5 ਮਿਨਟਾਂ ਵਿੱਚ ਲੁਧਿਆਣਾ ਵਿੱਚ 30 ਕਿੱਲੋ ਸੋਨੇ ਦੀ ਲੁੱਟ,12 ਕਰੋੜ ਦਾ ਸੀ ਸੋਨਾ

 5 ਲੁਟੇਰਿਆਂ ਹਥਿਆਰਬੰਦ ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ   

5 ਮਿਨਟਾਂ ਵਿੱਚ ਲੁਧਿਆਣਾ ਵਿੱਚ 30 ਕਿੱਲੋ ਸੋਨੇ ਦੀ ਲੁੱਟ,12 ਕਰੋੜ ਦਾ ਸੀ ਸੋਨਾ
5 ਮਿਨਟਾਂ ਵਿੱਚ ਲੁਧਿਆਣਾ ਵਿੱਚ 30 ਕਿੱਲੋ ਸੋਨੇ ਦੀ ਲੁੱਟ,12 ਕਰੋੜ ਦਾ ਸੀ ਸੋਨਾ

ਲੁਧਿਆਣਾ: ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ 5 ਮਿਨਟਾਂ ਦੇ ਅੰਦਰ ਸ਼ਰੇਆਮ ਦਿਨ ਦੀ ਰੌਸ਼ਨੀ ਵਿੱਚ 30 ਕਿੱਲੋ ਸੋਨੇ ਦੀ ਲੁੱਟ ਨੇ ਸ਼ਹਿਰ ਦੇ ਕਾਨੂੰਨੀ ਹਾਲਾਤਾਂ 'ਤੇ ਸਵਾਲ ਖੜੇ ਕਰ ਦਿੱਤੇ ਨੇ,30 ਕਿੱਲੋਂ ਸੋਨੇ ਦੀ ਕੀਮਤ 12 ਕਰੋੜ ਦੱਸੀ ਜਾ ਰਹੀ ਹੈ,ਹਾਲਾਂਕਿ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਲੁਟੇਰਿਆਂ ਨੇ  ਗੋਲਡ ਲੋਨ ਦਫ਼ਤਰ ਦੇ ਅੰਦਰ ਦੇ CCTV ਕੈਮਰਿਆਂ ਨੂੰ  ਤੋੜ ਦਿੱਤਾ ਸੀ ਪਰ ਦਫ਼ਤਰ ਦੇ ਬਾਹਰ ਲੱਗੇ CCTV ਕੈਮਰੇ ਬੱਚ ਗਏ ਜਿੰਨਾ ਵਿੱਚ ਲੁਟੇਰਿਆਂ ਦੇ ਭੱਜਣ ਦੀ ਤਸਵੀਰਾਂ ਕੈਦ ਹੋਇਆ ਨੇ

ਕਿਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ?

ਲੁਧਿਆਣਾ ਦੇ ਗਿੱਲ ਰੋਡ 'ਤੇ ਸੋਨੇ ਦੇ ਬਦਲੇ ਲੋਨ ਦੇਣ ਵਾਲੀ ਨਿੱਜੀ ਕੰਪਨੀ ਦਾ ਦਫ਼ਤਰ ਸੀ, ਰੋਜ਼ਾਨਾ ਵਾਂਗ ਕੰਪਨੀ ਦਾ ਦਫ਼ਤਰ ਸਵੇਰੇ 9 ਵਜੇ ਖੁੱਲ੍ਹਿਆ ਸੀ, 4-5 ਲੋਕ ਦਫ਼ਤਰ ਵਿੱਚ ਕੰਮ ਕਰ ਰਹੇ ਸਨ, ਤਕਰੀਬਨ 11 ਵਜੇ 5 ਲੁਟੇਰਿਆਂ ਨੇ ਗੋਲਡ ਲੋਨ ਦੇ ਦਫ਼ਤਰ ਦੇ ਬਾਹਰ ਆਪਣੀ ਸਫ਼ੇਦ ਰੰਗ ਦੀ ਕਾਰ ਰੋਕੀ,ਇੱਕ ਲੁਟੇਰਾ  ਕਾਰ ਵਿੱਚ ਹੀ ਬੈਠਿਆ ਰਿਹਾ ਜਦਕਿ ਬਾਕਿ 4 ਲੁੱਟੇਰੇ ਕਾਰ ਤੋਂ ਬਾਹਰ ਨਿਕਲੇ,ਲੁੱਟੇਰਿਆਂ ਨੇ ਕਾਲਾ ਨਕਾਬ ਆਪਣੇ ਚਿਹਰੇ 'ਤੇ ਪਾਇਆ ਹੋਇਆ ਸੀ,ਇੱਕ-ਇੱਕ ਕਰਕੇ ਸਾਰੇ ਲੁਟੇਰੇ ਗੋਲਡ ਲੋਨ ਦੇ ਦਫ਼ਤਰ ਦੇ ਅੰਦਰ ਦਾਖ਼ਲ ਹੋਏ ਸਭ ਤੋਂ ਪਹਿਲਾਂ CCTV ਕੈਮਰਿਆਂ ਨੂੰ ਤੋੜਿਆਂ ਅਤੇ ਗੋਲਡ ਲੋਨ ਦੇ ਦਫ਼ਤਰ ਵਿੱਚ ਕੰਮ ਕਰ ਰਹੇ 4 ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ,ਹਥਿਆਰ ਦੀ ਨੋਕ ਦੇ ਇੱਕ ਸ਼ਖ਼ਸ ਕੋਲੋ ਲਾਕਰ ਦੀਆ ਚਾਬੀਆਂ ਮੰਗਵਾਇਆਂ ਗਇਆ ਅਤੇ 5 ਮਿਨਟਾਂ ਦੇ ਅੰਦਰ 30 ਕਿੱਲੋ ਸੋਨਾ ਲੈਕੇ ਫ਼ਰਾਰ ਹੋ ਗਏ 

ਵਾਰਦਾਤ ਪਿੱਛੇ ਦੀਆਂ ਕੜੀਆਂ ?

ਪੰਜਾਬ ਦੇ ਸਨਅਤੀ ਸ਼ਹਿਰ ਵਿੱਚ ਸ਼ਰੇਆਮ ਹੋਈ ਵਾਰਦਾਤ ਨੂੰ ਸੁਲਝਾਉਣਾ ਲੁਧਿਆਣਾ ਪੁਲਿਸ ਲਈ ਵੱਡੀ ਚੁਨੌਤੀ ਸਾਬਿਤ ਹੋ ਸਕਦਾ ਹੈ, ਸਭ ਤੋਂ ਪਹਿਲਾਂ ਪੁਲਿਸ ਨੂੰ ਇਸ ਪੂਰੀ ਵਾਰਦਾਤ ਦੀਆਂ ਕੜੀਆਂ ਨੂੰ ਜੋੜਨਾ ਹੋਵੇਗਾ, ਕਿ ਵਾਰਦਾਤ ਵਿੱਚ ਗੋਲਡ ਲੋਨ ਕੰਪਨੀ ਦਾ ਕੋਈ ਮੁਲਾਜ਼ਮ ਤਾਂ ਨਹੀਂ ਸ਼ਾਮਲ ਹੈ ? ਕਿਉਂਕਿ ਬਿਨਾਂ ਮਿਲੀਭੁਗਤ ਇੰਨੀ ਵੱਡੀ ਵਾਰਦਾਤ ਨੂੰ ਮਿਨਟਾਂ ਵਿੱਚ ਅੰਜਾਮ ਨਹੀਂ ਦਿੱਤਾ ਜਾ ਸਕਦਾ ਹੈ, ਗੋਲਡ ਕੰਪਨੀ ਵਿੱਚ ਹੋਈ ਲੁੱਟ ਦੀ ਵਾਰਦਾਤ ਕੰਪਨੀ ਦੇ ਸੁਰੱਖਿਆ ਇੰਤਜ਼ਾਮਾਂ 'ਤੇ ਵੀ ਸਵਾਲ ਖੜੇ ਕਰਦੀ ਹੈ ਕਿਉਂਕਿ ਕੋਈ ਵੀ ਗਾਰਡ ਮੌਕੇ ਤੇ ਮੌਜੂਦ ਨਹੀਂ ਸੀ,  

ਪਹਿਲਾਂ ਵੀ ਹੋਈ ਸੀ ਵਾਰਦਾਤ

15 ਦਿਨ ਪਹਿਲਾਂ ਵੀ ਲੁਧਿਆਣਾ ਦੇ ਫਿਰੋਜ਼ ਗਾਂਧੀ ਮਾਰਕੀਟ ਵਿੱਚ ਲੁੱਟ ਦੀ ਵਾਰਦਾਤ ਹੋਈ ਸੀ, ਇੱਕ ਕੱਪੜਾ ਵਪਾਰੀ ਸਾਢੇ ਤਿੰਨ ਲੱਖ ਲੈਕੇ ਆ ਰਿਹਾ ਸੀ,ਪਿੱਛੋਂ ਮੋਟਰ ਸਾਈਕਲ ਸਵਾਰ ਲੁਟੇਰੇ ਨੇ ਵਪਾਰੀ ਕੋਲੋਂ ਬੈਗ ਖਿੱਚ ਲਿਆ, ਹੈਰਾਨੀ ਦੀ ਗੱਲ  ਇਹ ਹੈ ਕਿ ਜਿਸ ਥਾਂ ਤੇ ਵਾਰਦਾਤ ਹੋਈ ਸੀ ਪੁਲਿਸ ਕਮਿਸ਼ਨਰ ਦਾ ਦਫ਼ਤਰ ਕੁੱਝ ਹੀ ਕਦਮਾਂ ਦੀ ਦੂਰੀ 'ਤੇ ਸੀ