ਪੰਜਾਬ ਹਰਿਆਣਾ ਹਾਈਕੋਰਟ ਵਿੱਚ 'ਮੁੰਨਾ ਭਾਈ ਵਕੀਲ' ! ਕਿਧਰੇ ਤੁਸੀਂ ਤਾਂ ਨਹੀਂ ਬਣੇ ਸ਼ਿਕਾਰ

ਪੰਜਾਬ ਹਰਿਆਣਾ ਬਾਰ ਕਾਊਂਸਿਲ ਵੱਲੋਂ 58 ਵਕੀਲਾਂ ਦੀ ਡਿਗਰੀ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ

ਪੰਜਾਬ ਹਰਿਆਣਾ ਹਾਈਕੋਰਟ ਵਿੱਚ  'ਮੁੰਨਾ ਭਾਈ ਵਕੀਲ' ! ਕਿਧਰੇ ਤੁਸੀਂ ਤਾਂ ਨਹੀਂ ਬਣੇ ਸ਼ਿਕਾਰ
ਪੰਜਾਬ ਹਰਿਆਣਾ ਬਾਰ ਕਾਊਂਸਿਲ ਵੱਲੋਂ 58 ਵਕੀਲਾਂ ਦੀ ਡਿਗਰੀ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ

ਨਿਤਿਕਾ ਮਹੇਸ਼ਵਰੀ /ਚੰਡੀਗੜ੍ਹ : ਜੇਕਰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਤੁਹਾਡਾ ਜਾਂ ਫਿਰ ਕਿਸੇ ਨਜ਼ਦੀਕੀ,ਦੋਸਤ,ਰਿਸ਼ਤੇਦਾਰ ਦਾ ਕੋਈ ਕੇਸ ਚੱਲ ਰਿਹਾ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ,ਕਿਉਂ ਹੋ ਸਕਦਾ ਹੈ ਜਿਸ ਵਕੀਲ ਨੂੰ ਤੁਸੀਂ ਜਾਂ ਫਿਰ ਤੁਹਾਡੇ ਕਿਸੇ ਨਜ਼ਦੀਕੀ ਨੇ ਆਪਣਾ ਕੇਸ ਸੌਂਪਿਆ ਹੋਵੇ ਉਹ ਵਕੀਲ ਦੀ ਡਰੈੱਸ ਵਿੱਚ ਤਾਂ ਤੁਹਾਨੂੰ ਮਿਲਦਾ ਹੋਵੇ, ਉਸ ਦਾ ਦਫ਼ਤਰ ਵੀ ਹੋਏ, ਪਰ ਦਫ਼ਤਰ ਵਿੱਚ ਰੱਖੀ ਡਿਗਰੀ ਅਸਲੀ ਨਾ ਹੋਵੇ ਇਹ ਇਸ ਲਈ ਕਿਉਂਕਿ ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਕਾਉਂਸਿਲ ਨੇ ਜਦੋਂ ਵਕੀਲਾਂ ਦੀ ਡਿਗਰੀ ਵੈਰੀਫਾਈ ਕਰਨੀਆਂ ਸ਼ੁਰੂ ਕੀਤਾ ਤਾਂ ਹੈਰਾਨਕੁਨ ਤੱਥ ਸਾਹਮਣੇ ਆਏ ਨੇ, ਤਕਰੀਬਨ 58 ਵਕੀਲਾਂ ਦੀ ਡਿਗਰੀਆਂ ਸਬੰਧਿਤ ਯੂਨੀਵਰਸਿਟੀਆਂ ਨਾਲ ਵੈਰੀਫਾਈ ਕੀਤੀਆਂ ਗਈਆਂ ਤਾਂ ਉਹ ਫ਼ਰਜ਼ੀ ਨਿਕਲਿਆਂ ਹੁਣ ਬਾਰ ਕਾਉਂਸਲ ਨੇ ਇਨ੍ਹਾਂ ਸਭ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ,ਸਿਰਫ਼ ਇਨ੍ਹਾਂ ਹੀ ਨਹੀਂ ਇਹ ਵਕੀਲ ਨਾ ਤਾਂ ਹੁਣ  ਪ੍ਰੈਕਟਿਸ  ਕਰ ਸਕਣਗੇ ਅਤੇ ਨਾ ਹੀ ਕਾਨੂੰਨ ਨਾਲ ਸਬੰਧਿਤ ਕਿਸੇ ਵੀ ਕਾਗ਼ਜ਼ਾਤ 'ਤੇ ਸਾਈਨ  ਕਰ ਪਾਉਣਗੇ 
  
ਕਿਹੜੇ ਸਾਲ ਤੋਂ ਬਾਰ ਕਾਉਂਸਿਲ ਨੇ ਪੜਤਾਲ ਸ਼ੁਰੂ ਕੀਤੀ 

ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਕਾਉਂਸਿਲ ਵੱਲੋਂ 2017 ਤੋਂ ਲੈਕੇ 2020 ਤੱਕ ਐਨ ਰੋਲ ਕੀਤੇ ਗਏ ਵਕੀਲਾਂ ਦੀਆਂ ਡਿਗਰੀਆਂ ਜਦੋਂ ਵੈਰੀਫਿਕੇਸ਼ਨ ਲਈ ਭੇਜਿਆ ਗਈਆਂ ਤਾਂ ਜਾਂਚ ਵਿੱਚ ਸਾਹਮਣੇ ਆਇਆ ਹੈ 58 ਅਜਿਹੇ ਵਕੀਲ ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਸਨ ਜਿਨ੍ਹਾਂ ਦੀਆਂ ਡਿਗਰੀਆਂ ਫਰਜ਼ੀ ਸਨ,ਬਾਰ ਕਾਉਂਸਿਲ ਨੇ ਸਾਫ਼ ਕਰ ਦਿੱਤਾ ਹੈ ਕੀ ਕਾਉਂਸਿਲ ਦੇ ਨਾਲ ਜਿੰਨੇ ਵੀ ਵਕੀਲ ਐਨਰੋਲ ਹੋਏ ਨੇ ਉਨ੍ਹਾਂ ਸਭ ਦੀਆਂ ਡਿਗਰੀਆਂ ਦੀ ਬਾਰ ਕਾਉਂਸਿਲ ਜਾਂਚ ਕਰੇਗਾ, ਕਾਉਂਸਿਲ ਨੇ ਸਾਫ਼ ਕਰ ਦਿੱਤਾ ਹੈ ਕੀ ਜਿਨ੍ਹਾਂ ਦੀ ਡਿਗਰੀਆਂ ਫ਼ਰਜ਼ੀ ਹੋਵੇਗੀ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਹੀ ਕੀਤੀ ਜਾਵੇਗੀ ਉਨ੍ਹਾਂ ਦਾ ਐਨਰੋਲਮੈਂਟ ਸਰਟਿਫਿਕੇਟ ਰੱਦ ਕੀਤਾ ਜਾਵੇਗਾ ਇਸ ਤੋਂ ਇਲਾਵਾ ਕਾਨੂੰਨੀ ਕਾਰਵਾਹੀ ਦੇ ਤਹਿਤ  FIR ਵੀ ਦਰਜ ਕੀਤੀ ਜਾਵੇਗੀ