ਬਿਨਾਂ ਮਾਸਕ ਲਾਵਾਂ-ਫੇਰੇ ਕੀਤੇ ਤਾਂ 'ਸ਼ਗਨ' ਮਿਲੇਗਾ ਨਹੀਂ ਦੇਣਾ ਪਵੇਗਾ ! ਹਾਈ ਕੋਰਟ ਦਾ ਇਹ ਹੁਕਮ ਜ਼ਰੂਰ ਪੜ ਲਓ

ਹਾਈਕੋਰਟ ਨੇ ਮਾਸਕ ਨਾ ਪਾਉਣ 'ਤੇ ਦਿੱਤਾ ਸਖ਼ਤ ਸੰਦੇਸ਼ 

ਬਿਨਾਂ ਮਾਸਕ ਲਾਵਾਂ-ਫੇਰੇ ਕੀਤੇ ਤਾਂ 'ਸ਼ਗਨ' ਮਿਲੇਗਾ ਨਹੀਂ  ਦੇਣਾ ਪਵੇਗਾ ! ਹਾਈ ਕੋਰਟ ਦਾ ਇਹ ਹੁਕਮ ਜ਼ਰੂਰ ਪੜ ਲਓ
ਹਾਈਕੋਰਟ ਨੇ ਮਾਸਕ ਨਾ ਪਾਉਣ 'ਤੇ ਦਿੱਤਾ ਸਖ਼ਤ ਸੰਦੇਸ਼

 ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : (COVID-19) ਕੋਵਿਡ-19 ਖ਼ਿਲਾਫ਼ ਜੰਗ ਲੰਮੀ ਚੱਲਣੀ ਹੈ ਇਹ ਹੁਣ ਤਕਰੀਬਨ ਤੈਅ ਹੋ ਚੁੱਕਾ ਹੈ, ਕੋਰੋਨਾ ਨੂੰ ਹਰਾਉਣਾ ਹੈ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਇਸ ਲਈ ਜੰਗ ਦੇ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ, ਮਾਸਕ ਕੋਰੋਨਾ ਖ਼ਿਲਾਫ਼ ਜੰਗ ਦਾ ਸਭ ਤੋਂ ਵੱਡਾ ਹਥਿਆਰ ਹੈ, ਤੁਸੀਂ ਸੁਣਿਆ ਹੋਵੇਗਾ 'ਨਜ਼ਰ ਹਟੀ ਨਹੀਂ ਕਿ ਦੁਰਘਟਨਾ ਘਟੀ ਨਹੀਂ, ਕੋਰੋਨਾ ਖ਼ਿਲਾਫ਼ ਜੰਗ ਵਿੱਚ ਹੁਣ ਡਾਕਟਰਾਂ ਦਾ ਨਾਰਾਂ ਹੈ ਕੀ 'ਮਾਸਕ ਹਟਿਆ ਨਹੀਂ ਕਿ ਸਮਝੋ ਕੋਰੋਨਾ ਤੁਹਾਡੇ ਸਰੀਰ 'ਤੇ  ਹਾਵੀ ਹੋਇਆ ਨਹੀਂ', ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਆਪਣੇ ਇੱਕ ਆਦੇਸ਼ ਰਾਹੀ ਮਾਸਕ ਦੀ ਅਹਿਮੀਅਤ ਨੂੰ ਸਮਝਾਉਣ ਦੀ ਕੋਸ਼ਿਸ਼  ਕੀਤੀ ਹੈ,ਕੋਰੋਨਾ ਕਾਲ  ਵਿੱਚ ਤੁਸੀਂ ਆਪਣੇ ਵਿਆਹ ਅਤੇ ਹੋਰ ਸਮਾਗਮਾਂ ਵਿੱਚ ਕਿਵੇਂ ਸਾਵਧਾਨੀ ਵਰਤਨੀ ਹੈ ਇਸ ਦੇ ਲਈ ਤੁਹਾਨੂੰ ਹਾਈਕੋਰਟ ਦਾ ਇਹ ਹੁਕਮ ਜਾਣਨਾ ਜ਼ਰੂਰੀ ਹੈ, ਨਹੀਂ ਤਾਂ ਸ਼ਗਨ ਆਵੇਗਾ ਨਹੀਂ ਉਲਟਾ ਭਰਨਾ ਪੈ ਜਾਵੇਗਾ ਉਹ ਵੀ ਜੁਰਮਾਨੇ ਦੇ ਰੂਪ ਵਿੱਚ, ਸਿਰਫ਼ ਤੁਹਾਨੂੰ ਹੀ ਨਹੀਂ ਵਿਆਹ ਸਮਾਗਮ ਵਿੱਚ ਸ਼ਾਮਲ ਸਾਰੇ ਬਰਾਤੀਆਂ ਦੇ ਨਾਲ ਰਿਸ਼ਤੇਦਾਰਾਂ ਨੂੰ 

 ਮਾਸਕ 'ਤੇ ਪੰਜਾਬ ਹਰਿਆਣਾ ਹਾਈਕੋਰਟ ਦਾ ਹੁਕਮ 

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਨਵੇਂ ਜੋੜਾ ਵਿਆਹ ਤੋਂ ਬਾਅਦ ਆਪਣੀ ਸੁਰੱਖਿਆ ਦੇ ਲਈ ਪਹੁੰਚਿਆ,ਕੁੜੀ-ਮੁੰਡੇ ਦਾ ਕਹਿਣਾ ਸੀ ਘਰ ਦੇ  ਕਈ ਲੋਕ ਵਿਆਹ ਤੋਂ ਖ਼ੁਸ਼ ਨਹੀਂ ਨੇ ਪਰ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲਕੇ ਵਿਆਹ ਕਰਵਾ ਲਿਆ ਹੈ,ਜਦੋਂ ਅਦਾਲਤ ਨੇ ਦੋਵਾਂ ਤੋਂ ਵਿਆਹ ਦੇ ਸਬੂਤ ਮੰਗੇ ਤਾਂ ਵਿਆਹ ਦੀਆਂ ਫੋਟੂਆਂ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ, ਹਾਈਕੋਰਟ ਨੇ ਫ਼ੋਟੋਆਂ ਦੇ ਆਧਾਰ 'ਤੇ ਪ੍ਰਸ਼ਾਸਨ ਨੂੰ ਸੁਰੱਖਿਆ ਦੇਣ ਦੇ  ਹੁਕਮ ਤਾਂ ਦੇ  ਦਿੱਤੇ ਪਰ ਕੋਰੋਨਾ ਕਾਲ ਦੌਰਾਨ ਮਾਸਕ ਨੂੰ ਲੈਕੇ ਅਦਾਲਤ ਨੇ ਜੋ ਅਹਿਮ ਗੱਲ ਕਹੀ ਉਸ ਨੂੰ ਜ਼ਰੂਰ ਜਾਣੋ,   ਕੁੜੀ-ਮੁੰਡੇ ਦੇ ਵਿਆਹ ਦੀਆਂ  ਜੋ ਫ਼ੋਟੋਆਂ ਅਦਾਲਤ ਵਿੱਚ ਪੇਸ਼ ਕੀਤੀਆਂ ਸਨ ਉਸ ਵਿੱਚ ਨਾ 'ਤੇ ਲਾੜੇ ਨਾ ਹੀ ਲਾੜੀ ਨੇ ਮਾਸਕ ਪਾਇਆ ਸੀ ਸਿਰਫ਼ ਇਨ੍ਹਾਂ ਹੀ ਨਹੀਂ ਵਿਆਹ ਵਿੱਚ ਸ਼ਾਮਲ ਕਿਸੇ ਬਰਾਤੀ ਨੇ ਵੀ ਮਾਸਕ ਨਹੀਂ ਪਾਇਆ ਸੀ, ਅਦਾਲਤ ਨੇ ਕੁੜੀ-ਮੰਡੇ ਅਤੇ ਸਾਰੇ ਬਰਾਤੀਆਂ 'ਤੇ ਮਾਸਕ ਨਾ ਪਾਉਣ 'ਤੇ 10 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ ਅਤੇ ਜੁਰਮਾਨੇ ਦੀ ਰਕਮ ਹੁਸ਼ਿਆਰਪੁਰ ਡੀਸੀ ਦਫ਼ਤਰ ਜਮਾ ਕਰਵਾਉਣ ਦੇ  ਹੁਕਮ ਜਾਰੀ ਕਰਦੇ ਹੋਏ ਨਿਰਦੇਸ਼ ਦਿੱਤੇ  ਕੀ ਜੁਰਮਾਨੇ ਦੀ ਇਸ ਰਕਮ ਨਾਲ ਵਧ ਤੋਂ ਵਧ ਮਾਸਕ ਬਣਾਕੇ ਲੋਕਾਂ ਵਿੱਚ ਵੰਡੇ ਜਾਣ, ਕੋਰੋਨਾ ਕਾਲ ਵਿੱਚ ਹਾਈਕੋਰਟ ਦਾ ਇਹ ਫ਼ੈਸਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਦੇਸ਼ 'ਅਨਲੌਕ' ਵੱਲ ਕਦਮ ਵਧਾ ਚੁੱਕਿਆ ਹੈ, ਸਰਕਾਰ ਵੱਲੋਂ ਕਈ ਛੋਟ ਦਿੱਤੀਆਂ ਗਈਆਂ ਨੇ, ਆਉਣ ਵਾਲੇ ਦਿਨਾਂ ਵਿੱਚ ਵਿਆਹ ਸਮਾਗਮਾਂ ਵਿੱਚ ਹੋਰ ਮਹਿਮਾਨਾਂ ਦੀ  ਛੋਟ ਦਿੱਤੀ ਜਾ ਸਕਦੀ ਹੈ, ਅਜਿਹੇ ਵਿੱਚ ਕਦਮ-ਕਦਮ 'ਤੇ ਸੁਰੱਖਿਆ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ ਕਿਉਂਕਿ ਸਵਾਲ ਕੋਰੋਨਾ ਨੂੰ ਹਰਾਉਣ ਦਾ ਹੈ, 'ਮਿਸ਼ਨ ਫ਼ਤਿਹ' ਨੂੰ 'ਫ਼ਤਿਹ' ਕਰਨ ਦਾ ਹੈ