'LOCKDOWN' ਵਿੱਚ 'ਪਿਆਰ UNLOCKED' !, ਕਿਵੇਂ ਪੜੋ ਇਹ ਖ਼ਾਸ ਰਿਪੋਰਟ

 ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਿਆਹ ਦੀਆਂ ਅਰਜ਼ੀਆਂ ਜਾਰੀ 

 'LOCKDOWN' ਵਿੱਚ 'ਪਿਆਰ UNLOCKED' !, ਕਿਵੇਂ ਪੜੋ ਇਹ ਖ਼ਾਸ ਰਿਪੋਰਟ
ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਿਆਹ ਦੀਆਂ ਅਰਜ਼ੀਆਂ ਜਾਰੀ

 ਨਿਤਿਕਾ ਮਹੇਸ਼ਵਰੀ / ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਨਾਲ ਪੂਰੇ ਦੇਸ਼ ਵਾਂਗ ਪੰਜਾਬ ਅਤੇ ਹਰਿਆਣਾ ਵਿੱਚ ਵੀ ਪਿਛਲੇ 2 ਮਹੀਨਿਆਂ ਤੋਂ ਲਾਕਡਾਊਨ ਹੈ, ਸਨਅਤਾਂ,ਦਫ਼ਤਰ ਬੰਦ ਸਨ, ਲੋਕ ਘਰਾਂ ਵਿੱਚ ਕੈਦ ਰਹਿਣ ਨੂੰ ਮਨਜ਼ੂਰ ਨੇ, ਪਰ ਪ੍ਰੇਮੀ ਜੋੜਿਆਂ ਨੂੰ ਇਸ  ਮਹਾਂਮਾਰੀ ਤੋਂ ਜ਼ਿਆਦਾ ਖ਼ਤਰਾ ਆਪਣੇ ਘਰ ਵਾਲਿਆਂ ਦੇ ਇਨਕਾਰ ਤੋਂ ਹੈ, ਇਸ ਦਾ ਅੰਦਾਜ਼ਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਲਾਕਡਾਊਨ ਦੌਰਾਨ ਪ੍ਰੇਮੀ ਜੋੜਿਆਂ ਦੇ ਰਜਿਸਟਰੇਸ਼ਨ ਤੋਂ ਲਗਾਇਆ ਜਾ ਸਕਦਾ ਹੈ,ਹਾਈਕੋਰਟ ਵਿੱਚ ਰੋਜ਼ਾਨਾ 24 ਪ੍ਰੇਮੀ ਜੋੜੇ ਪਰਿਵਾਰ ਤੋਂ ਲੁੱਕ ਦੇ ਹੋਏ ਆਪਣੇ ਵਿਆਹ ਦਾ ਰਜਿਸਟਰੇਸ਼ਨ ਕਰਨ ਲਈ ਪਹੁੰਚ ਰਹੇ ਨੇ, ਹਾਈਕੋਰਟ ਵਿੱਚ ਰੋਜ਼ਾਨਾ ਤਕਰੀਬਨ 1 ਹਜ਼ਾਰ ਕੇਸਾਂ ਦੀ ਸੁਣਵਾਈ ਹੁੰਦੀ ਹੈ, ਪਰ ਲਾਕਡਾਊਨ ਦੀ ਵੱਜਾਂ ਕਰਕੇ ਸਿਰਫ਼ 100 ਤੋਂ 120 ਕੇਸਾਂ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਚੱਲ ਰਹੀ ਹੈ, ਪਰ ਇਨ੍ਹਾਂ ਕੇਸਾਂ ਵਿੱਚੋਂ 1/4 ਕੇਸ ਪ੍ਰੇਮੀ ਜੋੜਿਆਂ ਦੇ ਵਿਆਹ ਨਾਲ ਜੁੜੇ ਹੁੰਦੇ ਨੇ, ਪਰਿਵਾਰ ਦੇ ਡਰ ਤੋਂ ਇਹ ਪੁਲਿਸ ਸੁਰੱਖਿਆ ਮੰਗਣ ਦੇ ਲਈ ਅਦਾਲਤ ਦਾ ਰੁੱਖ ਕਰਦੇ ਨੇ

ਕਿਉਂ ਹਾਈਕੋਰਟ ਪ੍ਰੇਮੀ ਜੋੜਿਆ ਲਈ ਸੁਰੱਖਿਅਤ ?

ਪੰਜਾਬ ਅਤੇ ਹਰਿਆਣਾ ਦੇ ਪ੍ਰੇਮੀ ਜੋੜੇ ਧਾਰਮਿਕ ਥਾਵਾਂ 'ਤੇ ਵਿਆਹ ਕਰਵਾਉਣ ਤੋਂ ਬਾਅਦ ਘਰ ਵਾਲਿਆਂ ਤੋਂ ਲੁੱਕ ਦੇ ਹੋਏ ਸੁਰੱਖਿਆ ਲਈ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਦੇ ਨੇ, ਦਰਾਸਲ 2002 ਵਿੱਚ ਪ੍ਰੇਮੀ ਜੋੜਿਆਂ 'ਤੇ ਵਧ ਰਹੇ ਖ਼ਤਰੇ ਦੀ ਵਜ੍ਹਾਂ ਕਰਕੇ ਹਾਈਕੋਰਟ ਨੇ ਆਪ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਰਨੀ ਸ਼ੁਰੂ ਕੀਤੀ ਸੀ, ਜੁਲਾਈ 2012 ਵਿੱਚ ਹਾਈਕੋਰਟ ਨੇ ਡਿਪਟੀ ਕਮਿਸ਼ਨਰਾਂ,ਪੁਲਿਸ ਮੁਖੀ, ਜ਼ਿਲ੍ਹਾਂ ਅਦਾਲਤਾਂ ਨੂੰ ਪ੍ਰੇਮੀ ਜੋੜਿਆਂ ਦੇ ਆਜ਼ਾਦੀ ਦੇ ਅਧਿਕਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ,ਪ੍ਰੇਮੀ ਜੋੜਿਆਂ ਦੀ ਪਟੀਸ਼ਨਰਾਂ ਦਾ ਦਬਾਅ ਵਧਣ ਦੀ ਵਜ੍ਹਾਂ ਕਰਕੇ ਪੰਜਾਬ ਹਰਿਆਣਾ ਹਾਈਕੋਰਟ ਨੇ ਇਹ ਫ਼ੈਸਲਾ ਲਿਆ ਸੀ ਪਰ ਹੁਣ ਵੀ ਪ੍ਰੇਮੀ ਜੋੜੇ ਜ਼ਿਲ੍ਹਾਂ ਅਦਾਲਤਾਂ ਦੀ ਥਾਂ  ਹਾਈਕੋਰਟ ਵਿੱਚ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਨੇ ਇਸ ਲਈ ਉਹ ਸਿੱਧੇ ਹਾਈਕੋਰਟ ਦਾ ਹੀ ਰੁੱਖ ਕਰਦੇ ਨੇ, ਮੌਜੂਦਾ ਸਮੇਂ ਜਦੋਂ ਲਾਕਡਾਊਨ ਦੀ ਵਜ੍ਹਾਂ ਕਰ ਕੇ ਹਾਈਕੋਰਟ  ਸਿਰਫ਼ ਚੁਨਿੰਦਾ ਕੇਸਾਂ ਦੀ ਹੀ ਸੁਣਵਾਈ ਕਰ ਰਿਹਾ ਹੈ  ਪ੍ਰੇਮੀ ਜੋੜਿਆਂ ਦਾ ਅਦਾਲਤ ਪਹੁੰਚਣਾ ਇਹ ਹੀ ਇਸ਼ਾਰਾ ਕਰ ਰਿਹਾ ਹੈ ਕੀ ਲਾਕਡਾਊਨ ਵਿੱਚ 'ਪਿਆਰ ਲਾਕ ਨਹੀਂ' ਹੈ