PUNJAB FIGHT CORONA:ਪੰਜਾਬ ਪੁਲਿਸ ਨੇ ਕੋਰੋਨਾ ਖ਼ਿਲਾਫ਼ ਜਾਗਰੂਕ ਕਰਨ ਲਈ ਤਿਆਰ ਕੀਤਾ ਇਹ ਗਾਣਾ

ਪੰਜਾਬ ਪੁਲਿਸ ਦੀ ਅਪੀਲ ਕੋਰੋਨਾ ਖਿਲਾਫ਼ ਇੱਕ ਜੁੱਟ ਹੋਵੇ ਪੰਜਾਬ 

 PUNJAB FIGHT CORONA:ਪੰਜਾਬ ਪੁਲਿਸ ਨੇ ਕੋਰੋਨਾ ਖ਼ਿਲਾਫ਼ ਜਾਗਰੂਕ ਕਰਨ ਲਈ ਤਿਆਰ ਕੀਤਾ ਇਹ ਗਾਣਾ
ਪੰਜਾਬ ਪੁਲਿਸ ਦੀ ਅਪੀਲ ਕੋਰੋਨਾ ਖਿਲਾਫ਼ ਇੱਕ ਜੁੱਟ ਹੋਵੇ ਪੰਜਾਬ

ਚੰਡੀਗੜ੍ਹ : (CURFEW IN PUNJAB ) ਕੋਰੋਨਾ (COVID19) ਕਰਫ਼ਿਊ ਦੌਰਾਨ ਪੰਜਾਬੀ ਦੀਆਂ ਸੜਕਾਂ 'ਤੇ ਹੀ ਕੋਰੋਨਾ ਖ਼ਿਲਾਫ਼ ਪੰਜਾਬ ਪੁਲਿਸ ਸੂਬੇ ਦੀ ਜਨਤਾ ਲਈ ਦਿਨ ਰਾਤ ਇੱਕ ਨਹੀਂ ਕਰ ਰਹੀ ਹੈ ਪਰ  ਪੁਲਿਸ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਲੱਗੀ ਹੈ, ਗਾਇਕ ਦਲਜੀਤ ਦੁਸਾਂਝ ਦੀ ਮਦਦ ਨਾਲ ਲੋਕਾਂ ਤੋਂ NRI ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ ਤਾਂ ਪੰਜਾਬ  ਪੁਲਿਸ ਨੇ ਕੋਰੋਨਾ ਤੋਂ ਬਚਣ ਦੇ ਲਈ ਇੱਕ ਗਾਣਾ ਵੀ ਤਿਆਰ ਕੀਤਾ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਇਸ ਗਾਣੇ ਤੇ ਪੰਜਾਬ ਪੁਲਿਸ ਦੇ ਜਵਾਨ ਨੱਚ ਕੇ ਆਪਣੇ ਐਕਸ਼ਨ ਰਾਹੀ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਕੀ ਕੋਰੋਨਾ ਤੋਂ ਬੱਚਣ ਦੇ ਲਈ ਤੁਹਾਨੂੰ ਕੀ ਕੁੱਝ ਕਰਨਾ ਚਾਹੀਦਾ ਹੈ, ਜ਼ੁਕਾਮ ਹੋਣ ਤੇ ਤੁਹਾਨੂੰ ਆਪਣੇ ਚਿਹਰਾ ਕਿਵੇਂ ਡੱਕਣਾ ਚਾਹੀਦਾ ਹੈ,ਕਿਉਂ ਤੁਸੀਂ ਆਪਣਾ ਮੂੰਹ ਮਾਸਕ ਨਾਲ ਡੱਕੋ,ਹੱਥ ਕਿਉਂ ਨਾ ਮਿਲਾਓ,ਸਿਰਫ਼ ਦੂਰ ਤੋਂ ਸਤਿ ਸ੍ਰੀ ਅਕਾਲ ਕਰੋ,ਸਾਬਣ ਨਾਲ ਹੱਥ ਕਿਉਂ ਧੋਵੋ

 

ਕਰਫ਼ਿਊ ਦੌਰਾਨ ਅੰਮ੍ਰਿਤਸਰ ਪੁਲਿਸ ਦੀ ਦਰਿਆ ਦਿੱਲੀ

ਅੰਮ੍ਰਿਤਸਰ ਪੁਲਿਸ ਨੇ ਆਪਣੇ ਕੁੱਝ ਜਵਾਨਾਂ ਦਾ ਕੋਰੋਨਾ ਕਰਫ਼ਿਊ ਦੌਰਾਨ ਇੱਕ ਵੀਡੀਓ ਸ਼ੇਅਰ ਕੀਤਾ ਸੀ,ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕੀ ਕਿਸ ਤਰ੍ਹਾਂ ਨਾਲ ਕਰਫ਼ਿਊ ਦੌਰਾਨ ਅੰਮ੍ਰਿਤਸਰ ਪੁਲਿਸ ਦੇ ਜਵਾਨ ਇੱਕ ਬਜ਼ੁਰਗ ਦੀ ਮਦਦ ਕਰ ਰਹੇ ਨੇ, ਇਹ ਬਜ਼ੁਰਗ ਇੱਕ  ਸਬਜ਼ੀ ਵਾਲਾ ਹੈ ਜੋ ਕਰਫ਼ਿਊ ਦੌਰਾਨ ਆਪਣੀ ਸਬਜ਼ੀ ਵੇਚਣ ਲਈ ਨਿਕਲਿਆ ਸੀ, ਜਵਾਨਾਂ ਨੇ ਪਹਿਲਾਂ ਉਸ ਬਜ਼ੁਰਗ ਨੂੰ ਰੋਕਿਆ ਅਤੇ ਪੁੱਛਿਆ ਕੀ ਕੁੱਝ ਦਿਨ ਘਰ ਬੈਠਣ ਨਾਲ ਗੁਜ਼ਾਰਾ ਨਹੀਂ ਹੋਵੇਗਾ ਤਾਂ ਉਸ ਨੇ ਕਿਹਾ ਨਹੀਂ ਤਾਂ ਪੁਲਿਸ ਦੇ ਮੁਲਾਜ਼ਮਾਂ ਨੇ ਸਾਰੀ ਸਬਜ਼ੀ ਉਸ ਗਰੀਬ ਬਜ਼ੁਰਗ ਸਬਜ਼ੀ ਵਾਲੇ ਤੋਂ ਖ਼ਰੀਦ ਲਈ ਅਤੇ ਸਾਰਾ ਸਮਾਨ ਇੱਕ ਗੱਡੀ ਵਿੱਚ ਪਾਕੇ ਗਰੀਬ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ, ਪੰਜਾਬ ਪੁਲਿਸ ਦਾ ਵੀਡੀਓ ਵੇਖ ਕੇ ਉਮੀਦ ਕਰਦੇ ਹਾਂ ਕੀ ਤੁਸੀਂ ਕੁੱਝ ਸਿੱਖੋਗੇ ਕੀ ਪੰਜਾਬ ਸਰਕਾਰ ਅਤੇ ਪੁਲਿਸ ਕਿਸ ਕਦਰ ਕੋਰੋਨਾ ਵਾਇਰਸ ਵਰਗੀ ਗੰਭੀਰ ਬਿਮਾਰੀ ਦੀ ਪਰਵਾ ਨਾ ਕਰਦੇ ਹੋਏ ਤੁਹਾਨੂੰ ਸੁਰੱਖਿਅਤ ਰੱਖਣ ਲਈ ਸੜਕਾਂ ਤੇ ਦਿਨ-ਰਾਤ ਇੱਕ ਕਰ ਰਹੀ ਹੈ

 

ਮੁੱਖ ਮੰਤਰੀ ਨੇ ਦਿੱਤੀ ਸੀ ਸ਼ਾਹਬਾਸ਼ੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਪੁਲਿਸ ਦੇ ਇਸ ਟਵੀਟ ਨੂੰ ਰੀ ਟਵੀਟ ਕਰਦੇ ਹੋਏ ਲਿਖਿਆ WELL DONE !,ਪੰਜਾਬ ਪੁਲਿਸ ਦੀ ਮਦਦ ਦਾ ਇਹ ਵੀਡੀਓ ਉਨ੍ਹਾਂ ਲੋਕਾਂ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ ਜੋ ਕਰਫ਼ਿਊ ਨੇ ਨੇਮਾਂ ਦਾ ਪਾਲਨ ਨਹੀਂ ਕਰਦੇ, ਸਿਰਫ਼ ਇਹ ਵੀਡੀਓ ਉਨ੍ਹਾਂ ਲੋਕਾਂ ਲਈ  ਵੀ ਹੈ ਜੋ ਕੁੱਝ ਮੁਲਾਜ਼ਮਾਂ ਦੇ ਗਲਤ ਵਤੀਰੇ ਕਰਕੇ  ਪੂਰੇ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਚੁੱਕ ਦੇ ਨੇ, ਬੇਵਜ੍ਹਾ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰਨ ਵਾਲੇ ਵੀਡੀਓ ਸ਼ੇਅਰ ਕਰਨ ਦੀ ਥਾਂ ਤੁਹਾਨੂੰ ਅਜਿਹੇ ਵੀਡੀਓ ਸ਼ੇਅਰ ਕਰਨੇ ਚਾਹੀਦੀ ਨੇ ਜੋ ਤੁਹਾਡੇ ਵਿੱਚ (POSITIVITY) ਪੋਜ਼ੀਟਿਵਿਟੀ ਲੈਕੇ ਆਏ ਅਤੇ ਸਮਾਜ ਵਿੱਚ ਚੰਗੀ ਸੋਚ ਪੈਦਾ ਕਰੇ