ਇਸ ਰਿਸ਼ਤੇਦਾਰੀ ਵਿੱਚ ਹੁਣ ਨਹੀਂ ਕਰ ਸਕੋਗੇ ਵਿਆਹ,ਪੰਜਾਬ ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ
Advertisement

ਇਸ ਰਿਸ਼ਤੇਦਾਰੀ ਵਿੱਚ ਹੁਣ ਨਹੀਂ ਕਰ ਸਕੋਗੇ ਵਿਆਹ,ਪੰਜਾਬ ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ

ਪੰਜਾਬ ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ 

ਪੰਜਾਬ ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

 

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਹਰਿਆਣਾ ਹਾਈਕੋਰਟ ਨੇ ਜਿਸ ਰਿਸ਼ਤੇਦਾਰੀ ਵਿੱਚ ਵਿਆਹ ਨੂੰ ਲੈਕੇ ਕਾਨੂੰਨੀ ਪਹਿਲੂ ਦੇ ਹਿਸਾਬ ਨਾਲ ਗੈਰ ਕਾਨੂੰਨ ਦੱਸਿਆ ਹੈ ਇਸ ਨੂੰ ਕੁੱਝ ਲੋਕ ਪਿਆਰ ਦਾ ਨਾਂ ਦੇਕੇ ਜਾਇਜ਼ ਠਹਿਰਾ ਸਕਦੇ ਨੇ ਜਦਕਿ ਕੁੱਝ ਲੋਕ ਇਸ ਨੂੰ ਰਿਸ਼ਤਿਆਂ ਦਾ ਨਿਘਾਰ ਦੱਸਣਗੇ,ਪਰ ਹਾਈਕੋਰਟ ਨੇ ਇੰਨਾਂ ਦਲੀਲਾਂ ਨੂੰ  ਦਰ ਕਿਨਾਰਾ ਕਰਦੇ ਹੋਏ ਕਾਨੂੰਨ ਦੇ ਹਿਸਾਬ ਨਾਲ ਫ਼ੈਸਲਾ ਸੁਣਾਇਆ ਹੈ

ਹਾਈਕੋਰਟ ਨੂੰ ਕਿਉਂ ਨਹੀਂ ਵਿਆਹ ਲਈ ਇਹ ਰਿਸ਼ਤੇਦਾਰੀ ਮਨਜ਼ੂਰ

ਦਰਾਸਲ ਪੰਜਾਬ ਹਰਿਆਣਾ ਹਾਈਕੋਰਟ ਕੋਲ ਇੱਕ ਮਾਮਲਾ ਆਇਆ ਸੀ ਜਿਸ ਵਿੱਚ ਇੱਕ ਸ਼ਖ਼ਸ ਨੇ ਅਗਾਊ ਜ਼ਮਾਨਤ ਦੇ ਲਈ ਇੱਕ ਪਟੀਸ਼ਨ ਪਾਈ ਸੀ,ਲੁਧਿਆਣਾ ਦੇ ਰਹਿਣ ਵਾਲਾ ਇਹ ਸਖ਼ਸ ਆਪਣੀ ਚਾਚੇ ਦੀ ਭੈਣ ਨਾਲ ਵਿਆਹ ਕਰਵਾਉਣਾ ਚਾਉਂਦਾ ਹੈ,ਦੋਵਾਂ ਦੇ ਪਿਤਾ ਸੱਗੇ ਭਰਾਂ ਨੇ,ਮੁੰਡਾ,ਕੁੜੀ ਦੋਵੇਂ ਲਿਵਿੰਗ ਰਿਲੇਸ਼ਨਸ਼ਿਪ (Living Relationship) ਵਿੱਚ ਰਹਿੰਦੇ ਨੇ ਅਤੇ ਕਾਨੂੰਨੀ ਤੌਰ 'ਤੇ ਕੁੜੀ ਦੇ 18 ਸਾਲ ਦੀ ਹੋਣ 'ਤੇ ਉਹ ਦੋਵੇਂ ਵਿਆਹ ਕਰਨਾ ਚਾਉਂਦੇ ਸਨ ਪਰ ਅਦਾਲਤ  ਨੇ ਇਸ ਰਿਸ਼ਤੇਦਾਰੀ ਵਿੱਚ ਬਣੇ  ਇਸ ਰਿਸ਼ਤੇ ਨੂੰ ਗੈਰ ਕਾਨੂੰਨੀ ਦੱਸ ਦੇ ਵਿਆਹ ਦੀ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ

ਸਰਕਾਰੀ ਵਕੀਲ ਨੇ ਰੱਖੀ ਇਹ ਦਲੀਲ 

ਇਸ ਮਾਮਲੇ ਵਿੱਚ ਪੰਜਾਬ ਸੂਬੇ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇੰਨਾਂ ਕੁੜੀ-ਮੁੰਡੇ ਦਾ ਰਿਸ਼ਤਾ ਹਿੰਦੂ ਮੈਰਿਜ ਐਕਟ ਦੇ ਤਹਿਤ ਗੈਰ ਕਾਨੂੰਨੀ ਹੈ,ਇਸ ਲਈ ਇਹ ਜੋੜਾਂ ਇੱਕ ਦੂਜੇ ਨਾਲ ਵਿਆਹ ਨਹੀਂ ਕਰ ਸਕਦਾ ਹੈ, ਸਰਕਾਰੀ ਵਕੀਲ ਨੇ ਦੱਸਿਆ ਕਿ ਲਿਵ-ਇਨ ਰਿਲੇਸ਼ਨਸ਼ਿਪ ਸਾਡੇ ਸਮਾਜ ਵਿੱਚ ਅਨੈਤਿਕ ਹੈ ਅਤੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਹੈ

ਕੁੜੀ ਨੇ ਦਿੱਤੀ ਇਹ ਦਲੀਲ 

ਕੜੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਮਾਪਿਉ ਉਸ ਦੇ ਭਰਾਂ ਨੂੰ ਜ਼ਿਆਦਾ ਪਿਆਰ ਕਰਦੇ ਨੇ ਉਸ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਪਰ ਇਸ ਰਿਸ਼ਤੇ ਦੇ ਸਾਹਮਣੇ ਆਉਣ ਤੋਂ ਬਾਅਦ ਕੁੜੀ ਦੇ ਪਿਤਾ ਵੱਲੋਂ ਆਪਣੇ ਭਤੀਜੇ  ਖਿਲਾਫ਼ FIR ਦਰਜ ਕਰਵਾਈ ਜਿਸ ਤੋਂ ਬਾਅਦ ਗਿਰਫ਼ਤਾਰੀ ਤੋਂ ਬਚਣ ਦੇ ਲਈ ਇਸ ਮੁੰਡੇ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਸੀ

 

Trending news