ਬੇਅਦਬੀ ਜਾਂਚ 'ਤੇ CBI ਨੂੰ ਹਾਈਕੋਰਟ ਦੀ ਤਗੜੀ ਫਟਕਾਰ,'ਏਜੰਸੀ ਦੀ ਕਾਰਵਾਹੀ ਨੂੰ ਦੱਸਿਆ ਘਿਰਣਾਜਨਕ',CM ਕੈਪਟਨ ਨੇ ਦਿੱਤੀ ਇਹ ਨਸੀਹਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ CBI ਵੱਲੋਂ ਬੇਅਦਬੀ ਮਾਮਲਿਆਂ ਵਿੱਚ ਸੂਬੇ ਦੀ ਜਾਂਚ ਵਿੱਚ ਅੜਿੱਕੇ ਢਾਹੁਣ ਲਈ ਤਾਜ਼ਾ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ 

ਬੇਅਦਬੀ ਜਾਂਚ 'ਤੇ CBI ਨੂੰ ਹਾਈਕੋਰਟ ਦੀ ਤਗੜੀ ਫਟਕਾਰ,'ਏਜੰਸੀ ਦੀ ਕਾਰਵਾਹੀ ਨੂੰ ਦੱਸਿਆ ਘਿਰਣਾਜਨਕ',CM ਕੈਪਟਨ ਨੇ ਦਿੱਤੀ ਇਹ ਨਸੀਹਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ CBI ਵੱਲੋਂ ਬੇਅਦਬੀ ਮਾਮਲਿਆਂ ਵਿੱਚ ਸੂਬੇ ਦੀ ਜਾਂਚ ਵਿੱਚ ਅੜਿੱਕੇ ਢਾਹੁਣ ਲਈ ਤਾਜ਼ਾ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਬੇਅਦਬੀ ਮਾਮਲੇ ਵਿੱਚ CBI ਜਾਂਚ ਨੂੰ ਲੈਕੇ ਹਾਈਕੋਰਟ ਵੱਲੋਂ ਕੀਤੀ ਗਈ ਸਖ਼ਤ ਟਿੱਪਣੀ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੀਬੀਆਈ ਨੂੰ ਨਸੀਹਤ ਦਿੱਤਾ ਹੈ,ਉਨ੍ਹਾਂ ਕਿਹਾ ਸੀਬੀਆਈ ਆਪਣੀ ਝੂਠੀ ਦਲੀਲਾਂ ਦੇ ਜ਼ਰੀਏ ਬੇਅਦਬੀ ਜਾਂਚ ਵਿੱਚ ਅੜਿਕੇ ਪਾਉਣਾ ਚਾਉਂਦੀ ਹੈ ਜਿਸ 'ਤੇ ਹੁਣ ਹਾਈਕੋਰਟ ਵੀ ਸਖ਼ਤ ਹੋ ਗਿਆ ਹੈ

ਪੰਜਾਬ ਹਰਿਆਣਾ ਹਾਈਕੋਰਟ ਨੇ ਕੇਸ ਦੇ ਮੁਲਜ਼ਮਾਂ ਵੱਲੋਂ ਪਾਈ ਰਿਵਿਊ ਪਟੀਸ਼ਨ ਰੱਦ ਕਰਦਿਆਂ ਜ਼ੁਬਾਨੀ ਤੌਰ 'ਤੇ ਕਿਹਾ 'ਸੀਬੀਆਈ ਦੀ ਇਹ ਕਾਰਵਾਈ ਘਿਰਣਾਜਨਕ ਹੈ',ਅਦਾਲਤ ਨੇ ਇਹ ਮਹਿਸੂਸ ਕੀਤਾ ਕਿ ਸੀਬੀਆਈ ਆਪਣੇ ਤੌਰ ਤਰੀਕੇ ਬਦਲ ਲਵੇਗੀ ਪਰ ਹੁਣ ਦਾਇਰ ਕੀਤੇ ਇੱਕ ਹਲਫ਼ਨਾਮੇ ਮੁਤਾਬਿਕ ਸੀਬੀਆਈ ਨੇ ਪਰਮੋਸ਼ਨਲ ਤੇ ਟਰੇਨਿੰਗ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਸੂਬੇ ਵੱਲੋਂ ਸਹਿਮਤੀ ਵਾਪਸ ਲੈਣਾ ਗੈਰ ਕਾਨੂੰਨੀ ਹੈ

ਮੁੱਖ ਮੰਤਰੀ ਨੇ ਕਿਹਾ ਅਦਾਲਤ ਦੇ ਕਹੇ ਸ਼ਬਦਾਂ ਜਾਂ ਤਾਂ ਬੋਲੇ ਕੰਨਾਂ 'ਤੇ ਕੋਈ ਅਸਰ ਨਹੀਂ ਹੋਇਆ ਜਾਂ ਫੇਰ ਸੀਬੀਆਈ ਜਾਣਬੁੱਝ ਕੇ ਕੇਸ ਨੂੰ ਦਫਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਕੇਂਦਰੀ ਏਜੰਸੀ ਨੇ ਇਹ ਵੀ ਯਕੀਨੀ ਬਣਾਇਆ ਕਿ ਇਹ ਮਾਮਲਾ ਕਾਨੂੰਨੀ ਸਿੱਟੇ 'ਤੇ ਨਾ ਜਾ ਪਹੁੰਚੇ,ਉਨ੍ਹਾਂ ਕਿਹਾ ਪੂਰੇ ਮਾਮਲੇ ਵਿੱਚ ਸੀਬੀਆਈ ਦਾ ਵਤੀਰਾ ਸ਼ਰਮਨਾਕ ਸੀ,ਮੁੱਖ ਮੰਤਰੀ ਨੇ ਕਿਹਾ ਜਿਸ ਦੀ ਵਜ੍ਹਾਂ ਕਰਕੇ ਹੀ  CBI ਦੀ ਪੰਜਾਬ ਵਿੱਚ ਨੌ ਐਂਟਰੀ ਦਾ ਫ਼ੈਸਲਾ ਲੈਣਾ ਪਿਆ

ਇਹ ਹੈ ਪੂਰਾ ਮਾਮਲਾ 

ਦਰਾਸਲ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਨੇ 2 ਮਲਜ਼ਮ ਸੁਖਜਿੰਦਰ ਸਿੰਘ,ਸ਼ਕਤੀ ਸਿੰਘ ਖਿਲਾਫ਼ ਫਰੀਦਕੋਟ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ,ਇੰਨਾਂ ਦੋਵਾਂ ਮੁਲਾਜ਼ਮਾਂ ਨੇ ਹਾਈਕੋਰਟ ਦੇ ਜੱਜ ਰਾਜਨ ਗੁਪਤਾ ਦੀ ਅਦਾਲਤ ਵਿੱਚ ਰਿਵਿਊ ਪਟੀਸ਼ਨ ਪਾਕੇ ਇਹ ਕਿਹਾ ਸੀ ਕਿ CBI ਜਾਂਚ ਕਰ ਰਹੀ ਹੈ ਤਾਂ SIT ਕਿਵੇਂ ਚਲਾਨ ਪੇਸ਼ ਕਰ ਸਕਦੀ ਹੈ ਤਾਂ ਅਦਾਲਤ ਨੇ ਦੋਵਾਂ ਮੁਲਜ਼ਮਾਂ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ, ਇਸ ਤੋਂ ਪਹਿਲਾਂ ਵੀ ਹਾਈਕੋਰਟ ਨੇ CBI ਵੱਲੋਂ ਜਾਂਚ ਦਾ ਅਧਿਕਾਰ ਮੰਗਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਇਸ ਲਈ ਮੁਲਜ਼ਮਾਂ ਵੱਲੋਂ ਰਿਵਿਊ ਪਟੀਸ਼ਨ ਪਾਈ ਗਈ ਸੀ ਜਿਸ ਤੋਂ ਬਾਅਦ ਹਾਈਕੋਰਟ ਨੇ CBI ਖਿਲਾਫ਼ ਸਖ਼ਤ ਟਿਪਣੀ ਕੀਤੀ ਹੈ