ਜ਼ਹਿਰੀਲੀ ਸ਼ਰਾਬ ਨਾਲ ਹੋਇਆ ਮੌਤਾਂ 'ਚ 13 ਮੁਲਾਜ਼ਮ ਸਸਪੈਂਡ,CM ਕੈਪਟਨ ਨੇ ਦੱਸਿਆ ਘਟਨਾ ਨੂੰ ਸ਼ਰਮਨਾਕ

 ਐਕਸਾਈਜ਼ ਵਿਭਾਗ ਦੇ 7 ਅਤੇ ਪੁਲਿਸ ਵਿਭਾਗ ਦੇ 6 ਮੁਲਾਜ਼ਮ ਸਸਪੈਂਡ ਹੋ ਗਏ ਨੇ

ਜ਼ਹਿਰੀਲੀ ਸ਼ਰਾਬ ਨਾਲ ਹੋਇਆ ਮੌਤਾਂ 'ਚ 13 ਮੁਲਾਜ਼ਮ ਸਸਪੈਂਡ,CM ਕੈਪਟਨ ਨੇ ਦੱਸਿਆ ਘਟਨਾ ਨੂੰ ਸ਼ਰਮਨਾਕ
ਐਕਸਾਈਜ਼ ਵਿਭਾਗ ਦੇ 7 ਅਤੇ ਪੁਲਿਸ ਵਿਭਾਗ ਦੇ 6 ਮੁਲਾਜ਼ਮ ਸਸਪੈਂਡ ਹੋ ਗਏ ਨੇ

 ਪਰਮਵੀਰ ਰਿਸ਼ੀ,ਮਨੀਸ਼ ਸ਼ਰਮਾ/ਅੰਮ੍ਰਿਤਸਰ : ਤਰਨਤਾਰਨ,(Tarantaran) ਅੰਮ੍ਰਿਤਸਰ,(Amritsar) ਬਟਾਲਾ(Batala) ਵਿੱਚ ਜ਼ਹਿਰੀਲੀ ਸ਼ਰਾਬ (Poison Liqour) ਪੀਣ ਨਾਲ ਮੌਤ ਦਾ ਅੰਕੜਾ ਵਧ ਦਾ ਜਾ ਰਿਹਾ ਹੈ,ਹੁਣ ਤੱਕ 86 ਲੋਕਾਂ ਦੀ ਮੌਤ ਹੋ ਗਈ ਹੈ,  ਤਰਨਤਾਰਨ ਵਿੱਚ ਹੁਣ ਤੱਕ 64   ਲੋਕਾਂ ਦੀ ਜ਼ਹਿਰੀ ਸ਼ਰਾਬ ਪੀਣ ਨਾਲ ਮੌਤ ਹੋ ਚੁੱਕੀ ਹੈ ਜਦਕਿ  ਅੰਮ੍ਰਿਤਸਰ 11 ਅਤੇ ਬਟਾਲਾ 11 ਲੋਕਾਂ ਦੀ ਮੌਤ ਹੋਈ ਹੈ 

  ਇੰਨਾ ਮੁਲਾਜ਼ਮਾਂ ਖ਼ਿਲਾਫ਼ ਕਾਰਵਾਹੀ 

ਤਿੰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈ ਮੌਤਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder singh) ਨੇ 7 ਐਕਸਾਈਜ਼   ਅਤੇ ਟੈਕਸੇਸ਼ਨ ਵਿਭਾਗ ਦੇ ਅਫ਼ਸਰਾਂ (Excise and Taxsation) ਨੂੰ ਸਸਪੈਂਡ (Suspend) ਕਰ ਦਿੱਤਾ ਹੈ, ਜਦਕਿ 4 sho 2 Dsp ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ, ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਹੋਰ ਜਿਹੜੇ ਵੀ ਪੁਲਿਸ ਮੁਲਾਜ਼ਮਾਂ ਦੀ ਅਣਗੈਲੀ ਸਾਹਮਣੇ ਆਏਗੀ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਹੀ ਕੀਤੀ ਜਾਵੇਗੀ,ਮੁੱਖ ਮੰਤਰੀ ਨੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਐਕਸਾਈਜ਼ ਵਿਭਾਗ ਅਤੇ ਪੁਲਿਸ ਪੂਰੀ ਤਰ੍ਹਾਂ ਨਾਲ ਇਸ ਮਾਮਲੇ ਵਿੱਚ ਫੇਲ ਨਜ਼ਰ ਆਈ ਹੈ,ਕੈਪਨਟ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਇੰਨੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ 

ਮੁੱਖ ਮੰਤਰੀ ਨੇ ਕਿਹਾ ਸੂਬੇ ਵਿੱਚ ਚੱਲ ਰਹੇ ਨਜ਼ਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਡੀਜੀਪੀ ਪੰਜਾਬ ਦਿਨਕਰ ਗੁਪਤਾ (DGP Dinker Gupta )ਨੂੰ ਸਖ਼ਤ ਕਾਰਵਾਹੀ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ, ਮੁੱਖ ਮੰਤਰੀ ਨੇ ਨਿਹਦੇਸ਼ ਦਿੱਤੇ ਨੇ ਕਿ ਡਵੀਜ਼ਨਲ ਕਮਿਸ਼ਨ 1 ਮਹੀਨੇ ਦੇ ਅੰਦਰ ਇਸ ਪੂਰੇ ਮਾਮਲੇ ਵਿੱਚ ਆਪਣੀ ਰਿਪੋਰਟ ਸੌਂਪਣ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਸ ਮਾਮਲੇ ਵਿੱਚ ਸਿਆਸਤ ਨਾ ਕਰਨ ਦੀ ਨਸੀਹਤ ਵੀ ਦਿੱਤੀ ਹੈ, ਉਨ੍ਹਾਂ ਕਿਹਾ ਅਕਾਲੀ ਦਲ ਬੀਜੇਪੀ ਸਰਕਾਰ ਵੇਲੇ 2012 ਅਤੇ 2016 ਇਸੇ ਤਰ੍ਹਾਂ ਦੀ ਵਾਰਦਾਤ ਗੁਰਦਾਸਪੁਰ ਅਤੇ ਬਟਾਲਾ ਤੋਂ ਸਾਹਮਣੇ ਆਈ ਸੀ  ਉਨ੍ਹਾਂ ਕਿਹਾ ਬਟਾਲਾ ਵਿੱਚ ਕਈ ਲੋਕਾਂ ਦੀ ਜਾਨ ਗਈ ਸੀ ਪਰ ਇੱਕ ਵੀ Fir ਰਜਿਸਟਰਡ ਨਹੀਂ ਕੀਤੀ ਗਈ ਸੀ  

ਹੁਣ ਤੱਕ 17  ਲੋਕਾਂ ਦੀ ਗਿਰਫ਼ਤਾਰੀ 

DIG ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਸਨਿੱਚਰਵਾਰ ਨੂੰ 82 ਥਾਵਾਂ 'ਤੇ ਰੇਡ ਮਾਰੀ ਗਈ ਹੈ ਜਿਸ ਤੋਂ ਬਾਅਦ ਵੱਖ-ਵੱਖ ਥਾਣਿਆਂ ਵਿੱਚ 14 ਕੇਸ ਦਰਜ ਕੀਤੇ ਗਏ ਨੇ  ਹੁਣ ਤੱਕ 12 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 17 ਨੂੰ ਗਿਰਫ਼ਤਾਰ ਕੀਤਾ ਗਿਆ  ਹੈ, ਰਾਜਪੁਰਾ ਤੋਂ ਮਿਥਾਇਲ ਐਲਕੋਹਲ ਦੀ ਸਪਲਾਈ ਕਰਨ ਵਲੇ 2 ਲੋਕਾਂ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਹੈ