ਕੋਰੋਨਾ ਨੇ ਸਮਗਲਰ ਡੱਕੇ, ਨਸ਼ੇ ਦੇ ਆਦੀ ਕੱਢੇ !

ਕੋਰੋਨਾ ਕਰਫ਼ਿਊ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਚੇਨ ਟੁੱਟੀ ਅਤੇ ਨਸ਼ੇ ਦੇ ਆਦੀ ਪਹੁੰਚੇ ਨਸ਼ਾ ਛਡਾਊ ਕੇਂਦਰਾਂ ਵਿੱਚ

ਕੋਰੋਨਾ ਨੇ ਸਮਗਲਰ ਡੱਕੇ, ਨਸ਼ੇ ਦੇ ਆਦੀ ਕੱਢੇ !
ਕੋਰੋਨਾ ਕਰਫ਼ਿਊ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਚੇਨ ਟੁੱਟੀ ਅਤੇ ਨਸ਼ੇ ਦੇ ਆਦੀ ਪਹੁੰਚੇ ਨਸ਼ਾ ਛਡਾਊ ਕੇਂਦਰਾਂ ਵਿੱਚ

ਕੁਲਵੀਰ ਦੀਵਾਨ/ਚੰਡੀਗੜ੍ਹ : ਕਰਫ਼ਿਊ ਦੇ ਬਾਵਜੂਦ ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਪਰ ਇਸ ਦੌਰਾਨ ਇੱਕ ਚੰਗੀ ਖ਼ਬਰ ਆਈ ਹੈ ਕੀ ਕਰਫ਼ਿਊ ਦੀ ਵਜ੍ਹਾਂ ਕਰ ਕੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਚੇਨ ਕਾਫ਼ੀ ਹੱਦ ਤੱਕ ਟੁੱਟੀ ਹੈ ਸਿਰਫ਼ ਇਨ੍ਹਾਂ ਹੀ ਨਹੀਂ ਨਸ਼ੇ ਦੇ ਆਦੀ ਲੋਕ ਆਪ ਨਸ਼ਾ ਛਡਾਉ ਕੇਂਦਰਾਂ ਵਿੱਚ ਨਸ਼ਾ ਛੱਡਣ ਦੇ ਲਈ ਪਹੁੰਚ ਰਹੇ ਨੇ, ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਲੰਮੀ-ਲੰਮੀ ਲਾਈਨਾਂ ਵੇਖਿਆ ਜਾ ਸਕਦੀਆਂ ਨੇ, ਪੰਜਾਬ ਵਿੱਚ ਨਸ਼ੇ ਦੀ ਘੱਟ ਹੋਈ ਸਪਲਾਈ ਦੀ ਤਸਦੀਕ ਆਪ ਪੰਜਾਬ ਵਿੱਚ ਨਸ਼ੇ 'ਤੇ ਕੰਟਰੋਲ ਕਰਨ ਲਈ  ਬਣੀ STF ਦੇ ਚੀਫ਼ ਹਰਪ੍ਰੀਤ ਸਿੱਧੂ ਨੇ ਅੰਕੜਿਆਂ ਨਾਲ ਕੀਤੀ ਹੈ

ਕੋਰੋਨਾ ਦਾ ਨਸ਼ੇ 'ਤੇ ਡਬਲ ਅਟੈਕ 
 
ਕੋਰੋਨਾ ਨੇ ਪੰਜਾਬ ਵਿੱਚ ਨਸ਼ੇ 'ਤੇ ਡਬਲ ਅਟੈਕ ਕੀਤਾ ਹੈ, ਕਰਫ਼ਿਊ ਦੀ ਵਜ੍ਹਾਂ ਕਰ ਕੇ ਸਮਗਲਰ ਘਰਾਂ ਵਿੱਚ ਡੱਕੇ ਹੋਏ ਨੇ ਤਾਂ ਨਸ਼ੇ ਦੇ ਆਦੀ  ਆਪ ਨਸ਼ਾ ਛਡਾਊ ਕੇਂਦਰਾਂ ਵਿੱਚ ਪਹੁੰਚ ਰਹੇ ਨੇ,STF ਚੀਫ਼ ਹਰਪ੍ਰੀਤ ਸਿੱਧੂ ਨੇ ਅੰਕੜਿਆਂ ਨਾਲ ਦੱਸਿਆ ਕੀ 24 ਮਾਰਚ ਨੂੰ ਕਰਫ਼ਿਊ ਲੱਗਣ ਤੋਂ ਪਹਿਲਾਂ ਯਾਨੀ  23  ਫਰਵਰੀ ਤੋਂ  22  ਮਾਰਚ ਤੱਕ ਪੰਜਾਬ ਵਿੱਚ ਡਰੱਗ ਦੇ ਕੁੱਲ  827 ਮਾਮਲੇ ਦਰਜ ਕੀਤੇ ਗਏ ਸਨ ਅਤੇ 1182 ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਇਸ ਦੌਰਾਨ 44.14 ਕਿੱਲੋ  ਹੈਰੋਈਨ, 39.79 ਕਿੱਲੋ ਅਫ਼ੀਮ, 2108.88 ਕਿੱਲੋ  ਪਾਪੀ ਹਸਕ, 18.48 ਕਿੱਲੋ  ਚਰਸ ਅਤੇ 122.16 ਕਿੱਲੋ  ਗਾਂਜਾ ਬਰਾਮਦ ਕੀਤਾ ਗਿਆ ਹੈ, ਜਦਕਿ ਇਸ ਸਮੇਂ ਦੌਰਾਨ  38091 ਇੰਜੈੱਕਸ਼ਨ 4879301 ਨਸ਼ੀਲੀ ਗੋਲੀਆਂ ਬਰਾਮਦ ਹੋਇਆ, ਪਰ ਕਰਫ਼ਿਊ ਦੌਰਾਨ ਯਾਨੀ 23 ਮਾਰਚ ਤੋਂ  20 ਅਪ੍ਰੈਲ ਤੱਕ ਡਰੱਗ ਦੇ 442 ਮਾਮਲੇ ਦਰਜ ਕੀਤੇ ਗਏ 718 ਲੋਕ ਗਿਰਫ਼ਤਾਰ ਕੀਤੇ ਗਏ, 25.73 ਕਿੱਲੋ ਹੈਰੋਈਨ, 0.04 ਗਰਾਮ ਸਮੈਕ, 5.49 ਕਿੱਲੋ ਅਫ਼ੀਮ, 1752.52  ਕਿੱਲੋ ਪਾਪੀ ਹਸਕ 0.04 ਗਰਾਮ ਚਰਸ, 2.20 ਕਿੱਲੋ ਗਾਂਜਾ, 269 ਇੰਜੈੱਕਸ਼ਨ ਅਤੇ  41908  ਨਸ਼ੀਲੀ ਗੋਲੀਆਂ ਬਰਾਮਦ ਹੋਇਆ ਨੇ, ਯਾਨੀ 1 ਮਹੀਨੇ ਦੇ ਅੰਦਰ ਕਰਫ਼ਿਊ ਦੌਰਾਨ ਪੰਜਾਬ ਵਿੱਚ ਨਸ਼ੇ ਦੀ 50 ਫ਼ੀਸਦੀ ਚੇਨ ਟੁੱਟੀ ਹੈ 
 
  ਨਸ਼ੇ ਦੇ ਆਦੀ ਨਸ਼ਾ ਛਡਾਊ ਕੇਂਦਰ ਪਹੁੰਚੇ 

ਨਸ਼ੇ ਦੇ ਕਾਰੋਬਾਰ 'ਤੇ ਨਕੇਲ ਕੱਸਣ ਤੋਂ ਬਾਅਦ ਨਸ਼ੇ ਦੇ ਆਦੀ ਨਸ਼ਾ ਛਡਾਊ ਕੇਂਦਰਾਂ ਵਿੱਚ ਪਹੁੰਚ ਰਹੇ ਨੇ, ਤਕਰੀਬਨ 40 ਹਜ਼ਾਰ ਲੋਕ ਇੱਕ ਮਹੀਨੇ ਵਿੱਚ ਕਰਫ਼ਿਊ ਦੌਰਾਨ ਨਸ਼ਾ ਛਡਾਊ ਕੇਂਦਰਾਂ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਨੇ, ਜਦਕਿ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧ ਸਕਦੀ ਹੈ, ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਉਮੀਦ ਜਤਾਈ ਹੈ ਕੀ ਮਈ ਮਹੀਨੇ ਤੱਕ ਨਸ਼ਾ ਛਡਾਊ ਕੇਂਦਰਾਂ ਵਿੱਚ ਆਉਣ ਵਾਲਿਆਂ ਦੀ ਗਿਣਤੀ 1 ਲੱਖ ਤੱਕ ਪਹੁੰਚ ਸਕਦੀ ਹੈ,ਸਿਰਫ਼ ਮੁਹਾਲੀ ਦੇ ਇੱਕ ਨਸ਼ਾ ਛਡਾਊ ਕੇਂਦਰ ਵਿੱਚ 10 ਤੋਂ 15 ਹਜ਼ਾਰ ਲੋਕ ਨਸ਼ਾ ਛੱਡਣ ਲਈ ਪਹੁੰਚ ਨੇ