ਪੰਜਾਬ 'ਚ ਕਰਫ਼ਿਊ ਨੇ ਡੱਕੇ ਸਮੱਗਲਰ,ਕੱਢੇ ਨਸ਼ਾ ਪੀੜਤ,ਕੈਪਟਨ ਵੱਲੋਂ ਇੰਨੇ ਲੋਕਾਂ ਦੇ ਰਜਿਸਟਰੇਸ਼ਨ ਦਾ ਦਾਅਵਾ
Advertisement

ਪੰਜਾਬ 'ਚ ਕਰਫ਼ਿਊ ਨੇ ਡੱਕੇ ਸਮੱਗਲਰ,ਕੱਢੇ ਨਸ਼ਾ ਪੀੜਤ,ਕੈਪਟਨ ਵੱਲੋਂ ਇੰਨੇ ਲੋਕਾਂ ਦੇ ਰਜਿਸਟਰੇਸ਼ਨ ਦਾ ਦਾਅਵਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕੀ ਪੰਜਾਬ ਸਰਕਾਰ ਨੇ ਹੁਣ ਤੱਕ 5 ਲੱਖ ਨਸ਼ਾ ਪੀੜਤਾਂ ਦਾ ਇਲਾਜ ਕੀਤਾ ਹੈ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕੀ ਪੰਜਾਬ ਸਰਕਾਰ ਨੇ ਹੁਣ ਤੱਕ 5 ਲੱਖ ਨਸ਼ਾ ਪੀੜਤਾਂ ਦਾ ਇਲਾਜ ਕੀਤਾ ਹੈ

 ਚੰਡੀਗੜ੍ਹ : ਕੋਰੋਨਾ ਵਰਗੀ ਮਹਾਂਮਾਰੀ ਨਾਲ ਪੂਰੀ ਦੁਨੀਆ ਵਾਂਗ ਪੰਜਾਬ ਵੀ ਜੰਗ ਲੜ ਰਿਹਾ ਹੈ,ਹੁਣ ਤੱਕ ਲਾਕਡਾਊਨ ਦੇ ਫ਼ਾਰਮੂਲੇ ਨਾਲ  ਸੋਸ਼ਲ ਡਿਸਟੈਂਸਿੰਗ ਦੇ ਜ਼ਰੀਏ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਫਾਰਮੂਲੇ ਦਾ ਪੰਜਾਬ ਵਿੱਚ ਨਸ਼ਾ ਕੰਟਰੋਲ ਕਰਨ 'ਤੇ ਵੀ ਢੁੱਕਵਾਂ ਅਸਰ ਵੇਖਣ ਨੂੰ ਮਿਲ ਰਿਹਾ ਹੈ, ਨਸ਼ੇ ਖ਼ਿਲਾਫ਼ ਕਈ ਦਹਾਕਿਆਂ ਤੋਂ ਚੱਲ ਰਹੀ ਸੂਬੇ ਦੀ ਜੰਗ 'ਤੇ ਇਸ ਦਾ ਪੋਜ਼ੀਟਿਵ ਅਸਰ ਵੇਖਣ ਨੂੰ ਮਿਲਿਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਦੱਸਿਆ ਕੀ ਪਿਛਲੇ ਇੱਕ ਮਹੀਨੇ ਦੇ ਅੰਦਰ ਸੂਬੇ ਵਿੱਚ 86 ਹਜ਼ਾਰ ਲੋਕ ਨਸ਼ਾ ਛਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਦੇ ਲਈ ਰਜਿਸਟਰਡ ਹੋਏ ਨੇ ਉਨ੍ਹਾਂ ਕਿਹਾ ਇਹ ਸਾਰੇ ਲੋਕ ਆਪ ਨਸ਼ਾ ਛਡਾਊ ਕੇਂਦਰਾਂ ਵਿੱਚ ਪਹੁੰਚੇ ਨੇ, ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕੀ ਕੋਵਿਡ-19 ਦੀ ਚੁਨੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਹੁਣ ਤੱਕ 5 ਲੱਖ ਨਸ਼ਾ ਪੀੜਤਾਂ ਦਾ ਇਲਾਜ ਕਰ ਚੁੱਕੀ ਹੈ, ਉਨ੍ਹਾਂ ਕਿਹਾ ਕੀ ਪੰਜਾਬ ਸਰਕਾਰ ਅੱਗੇ ਵੀ ਨਸ਼ੇ ਦੇ ਖ਼ਿਲਾਫ਼ ਆਪਣੀ ਲੜਾਈ ਇਸੇ ਤਰ੍ਹਾਂ ਨਾਲ ਜਾਰੀ ਰੱਖੇਗੀ 

 

ਕਿਵੇਂ ਵਧੀ ਨਸ਼ਾ ਛਡਾਊ ਕੇਂਦਰਾਂ ਚ ਪੀੜਤਾਂ ਦੀ ਗਿਣਤੀ ?  

ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਜੰਗ ਲੜਨ ਦੇ ਲਈ 23 ਮਾਰਚ ਤੋਂ ਕਰਫ਼ਿਊ ਲੱਗਿਆ ਹੋਇਆ ਹੈ, ਇਸ ਦੌਰਾਨ ਚੱਪੇ-ਚੱਪੇ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਤੈਨਾਤ ਨੇ, ਇਸ ਦਾ ਅਸਰ ਇਹ ਹੋਇਆ ਹੈ ਕੀ ਪੰਜਾਬ ਵਿੱਚ ਕਾਫ਼ੀ ਹੱਦ ਤੱਕ ਨਸ਼ੇ ਦੀ ਸਪਲਾਈ ਚੇਨ ਟੁੱਟ ਗਈ ਹੈ, ਥੋੜ੍ਹਾ ਬਹੁਤ ਜੋ ਨਸ਼ਾ ਮਿਲ ਰਿਹਾ ਹੈ ਉਹ ਮਹਿੰਗਾ ਹੋਣ ਦੀ ਵਜ੍ਹਾਂ  ਹਰ ਇੱਕ ਦੀ ਪਹੁੰਚ ਤੋਂ ਬਾਹਰ ਹੈ ਜਿਸ ਦਾ ਸਿੱਟਾ ਇਹ ਹੋਇਆ ਹੈ ਕੀ  ਪੰਜਾਬ ਵਿੱਚ ਨਸ਼ਾ ਕਰਨ ਵਾਲੇ ਜ਼ਿਆਦਾ ਤਰ ਲੋਕ ਨਸ਼ਾ ਛਡਾਊ ਕੇਂਦਰਾਂ ਦਾ ਰੁੱਖ ਕਰ ਰਹੇ ਨੇ, ਨਸ਼ਾ ਛਡਾਉ ਕੇਂਦਰਾਂ ਵਿੱਚ ਲੰਮੀਆਂ-ਲੰਮੀਆਂ ਲਾਈਨਾਂ ਵੇਖਿਆ ਜਾ ਰਹੀਆਂ ਨੇ 

ਕੋਰੋਨਾ ਦਾ ਨਸ਼ੇ 'ਤੇ ਡਬਲ ਅਟੈਕ 
 
ਕੋਰੋਨਾ ਨੇ ਪੰਜਾਬ ਵਿੱਚ ਨਸ਼ੇ 'ਤੇ ਡਬਲ ਅਟੈਕ ਕੀਤਾ ਹੈ, ਕਰਫ਼ਿਊ ਦੀ ਵਜ੍ਹਾਂ ਕਰ ਕੇ ਸਮਗਲਰ ਘਰਾਂ ਵਿੱਚ ਡੱਕੇ ਹੋਏ ਨੇ ਤਾਂ ਨਸ਼ੇ ਦੇ ਆਦੀ  ਆਪ ਨਸ਼ਾ ਛਡਾਊ ਕੇਂਦਰਾਂ ਵਿੱਚ ਪਹੁੰਚ ਰਹੇ ਨੇ,STF ਚੀਫ਼ ਹਰਪ੍ਰੀਤ ਸਿੱਧੂ ਨੇ ਅੰਕੜਿਆਂ ਨਾਲ ਦੱਸਿਆ ਕੀ 24 ਮਾਰਚ ਨੂੰ ਕਰਫ਼ਿਊ ਲੱਗਣ ਤੋਂ ਪਹਿਲਾਂ ਯਾਨੀ  23  ਫਰਵਰੀ ਤੋਂ  22  ਮਾਰਚ ਤੱਕ ਪੰਜਾਬ ਵਿੱਚ ਡਰੱਗ ਦੇ ਕੁੱਲ  827 ਮਾਮਲੇ ਦਰਜ ਕੀਤੇ ਗਏ ਸਨ ਅਤੇ 1182 ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਇਸ ਦੌਰਾਨ 44.14 ਕਿੱਲੋ  ਹੈਰੋਈਨ, 39.79 ਕਿੱਲੋ ਅਫ਼ੀਮ, 2108.88 ਕਿੱਲੋ  ਪਾਪੀ ਹਸਕ, 18.48 ਕਿੱਲੋ  ਚਰਸ ਅਤੇ 122.16 ਕਿੱਲੋ  ਗਾਂਜਾ ਬਰਾਮਦ ਕੀਤਾ ਗਿਆ ਹੈ, ਜਦਕਿ ਇਸ ਸਮੇਂ ਦੌਰਾਨ  38091 ਇੰਜੈੱਕਸ਼ਨ 4879301 ਨਸ਼ੀਲੀ ਗੋਲੀਆਂ ਬਰਾਮਦ ਹੋਇਆ, ਪਰ ਕਰਫ਼ਿਊ ਦੌਰਾਨ ਯਾਨੀ 23 ਮਾਰਚ ਤੋਂ  20 ਅਪ੍ਰੈਲ ਤੱਕ ਡਰੱਗ ਦੇ 442 ਮਾਮਲੇ ਦਰਜ ਕੀਤੇ ਗਏ 718 ਲੋਕ ਗਿਰਫ਼ਤਾਰ ਕੀਤੇ ਗਏ, 25.73 ਕਿੱਲੋ ਹੈਰੋਈਨ, 0.04 ਗਰਾਮ ਸਮੈਕ, 5.49 ਕਿੱਲੋ ਅਫ਼ੀਮ, 1752.52  ਕਿੱਲੋ ਪਾਪੀ ਹਸਕ 0.04 ਗਰਾਮ ਚਰਸ, 2.20 ਕਿੱਲੋ ਗਾਂਜਾ, 269 ਇੰਜੈੱਕਸ਼ਨ ਅਤੇ  41908  ਨਸ਼ੀਲੀ ਗੋਲੀਆਂ ਬਰਾਮਦ ਹੋਇਆ ਨੇ, ਯਾਨੀ 1 ਮਹੀਨੇ ਦੇ ਅੰਦਰ ਕਰਫ਼ਿਊ ਦੌਰਾਨ ਪੰਜਾਬ ਵਿੱਚ ਨਸ਼ੇ ਦੀ 50 ਫ਼ੀਸਦੀ ਚੇਨ ਟੁੱਟੀ ਹੈ 

 

Trending news