ਪੰਜਾਬ ਵਿੱਚ ਚਿੱਟੇ ਦੇ ਡਰਾਉਣ ਵਾਲੇ ਅੰਕੜੇ !

80 ਹਜ਼ਾਰ ਨਸ਼ਾ ਨਾਲ ਪੀੜਤ ਮਾਮਲੇ 2019 ਵਿੱਚ ਸਾਹਮਣੇ ਆਏ,ਇੱਕ ਦਿਨ ਵਿੱਚ 215 ਮਾਮਲੇ  

ਪੰਜਾਬ ਵਿੱਚ ਚਿੱਟੇ ਦੇ ਡਰਾਉਣ ਵਾਲੇ ਅੰਕੜੇ !
ਪੰਜਾਬ ਵਿੱਚ ਚਿੱਟੇ ਦੇ ਡਰਾਉਣ ਵਾਲੇ ਅੰਕੜੇ !

ਚੰਡੀਗੜ੍ਹ : ਚਿੱਟਾ, ਅਫ਼ੀਮ, ਡੋਡਾ ਇਹ ਇਹ ਉਹੀ ਜ਼ਹਿਰ ਹੈ, ਜੋ ਪੰਜਾਬ ਦੀ ਜਵਾਨੀ ਦੀਆਂ ਰਗਾਂ 'ਚ ਦੌੜਦਾ ਹੋਇਆ ਜਵਾਨੀ ਨੂੰ ਖੁੰਘਰ ਕਰਦਾ ਜਾ ਰਿਹਾ ਹੈ, ਤਰਾਸਦੀ ਇਹ ਹੈ ਕਿ ਹਾਲੇ ਇਸਤੋਂ ਕੋਈ ਨਿਜਾਤ ਮਿਲਦੀ ਵੀ ਨਜ਼ਰ ਨਹੀਂ ਆ ਰਹੀ, ਜੀ ਹਾਂ ਪੰਜਾਬ ਦੀ ਮੌਜੂਦਾ ਸੂਰਤ-ਏ-ਹਾਲ ਦੇ ਤਾਜ਼ਾ ਅੰਕੜੇ ਹੈਰਾਨ ਕਰ ਦੇਣ ਵਾਲੇ, ਇਸ ਗੱਲ ਦਾ ਖੁਲਾਸਾ ਸਿਹਤ ਵਿਭਾਗ ਵੱਲੋਂ ਬਣਾਈ ਗਈ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ ਜੋ ਕਿ ਪਿਛਲੇ ਮਹੀਨੇ ਸਿਹਤ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਪੇਸ਼ ਕੀਤੀ ਗਈ

2019 ਵਿੱਚ ਡਰੱਗ ਦੇ ਅੰਕੜੇ 

ਕਿੱਥੇ ਤਾਂ ਲਗਾਤਾਰ ਨਸ਼ੇ ਦਾ ਲੱਕ ਤੋੜਨ ਦੀਆਂ ਗੱਲਾਂ ਹੋ ਰਹੀਆਂ ਸਨ, ਪਰ ਇਨ੍ਹਾਂ ਦਾਅਵਿਆਂ ਨੂੰ ਛਿੱਕੇ ਟੰਗ ਕੇ ਪਿਛਲੇ ਸਾਲ ਹੈਰੋਇਨ ਦੇ ਆਦੀ ਪੀੜਤਾਂ ਦੇ 80,000 ਨਵੇਂ ਮਾਮਲੇ ਸਾਹਮਣੇ ਆਏ, ਜੋ ਇੱਕ ਦਿਨ ਦੇ ਹਿਸਾਬ ਨਾਲ ਲਗਭਗ 215 ਬਣਦੇ ਹਨ. ਤੇ ਸਿਰਫ਼ ਹੈਰੋਇਨ ਹੀ ਨਹੀਂ ਕੁੱਲ ਮਿਲਾ ਕੇ ਹੋਰਨਾਂ ਨਸ਼ਿਆਂ ਦੀ ਗੱਲ ਕਰੀਏ ਤਾਂ, ਪਿਛਲੇ ਸਾਲ 2.09 ਲੱਖ ਨਵੇਂ ਪੀੜਤ ਇਲਾਜ ਲਈ ਦਾਖਲ ਹੋਏ ਸਨ, ਸਿਰਫ਼ ਜਨਵਰੀ ਤੋਂ ਦਸੰਬਰ 2019 ਦਰਮਿਆਨ ਨਸ਼ਿਆਂ ਦੇ ਇਨ੍ਹਾਂ ਮਾਮਲਿਆਂ ਵਿੱਚ 35% ਵਾਧਾ ਹੋਇਆ ਹੈ, ਜਨਵਰੀ ਵਿੱਚ ਜਿੱਥੇ 5,439 ਹੈਰੋਈਨ ਦੇ ਆਦੀ ਪੀੜਤਾਂ ਨੇ ਇਲਾਜ ਕਰਵਾਇਆ ਤਾਂ ਦਸੰਬਰ ਤੱਕ ਇਹ ਗਿਣਤੀ ਵੱਧ ਕੇ 8,230 ਹੋ ਗਈ 

ਚਿੱਟੇ ਦਾ ਫ਼ੈਲਦਾ ਮੱਕੜ ਜਾਲ 
 
ਇਸ ਸਮੇਂ ਤਕਰੀਬਨ 4 ਲੱਖ ਪੀੜਤ ਸਰਕਾਰੀ ਅਤੇ ਨਿੱਜੀ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ,  4 ਲੱਖ ਨਸ਼ੇੜੀਆਂ ਦਾ ਅੰਕੜਾ ਪੂਰੀ ਤਸਵੀਰ ਪੇਸ਼ ਨਹੀਂ ਕਰਦਾ, ਕਿਉਂਕਿ ਵੱਡੀ ਗਿਣਤੀ ਵਿੱਚ ਨਸ਼ਾ ਕਰਨ ਵਾਲੇ ਅਜੇ ਵੀ ਇਲਾਜ ਲਈ ਦਾਖਲ ਨਹੀਂ ਹੁੰਦੇ,
ਸੂਬੇ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਜਨਵਰੀ ਤੋਂ ਨਵੰਬਰ 2019 ਦਰਮਿਆਨ ਇਨ੍ਹਾਂ ਸੈਂਟਰਾਂ ਵੱਲੋਂ ਖ਼ਰੀਦੀਆਂ ਗਈਆਂ ਗੋਲੀਆਂ ਦੀ ਗਿਣਤੀ ਲਗਭਗ 8.33 ਕਰੋੜ ਹਨ

ਡਰੱਗ ਨਾਲ ਕਿੰਨੀ ਮੌਤਾਂ ?

2017 ਤੋਂ 2019 ਦੇ ਅੰਕੜਾਂ ਮੁਤਾਬਿਕ ਪੰਜਾਬ ਵਿੱਚ ਡਰੱਗ ਦੀ ਓਵਰ ਡੋਜ਼ ਨਾਲ ਹਰ ਮਹੀਨੇ ਦੇ ਅੰਦਰ 3 ਮੌਤਾਂ ਹੁੰਦੀਆਂ ਨੇ,ਹਾਲਾਂਕਿ ਇਹ ਨੰਬਰ ਵਧ ਵੀ ਹੋ ਸਕਦੇ ਨੇ, ਕਿਉਂਕਿ ਪੁਲਿਸ ਉਨ੍ਹਾਂ ਲੋਕਾਂ ਦੇ ਹੀ ਵਿਸਰਾ ਸੈਂਪਲ ਹੀ ਭੇਜ ਦੀ ਹੈ ਜਿਨਾਂ ਦੇ ਪੁਲਿਸ ਕੇਸ ਰਜਿਸਟਰ ਕਰਦੀ ਹੈ,ਸੂਬੇ ਦੀ ਖਰੜ ਵਿਸਰਾ ਲੈਬਾਟਰੀ ਨੇ  134 ਸੈਂਪਲ ਰਿਸੀਵ ਕੀਤੇ ਨੇ, ਰਿਪੋਰਟ ਮੁਤਾਬਿਕ ਇਨਾਂ ਵਿੱਚੋ 78 ਮੌਤਾਂ ਡਰੱਗ ਨਾਲ ਸਾਹਮਣੇ ਆਇਆ ਨੇ, Morphin,ਅਤੇ opiate pain reliever ਇਹ ਉਹ ਦਵਾਇਆਂ ਨੇ ਜੋ ਨਸ਼ਾ ਕਰਨ ਵਾਲੇ ਸਭ ਤੋਂ ਜ਼ਿਆਦਾ ਲੈਂਦੇ ਨੇ, ਹੁਣ ਤੱਕ ਨਸ਼ੇ ਦੇ ਨਾਲ ਜਿੰਨੀ ਵੀ ਮੌਤਾ ਹੋਇਆ ਨੇ ਉਸ ਵਿੱਚ ਇਨ੍ਹਾਂ ਦਵਾਇਆਂ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ਤੇ ਕੀਤੀ ਗਈ ਹੈ।