂ ਗੋਲਿਆਂ ਅਤੇ ਡਰੱਗ ਮੰਨੀ ਰੱਖੀ ਹੋਈ ਸੀ  

ਲਾਕਡਾਊਨ ਦੌਰਾਨ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਚੇਨ ਪੂਰੀ ਤਰ੍ਹਾਂ ਨਾਲ ਟੁੱਟ ਗਈ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀ ਸਿਰਫ਼ ਇੱਕ ਮਹੀਨੇ ਦੇ ਅੰਦਰ  ਪੰਜਾਬ ਵਿੱਚ 86 ਹਜ਼ਾਰ ਲੋਕ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾਉਣ ਲਈ ਪਹੁੰਚੇ ਸਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਸਰਕਾਰ ਨੇ 5 ਲੱਖ ਪੀੜਤਾਂ ਦਾ ਇਲਾਜ ਕੀਤਾ ਸੀ