ਸਕੂਲ ਵੈਨ ਹਾਦਸੇ ਤੋਂ ਬਾਅਦ CM ਕੈਪਟਨ ਦੇ ਨਿਰਦੇਸ਼ਾਂ 'ਤੇ ਵੱਡੇ ਪੱਧਰ 'ਤੇ ਬੱਸਾਂ ਦੀ ਚੈਕਿੰਗ ,270 ਚਲਾਨ ਕੱਟੇ ਗਏ

120 ਸਕੂਲ ਗੱਡੀਆਂ ਨੂੰ ਪੁਲਿਸ ਨੇ ਕੀਤਾ ਜ਼ਬਤ,ਟਰਾਂਸਪੋਰਟ ਮਹਿਕਮੇ ਵੱਲੋਂ ਚਲਾਈ ਗਈ ਸੀ ਮੁਹਿੰਮ  

ਸਕੂਲ ਵੈਨ ਹਾਦਸੇ ਤੋਂ ਬਾਅਦ CM ਕੈਪਟਨ ਦੇ ਨਿਰਦੇਸ਼ਾਂ 'ਤੇ ਵੱਡੇ ਪੱਧਰ 'ਤੇ ਬੱਸਾਂ ਦੀ ਚੈਕਿੰਗ ,270 ਚਲਾਨ ਕੱਟੇ ਗਏ
ਸਕੂਲ ਵੈਨ ਹਾਦਸੇ ਤੋਂ ਬਾਅਦ CM ਕੈਪਟਨ ਦੇ ਨਿਰਦੇਸ਼ਾਂ 'ਤੇ ਵੱਡੇ ਪੱਧਰ 'ਤੇ ਬੱਸਾਂ ਦੀ ਚੈਕਿੰਗ ,270 ਚਲਾਨ ਕੱਟੇ ਗਏ

ਚੰਡੀਗੜ੍ਹ : ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਸਕੂਲ ਵੈਨਾਂ ਦੀ ਸੁਰੱਖਿਆ ਨੂੰ ਲੈਕੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਪੂਰੇ ਸੂਬੇ ਵਿੱਚ ਟਰਾਂਸਪੋਰਟ ਮਹਿਕਮੇ ਨੇ ਸਾਰੇ ਜ਼ਿਲ੍ਹਿਆਂ ਦੇ DCs ਨਾਲ ਮਿਲਕੇ ਵੱਡੇ ਪੱਧਰ 'ਤੇ ਨਿਯਮਾਂ ਦੀ ਅਣਦੇਖੀ ਕਰਨ ਵਾਲੀ ਸਕੂਲ ਵੈਨਾਂ ਅਤੇ ਬੱਸਾਂ ਖਿਲਾਫ਼ ਮੁਹਿੰਮ ਸ਼ੁਰੂ ਕੀਤੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ DCs ਨੂੰ ਨਿਰਦੇਸ਼ ਦਿੱਤੇ ਸਨ ਕਿ ਟਰਾਂਸਪੋਰਟ ਮਹਿਕਮੇ ਦੀ ਇਸ ਕਾਰਵਾਈ ਨੂੰ ਪੂਰਾ ਮੋਨੀਟਰ ਕੀਤਾ ਜਾਵੇ,ਸਿਰਫ਼ ਇਨਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਕੋਲੋਂ ਵੀ ਇਸ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਸਹਿਯੋਗ ਮੰਗਿਆ ਸੀ

ਸਕੂਲ ਵੈਨ ਅਤੇ ਬੱਸਾਂ ਖਿਲਾਫ਼ ਕਾਰਵਾਈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਟਰਾਂਸਪੋਰਟ ਮਹਿਕਮੇ ਵੱਲੋਂ ਚਲਾਈ ਗਈ ਮੁਹਿੰਮ ਵਿੱਚ 960 ਸਕੂਲਾਂ ਦੀ ਬੱਸਾਂ ਦੀ ਚੈਕਿੰਗ ਕੀਤੀ ਗਈ,ਜਿੰਨਾ ਵਿੱਚੋਂ 270 ਗੱਡੀਆਂ ਦੇ ਚਲਾਨ ਕੱਟੇ ਗਏ ਨੇ ਜਦਕਿ 120 ਗੱਡੀਆਂ ਨੂੰ ਪ੍ਰਸ਼ਾਸਨ ਵੱਲੋਂ ਜ਼ਬਤ ਕੀਤਾ ਗਿਆ ਹੈ 

 ਸੰਗਰੂਰ ਵਿੱਚ ਗੱਡੀਆਂ ਦੀ ਚੈਕਿੰਗ 

ਸੰਗਰੂਰ ਪ੍ਰਸ਼ਾਸਨ ਵੱਲੋਂ ਕੀਤੀਆਂ ਗੱਡੀਆਂ ਦੀ ਚੈਕਿੰਗ ਦੌਰਾਨ 17 ਅਜਿਹੀ ਗੱਡੀਆਂ ਨੂੰ ਜ਼ਬਤ ਕੀਤਾ ਗਿਆ ਜੋ ਨਿਯਮਾਂ ਦੀ ਅਣਦੇਖੀ ਦੇ ਬਾਵਜੂਦ ਸੜਕਾਂ 'ਤੇ ਦੌੜ ਰਹੀ ਸੀ,ਸਿਰਫ਼ ਇੰਨਾ ਬੱਸਾਂ ਵਿੱਚ ਸੁਰੱਖਿਆ ਇੰਤਜ਼ਾਮ ਵੀ ਠੀਕ ਨਹੀਂ ਸਨ, ਕਈ ਗੱਡੀਆਂ ਵਿੱਚ ਅੱਗ ਨੂੰ ਬੁਝਾਉਣ ਦੇ ਲਈ ਸਲੰਡਰ ਤੱਕ ਨਹੀਂ ਲੱਗਿਆ ਸੀ,ਬੱਸਾਂ ਵਿੱਚ CCTV  ਨਹੀਂ ਲੱਗੇ ਸਨ,ਇਸ ਦੇ ਨਾਲ ਬੱਸਾਂ ਵਿੱਚ FIRST AID BOX ਵੀ ਨਹੀਂ  ਲੱਗੇ ਸਨ 

ਆਨੰਦਪੁਰ ਸਾਹਿਬ ਬੱਸਾਂ ਦੀ ਚੈਕਿੰਗ 

ਟਰਾਂਸਪੋਰਟ ਮਹਿਕਮੇ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ,ਰੋਪੜ ਅਤੇ ਨੰਗਲ ਵਿੱਚ ਵੀ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ,ਇਸ ਦੌਰਾਨ ਟਰਾਂਸਪੋਰਟ ਮਹਿਕਮੇ ਨੇ 28 ਬੱਸਾਂ ਦੇ ਚਲਾਨ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਕੱਟੇ ਜਦਕਿ ਨੰਗਲ ਵਿੱਚ 13 ਚਲਾਨ ਅਤੇ ਰੂਪਨਗਰ ਵਿੱਚ 38 ਬੱਸਾਂ ਦੇ ਚਲਾਨ ਕੱਟੇ ਗਏ,ਕੁੱਲ  79 ਬੱਸਾਂ ਦੇ ਚਲਾਨ ਕੱਟੇ ਗਏ ਜਦਕਿ 14 ਬੱਸਾਂ ਨੂੰ ਜ਼ਬਤ ਕੀਤਾ ਗਿਆ

ਮਾਨਸਾ ਵਿੱਚ ਟਰਾਂਸਪੋਰਟ ਮਹਿਕਮੇ ਦੀ ਸਖ਼ਤੀ

ਮਾਨਸਾ ਵਿੱਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤੀ ਦਾ ਅਸਰ ਨਜ਼ਰ ਆਇਆ ਹੈ, ਮਾਨਸਾ ਵਿੱਚ ਵੀ ਥਾਂ-ਥਾਂ 'ਤੇ ਟਰਾਂਸਪੋਰਟ ਮਹਿਕਮੇ ਦੇ ਅਧਿਕਾਰੀ ਅਤੇ  DCs ਨੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ, ਕਈ ਸਕੂਲ ਬੱਸਾਂ ਦੇ ਚਲਾਨ ਕੱਟੇ ਗਏ ਜਦਕਿ ਕੁੱਝ ਬੱਸਾਂ ਨੂੰ ਜ਼ਬਤ ਵੀ ਕੀਤਾ ਗਿਆ