ਪੰਜਾਬ ਦਾ ਪਹਿਲਾਂ ਤਿੰਨ ਤਲਾਕ ਦਾ ਮਾਮਲਾ ਪਹੁੰਚਿਆ ਹਾਈਕੋਰਟ,ਪਤੀ ਨੇ ਫ਼ੋਨ 'ਤੇ ਦਿੱਤਾ ਤਲਾਕ,ਅਦਾਲਤ ਨੇ ਲਿਆ ਇਹ ਸਖ਼ਤ ਨੋਟਿਸ
Advertisement

ਪੰਜਾਬ ਦਾ ਪਹਿਲਾਂ ਤਿੰਨ ਤਲਾਕ ਦਾ ਮਾਮਲਾ ਪਹੁੰਚਿਆ ਹਾਈਕੋਰਟ,ਪਤੀ ਨੇ ਫ਼ੋਨ 'ਤੇ ਦਿੱਤਾ ਤਲਾਕ,ਅਦਾਲਤ ਨੇ ਲਿਆ ਇਹ ਸਖ਼ਤ ਨੋਟਿਸ

ਪੰਜਾਬ ਹਰਿਆਣਾ ਹਾਈਕੋਰਟ ਨੇ ਡੀਜੀਪੀ ਪੰਜਾਬ ਅਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ 

ਪੰਜਾਬ ਹਰਿਆਣਾ ਹਾਈਕੋਰਟ ਨੇ ਡੀਜੀਪੀ ਪੰਜਾਬ ਅਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ  : ਮਲੇਰਕੋਟਲਾ ਦੀ ਵਸਨੀਕ  39  ਸਾਲ ਦੀ ਮਹਿਲਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਦੇ ਪਤੀ ਨੇ 20 ਜੂਨ 2020 ਨੂੰ ਫੋਨ 'ਤੇ ਤਲਾਕ ਦੇ ਤਿੰਨ ਮੈਸੇਜ ਭੇਜੇ,ਇਸ ਦੇ ਬਾਅਦ ਪਤੀ  ਨੇ ਆਪਣੀ ਨਵੀਂ ਪਤਨੀ ਦੇ ਨਾਲ ਫੋਟੋ ਭੇਜੀ ਅਤੇ ਮੈਰੀਜ ਸਰਟਿਫਿਕੇਟ ਵੀ ਭੇਜਿਆ,ਪਟੀਸ਼ਨਕਰਤਾ ਨੇ ਕਿਹਾ ਕਿ ਮੁਸਲਿਮ ਮਹਿਲਾਵਾਂ ਦੀ ਸੁਰੱਖਿਆ ਨੂੰ ਲੈਕੇ ਦਾ ਮੁਸਲਿਮ ਵੂਮੈਨ ਪ੍ਰੋਟੈਕਸ਼ਨ ਆਫ਼ ਰਾਇਟ ਆਨ ਮੈਰੀਜ ਐਕਟ 2019 ਦੇ ਮੁਤਾਬਿਕ ਬੋਲ ਕੇ ਅਤੇ ਲਿੱਖ ਕੇ ਜਾਂ ਫਿਰ ਕਿਸੇ ਇਲੈਕਟ੍ਰਾਨਿਕ ਸਿਸਟਮ ਦੇ ਜ਼ਰੀਏ ਤਲਾਕ ਨਹੀਂ  ਦਿੱਤਾ ਜਾ ਸਕਦਾ ਹੈ,ਇਸ ਤਰ੍ਹਾਂ ਨਾਲ ਵਿਆਹ ਤੋੜਨਾ ਗੈਰ ਕਾਨੂੰਨੀ ਹੈ,ਇਸ ਦੇ ਲਈ ਮੁਲਜ਼ਮ ਨੂੰ  3 ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ,ਇਸੇ ਕਾਨੂੰਨ ਦੇ ਅਧਾਰ 'ਤੇ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ  ਪਰ ਕੋਈ ਕਾਰਵਾਹੀ ਨਹੀਂ ਹੋਈ ਜਿਸ ਤੋਂ ਬਾਅਦ ਪਤੀ ਖਿਲਾਫ਼ ਮਹਿਲਾ ਨੇ ਹਾਈਕੋਰਟ ਦਾ ਰੱਖ  ਕੀਤਾ ਹੈ ਅਤੇ ਹੁਣ ਅਦਾਲਤ ਨੇ ਡੀਜੀਪੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ 

9 ਸਾਲ ਪਹਿਲਾਂ ਹੋਇਆ ਵਿਆਹ 3 ਨੇ ਬੱਚੇ 

ਪਟੀਸ਼ਨਕਰਤਾ ਨੇ ਕਿਹਾ ਕਿ  5 ਨਵੰਬਰ 2011 ਨੂੰ ਉਸ ਦਾ ਵਿਆਹ ਅਬਦੁਲ ਰਾਸ਼ੀਦ ਨਾਲ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਨੇ ਪਰ  ਦਾਜ ਨਾਂ ਦੇਣ ਦੀ ਵਜ੍ਹਾਂ ਕਰਕੇ ਸੋਹਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ,ਕਈ ਵਾਰ ਪੰਚਾਇਤ ਦੇ ਸਾਹਮਣੇ ਸਮਝੌਤਾ ਹੋਇਆ,ਇਸ ਦੌਰਾਨ ਪਤੀ ਨੇ ਉਸਨੂੰ ਅਤੇ ਧੀ ਨੂੰ ਡੰਡਿਆ ਨਾਲ ਕੁੱਟਿਆ ਜਿਸ ਦੀ ਵਜ੍ਹਾਂ ਕਰਕੇ ਉਸ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ,ਪੀੜਤ ਮਹਿਲਾ ਨੇ ਦੱਸਿਆ ਕੀ ਇਸ ਮਾਮਲੇ ਵਿੱਚ ਸੰਗਰੂਰ ਦੇ ਅਮਰਗੜ੍ਹ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਹੈ ਅਤੇ ਪੁਲਿਸ ਨੇ ਚਾਰਜਸ਼ੀਟ ਵੀ ਫਾਇਲ ਕਰ ਦਿੱਤੀ ਹੈ 

ਨਵੇਂ ਕਾਨੂੰਨ ਦੇ ਮੁਤਾਬਿਕ ਕੇਸ ਦਰਜ ਹੋਵੇ 

ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਉਸ ਦੇ ਪਤੀ ਦੇ ਖਿਲਾਫ਼ ਨਵੇਂ ਤਲਾਕ ਕਾਨੂੰਨ ਦੇ ਹਿਸਾਬ ਨਾਲ ਮਾਮਲਾ ਦਰਜ ਕੀਤਾ ਜਾਵੇਂ,ਇਸ ਸਬੰਧ ਵਿੱਚ  23 ਜੂਨ 2020 ਅਤੇ 22 ਸਤੰਬਰ 2020 ਨੂੰ ਪੁਲਿਸ ਵੱਲੋਂ ਕਾਰਵਾਹੀ  ਕਰਨ ਦੇ ਲਈ  ਦਰਖ਼ਾਸਤ ਵੀ ਕੀਤੀ ਗਈ ਸੀ  ਪਰ ਹੁਣ ਤੱਕ ਕੋਈ ਕਾਰਵਾਹੀ ਨਹੀਂ ਹੋਈ ਹੈ  

 

 

 

 

 

Trending news